ਜਗਰਾਉਂ, ,18 ਅਪ੍ਰੈਲ ( ਭਗਵਾਨ ਭੰਗੂ)- ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀ• ਸੈ• ਸਕੂਲ ਜਗਰਾਉ ਵਿਖੇ ਸਰਵਹਿੱਤਕਾਰੀ ਸਿੱਖਿਆ ਸੰਸਥਾਨ ਦੇ ਮਹਾਮੰਤਰੀ ਨਵਦੀਪ ਸ਼ੇਖਰ ਅਤੇ ਸੰਗਠਨ ਮੰਤਰੀ ਰਜਿੰਦਰ ਦਾ ਆਗਮਨ ਹੋਇਆ।
ਦਿਨ ਦੀ ਸ਼ੁਰੂਆਤ ਆਏ ਹੋਏ ਮਹਿਮਾਨਾਂ ਦੁਆਰਾ ਦੀਪ ਪ੍ਰਜੱਵਿਲਤ ਕਰਕੇ ਕੀਤੀ ਗਈ। ਉਪਰੰਤ ਅਧਿਆਪਕਾ ਸੁਮਨ ਨੇ ਵਿਸ਼ਵ ਵਿਰਾਸਤ ਦਿਵਸ ਬਾਰੇ ਜਾਣਕਾਰੀ ਸਾਂਝੇ ਕਰਦਿਆਂ ਦੱਸਿਆ ਕਿ ਹਰ ਸਾਲ ਵਿਸ਼ਵ ਵਿਰਾਸਤ ਦਿਵਸ 18 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ।ਇਸ ਦੇ ਮਨਾਏ ਜਾਣ ਪਿੱਛੇ ਦਾ ਕਾਰਨ ਸਾਡੇ ਪੂਰਵਜਾਂ ਦੁਆਰਾ ਦਿੱਤੀ ਵਿਰਾਸਤ ਨੂੰ ਸੰਭਾਲ ਕੇ ਰੱਖਣ ਦੇ ਉਦੇਸ਼ ਨਾਲ ਇਸ ਦਿਨ ਨੂੰ ਮਨਾਉਣ ਦਾ ਫੈਸਲਾ ਲਿਆ ਗਿਆ । 18 ਅਪ੍ਰੈਲ 1978 ਈਸਵੀ ਤੋਂ ਪਹਿਲਾਂ ਵਿਸ਼ਵ ਦੀਆਂ ਕੁੱਲ 12 ਸਥਾਨਾਂ ਨੂੰ ਵਿਸ਼ਵ ਵਿਰਾਸਤ ਸਥਾਨਾਂ ਦੀ ਸੂਚੀ ਵਿਚ ਸ਼ਾਮਿਲ ਕੀਤਾ ਗਿਆ ।ਉਦੋਂ ਤੋਂ ਇਸ ਦਿਨ ਨੂੰ ਵਿਸ਼ਵ ਸਮਾਰਕ ਦੇ ਪੁਰਾਤੱਤਵ ਸਥਾਨ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਸੀ।
ਉਪਰੰਤ ਸੰਗਠਨ ਮੰਤਰੀ ਰਜਿੰਦਰ ਨੇ ਵੰਦਨਾ ਬਾਰੇ ਆਪਣੇ ਵਿਚਾਰ ਬੱਚਿਆਂ ਸਾਹਮਣੇ ਰੱਖਦਿਆਂ ਕਿਹਾ ਕਿ ਵੰਦਨਾ ਕਰਨ ਨਾਲ ਬੱਚਿਆਂ ਵਿੱਚ ਬੜੇ ਚੰਗੇ ਬਦਲਾਅ ਆਉਂਦੇ ਹਨ। ਮਨ ਨੂੰ ਸ਼ਾਂਤੀ ਮਿਲਦੀ ਹੈ ।ਮਾਂ ਸਰਸਵਤੀ ਨੂੰ ਵਿੱਦਿਆ ਦੀ ਦੇਵੀ ਮੰਨਿਆ ਜਾਂਦਾ ਹੈ। ਇਸ ਲਈ ਸਾਨੂੰ ਮਾਂ ਸਰਸਵਤੀ ਦੀ ਪੂਜਾ ਕਰਨ ਵਿਚ ਆਪਣਾ ਬਹੁਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ।ਇਸਦੇ ਨਾਲ ਹੀ ਮੋਬਾਇਲ ਦੀ ਵਰਤੋਂ ਦਾ ਸਹੀ ਇਸਤੇਮਾਲ ਕਰਨ ਦੀ ਸਿੱਖਿਆ ਦਿੱਤੀ ਕਿਉਂਕਿ ਹਰ ਚੀਜ਼ ਦੀ ਜ਼ਿਆਦਾ ਵਰਤੋਂ ਨਾਲ ਸਾਨੂੰ ਨੁਕਸਾਨ ਹੋ ਸਕਦਾ ਹੈ। ਇਸ ਲਈ ਸਾਨੂੰ ਟੈਕਨਾਲਾੱਜੀ ਦਾ ਪ੍ਰਯੋਗ ਸੋਚ ਸਮਝ ਕੇ ਕਰਨਾ ਚਾਹੀਦਾ ਹੈ।ਮਹਾਮੰਤਰੀ ਨਵਦੀਪ ਸ਼ੇਖਰ ਦੁਆਰਾ ਅਚਾਰਿਆ ਦੀਦੀਆਂ ਨਾਲ ਬੈਠਕ ਕਰਦਿਆਂ ਕਿਹਾ ਕਿ ਇੱਕ ਅਧਿਆਪਕ ਨੂੰ ਬੱਚਿਆਂ ਲਈ ਪ੍ਰੇਰਨਾ ਦਾ ਸਰੋਤ ਬਣਨਾ ਚਾਹੀਦਾ ਹੈ ਤਾਂ ਜੋ ਬੱਚਿਆਂ ਨੂੰ ਸੰਸਕਾਰ ਯੁਕਤ ਸਿੱਖਿਆ ਦੇ ਕੇ ਜੀਵਨ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਕਾਬਿਲ ਬਣਾ ਸਕੇ ।ਅੰਤ ਵਿਚ ਪ੍ਰਿੰਸੀਪਲ ਨੀਲੂ ਨਰੂਲਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੇ ਦੱਸੇ ਹੋਏ ਕਦਮਾਂ ਤੇ ਚੱਲਣ ਦਾ ਵਿਸ਼ਵਾਸ ਦੁਆਇਆ।