Home Religion ਸ਼੍ਰੀ ਦੁਰਗਾ ਅਸ਼ਟਮੀ ਦਾ ਤਿਉਹਾਰ ਮਨਾਇਆ

ਸ਼੍ਰੀ ਦੁਰਗਾ ਅਸ਼ਟਮੀ ਦਾ ਤਿਉਹਾਰ ਮਨਾਇਆ

60
0

ਖੇਮਕਰਨ (ਅਸਵਨੀ ਕੁਮਾਰ) ਸਰਹੱਦੀ ਕਸਬਾ ਖੇਮਕਰਨ ਦੇ ਇਤਿਹਾਸਕ ਮੰਦਿਰ ਸ਼੍ਰੀ ਦੇਵੀ ਦਵਾਰਾ ਵਿਖੇ ਸ਼੍ਰੀ ਦੁਰਗਾ ਅਸ਼ਟਮੀ ਦਾ ਤਿਉਹਾਰ ਸ਼੍ਰੀ ਦੁਰਗਾ ਭਜਨ ਮੰਡਲੀ ਵੱਲੋਂ ਸ਼੍ਰੀ ਸਨਾਤਨ ਧਰਮ ਸਭਾ ਦੀ ਛੱਤਰ ਛਾਇਆ ਹੇਠ ਨਗਰ ਵਾਸੀਆਂ ਦੇ ਸਹਿਯੋਗ ਨਾਲ ਧੂਮਧਾਮ ਨਾਲ਼ ਮਨਾਇਆ ਗਿਆ। ਇਸ ਮੌਕੇ ਰਾਤ ਸਮੇਂ ਮੰਦਰ ਵਿਖੇ ਮਹਾਮਾਈ ਦੀ ਚੌਂਕੀ ਕਰਵਾਈ ਗਈ।ਇਸ ਮੌਕੇ ਸਥਾਨਕ ਭਜਨ ਮੰਡਲੀਆਂ ਤੇ ਸਕੂਲਾਂ ਦੇ ਬੱਚਿਆਂ ਵੱਲੋਂ ਭਜਨ ਕੀਰਤਨ ਤੇ ਧਾਰਮਿਕ ਝਾਕੀਆਂ ਪੇਸ਼ ਕੀਤੀਆਂ ਗਈਆਂ। ਸਮਾਗਮ ਦੀ ਸ਼ਰੂਵਾਤ ਮੌਕੇ ਪੰਡਤ ਸੁਨੀਲ ਕੁਮਾਰ ਨੇ ਪੂਜਾ ਕਰਨ ਉਪਰੰਤ ਮਹਾਮਾਈ ਦੀ ਜੋਤ ਜਗਾਈ। ਇਸ ਤੋਂ ਉਪਰੰਤ ਮੰਡਲੀ ਦੇ ਮਹੰਤ ਸ਼ੰਭੂ ਨਾਥ ਨੇ ਮਹਾਮਾਈ ਦੇ ਮੰਗਲਾ ਚਰਨ ਗਾ ਕੇ ਕੀਤੀ। ਇਸ ਮੌਕੇ ਦੁਰਗਾ ਭਜਨ ਮੰਡਲੀ ਦੇ ਪ੍ਰਧਾਨ ਜੋਗਿੰਦਰ ਬਾਵਾ ਤੇ ਪ੍ਰਧਾਨ ਸ਼੍ਰੀ ਸਨਾਤਨ ਧਰਮ ਸਭਾ ਖੇਮਕਰਨ ਅਸ਼ਵਨੀ ਸ਼ਰਮਾ ਨੇ ਆਏ ਹੋਏ ਸਭਾ ਸੁਸਾਇਟੀਆਂ ਦੇ ਨੁਮਾਇੰਦਿਆਂ ਤੇ ਪਤਵੰਤਿਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸੰਗਤ ਵਾਸਤੇ ਚਾਹ ਪਕੌੜਿਆਂ ਦਾ ਲੰਗਰ ਵੀ ਵਰਤਾਇਆ ਗਿਆ।ਇਸ ਮੌਕੇ ਨਰਿੰਦਰ ਬਾਵਾ, ਫ਼ਲਕ ਰਾਜ ਬੇਦੀ, ਸੁਨੀਲ ਮਹਿਤਾ, ਪਵਨ ਧਵਨ, ਫੂਲ ਨਾਥ ਸ਼ਰਮਾ, ਕੁਲਵੰਤ ਧੀਰ, ਡਾ ਕ੍ਰਿਸ਼ਨ ਸ਼ਰਮਾ, ਭੁਪਿੰਦਰ ਪੁਰੀ, ਰਾਕੇਸ਼ ਬੌਬੀ, ਰਾਮ ਚੋਪੜਾ, ਵਿਜੇ ਗੁਲਾਟੀ, ਸੁਮੀਤ ਅਰੌੜਾ, ਜਗਦੀਪ ਕੰਡਾ, ਸੁਖਰਜ ਸ਼ਰਮਾ, ਸਚਿਨ ਪੁਰੀ, ਚੰਦਰ ਮੋਹਨ ਸਾਂਕਲਾ, ਸ਼ਮੀ ਸ਼ਰਮਾ, ਮਨਜੀਤ ਰਾਏ, ਸ਼ਰਨਜੀਤ ਅਰੋੜਾ, ਅਸ਼ਵਨੀ ਅਰੋੜਾ, ਸਹਿਲ ਮਲਹੌਤਰਾ, ਅਜੇ ਕੁਮਾਰ, ਮੰਥਨ ਮਲਹੋਤਰਾ, ਪ੍ਰਮੋਦ ਸੇਠੀ, ਪੰਡਤ ਭੋਲਾ ਰਾਮ, ਓਮ ਪ੍ਰਕਾਸ਼ ਮਹਿਤਾ, ਪਵਨ ਪੁਰੀ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here