ਜਗਰਾਉਂ, 30 ਅਪ੍ਰੈਲ ( ਰਾਜੇਸ਼ ਜੈਨ)-ਮਜ਼ਦੂਰ ਦਿਵਸ ਤੇ ਸ਼ਿਵਾਲਿਕ ਮਾਡਲ ਸਕੂਲ ਵਿੱਚ ਦੂਸਰੀ ਜਮਾਤ ਦੇ ਨੰਨੇ ਮੁੰਨੇ ਵਿਦਿਆਰਥੀਆਂ ਦੁਆਰਾ ਗਤੀਵਿਧੀ ਕਰਵਾਈ ਗਈ ।ਵਿਦਿਆਰਥੀਆਂ ਨੇ ਸਮਾਜ ਵਿੱਚ ਰਹਿ ਰਹੇ ਅਲੱਗ ਅਲੱਗ ਕਿਰਦਾਰਾਂ ਨੂੰ ਉਹਨਾਂ ਦੇ ਅਲੱਗ ਅਲੱਗ ਪਹਿਰਾਵਾ ਪਹਿਨ ਕੇ ਪੇਸ਼ ਕੀਤਾ। ਹਰੇਕ ਬੱਚੇ ਨੇ ਉਹਨਾਂ ਦੇ ਚਰਿੱਤਰ ਨਾਲ ਸੰਬੰਧਿਤ ਭੂਮਿਕਾ ਨਿਭਾਈ ।ਬੱਚੇ ਅਲੱਗ ਅਲੱਗ ਕਿਰਦਾਰ ਜਿਵੇਂ ਡਰਾਈਵਰ, ਮਾਲੀ, ਅਧਿਆਪਕ ,ਪਾਇਲਟ ,ਡਾਕਟਰ, ਫੌਜੀ ਗੁਬਾਰੇਵਾਲਾ ,ਸਬਜ਼ੀ ਵਾਲਾ, ਪੁਲਿਸ ਵਾਲਾ, ਨਰਸ ਆਦਿ ਦੇ ਕਿਰਦਾਰਾਂ ਵਿੱਚ ਬਹੁਤ ਸੋਹਣੇ ਲੱਗ ਰਹੇ ਸਨ। ਮੈਨੇਜਮੈਂਟ ਕਮੇਟੀ ਨੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ।ਮਜ਼ਦੂਰ ਦਿਵਸ ਤੇ ਸਾਰਿਆਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਨੀਲਮ ਸ਼ਰਮਾ ਦੇ ਦੁਆਰਾ ਸਕੂਲ ਦੇ ਕਰਮਚਾਰੀਆਂ ਦਾ ਉਹਨਾਂ ਦੁਆਰਾ ਦਿੱਤੇ ਸਹਿਯੋਗ ਦੇ ਲਈ ਉਹਨਾਂ ਦਾ ਧੰਨਵਾਦ ਕੀਤਾ ਅਤੇ ਉਨਾਂ ਨੇ ਦੱਸਿਆ ਕਿ ਸਾਡਾ ਸਮਾਜ ਇਹਨਾਂ ਸਭ ਦੇ ਬਿਨਾਂ ਤਰੱਕੀ ਨਹੀਂ ਕਰ ਸਕਦਾ।