ਜਗਰਾਉਂ, 27 ਅਪ੍ਰੈਲ ( ਵਿਕਾਸ ਮਠਾੜੂ )-ਸਰਦਾਰ ਸਿੰਘ ਯੂਕੇ ਅਤੇ ਗੁਰਦੁਆਰਾ ਭਜਨਗੜ੍ਹ ਸਾਹਿਬ ਦੇ ਪ੍ਰਬੰਧਕਾਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਪੰਜ ਲੋੜਵੰਦ ਲੜਕੀਆਂ ਦੇ ਸਮੂਹਿਕ ਅਨੱਦ ਕਾਰਜ ਕਰਵਾਏ ਗਏ। ਪ੍ਰਬੰਧਕਾਂ ਵੱਲੋਂ ਬਰਾਤਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਗੁਰਦੁਆਰਾ ਭਜਨਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਗੁਰਪ੍ਰੀਤ ਸਿੰਘ ਨੇ ਬੱਚਿਆਂ ਨੂੰ ਪੱਲਾ ਫੜਾਉਣ ਦੀ ਰਸਮ ਅਦਾ ਕੀਤੀ। ਹੈਡ ਗ੍ਰੰਥੀ ਭਾਈ ਜਰਨੈਲ ਸਿੰਘ ਨੇ ਲਾਵਾਂ ਦਾ ਪਾਠ ਪੜਿਆ। ਇਸ ਮੌਕੇ ਜੋੜਿਆ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ ਸਾਬਕਾ ਵਿਧਾਇਕ ਐਸ ਆਰ ਕਲੇਰ ਅਤੇ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਇਸ਼ਟਪ੍ਰੀਤ ਸਿੰਘ ਨੇ ਕਿਹਾ ਕਿ ਗ੍ਰਹਿਸਥੀ ਜੀਵਨ ਸਭ ਤੋਂ ਉੱਤਮ ਜੀਵਨ ਹੈ । ਨਵ ਵਿਵਾਹਿਤ ਜੋੜਿਆਂ ਨੂੰ ਸਾਰਾ ਘਰੇਲੂ ਸਮਾਨ ਅਲਮਾਰੀ, ਡਬਲ ਬੈਡ ,12 ਸੂਟ, ਪੱਖੇ, ਪੈ੍ਰਸ, ਰਜਾਈਆਂ, ਕੁਰਸੀਆਂ, ਮੇਜ ਆਦਿ ਦਿੱਤਾ ਗਿਆ। ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦੇਣ ਵਾਲੀਆਂ ਸ਼ਖਸੀਅਤਾਂ ਚ ਚਰਨਜੀਤ ਸਿੰਘ ,ਰਵਿੰਦਰ ਪਾਲ ਸਿੰਘ ਮੈਦ ,ਮਨਪ੍ਰੀਤ ਸਿੰਘ, ਜਨਪ੍ਰੀਤ ਸਿੰਘ, ਪਿਰਥੀਪਾਲ ਸਿੰਘ ਚੱਡਾ, ਚਰਾਜੀਤ ਸਿੰਘ ਪੱਪੂ ,ਜਗਦੀਪ ਸਿੰਘ ਮੋਗਵਾਲੇ, ਪਰਮਿੰਦਰ ਸਿੰਘ,ਜਸਵੰਤ ਸਿੰਘ, ਅਜਮੇਰ ਸਿੰਘ ਢੋਲਣ, ਗੁਰਦੀਪ ਸਿੰਘ ਕੋਹਲੀ, ਸਤਨਾਮ ਸਿੰਘ,ਬੀਬੀ ਅਮਰਜੀਤ ਕੌਰ ,ਨਸੀਬ ਕੌਰ ,ਭੁਪਿੰਦਰ ਕੌਰ, ਚਰਨਜੀਤ ਕੌਰ, ਰਵਜੋਤ ਕੌਰ ਆਦਿ ਹਾਜ਼ਰ ਸਨ।