ਜਗਰਾਓ , 10 ਅਕਤੂਬਰ ( ਅਨਿਲ ਕੁਮਾਰ)-ਹਰ ਸਾਲ ਦੀ ਤਰ੍ਹਾਂ ਸਵਾਮੀ ਰੂਪ ਚੰਦ ਜੈਨ ਸੀਨੀਅਰ ਸੈਕੈਂਡਰੀ ਸਕੂਲ ਦੇ ਪ੍ਰਿੰਸੀਪਲ ਰਾਜਪਾਲ ਕੌਰ ਦੀ ਅਗਵਾਈ ਅਤੇ ਸਮੂਹ ਮੈਨੇਜਮੈਂਟ ਦੇ ਸਹਿਯੋਗ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ ਨਾਲ ਉਹਨਾਂ ਦੀਆਂ ਵਿਦਿਅਕ ਲੋੜਾਂ ਅਤੇ ਰੁਚੀਆਂ ਨੂੰ ਸਮਝਦੇ ਹੋਏ ਵੱਖ ਵੱਖ ਟੂਰਾਂ ਦਾ ਪ੍ਰਬੰਧ ਕੀਤਾ ਗਿਆ। ਸਾਇੰਸ ਗਰੁੱਪ ਦੇ ਵਿਦਿਆਰਥੀਆਂ ਦਾ ਟੂਰ ਸਾਇੰਸ ਸਿਟੀ ਅਤੇ ਬਾਕੀ ਵਿਦਿਆਰਥੀਆਂ ਦਾ ਟੂਰ ਤਲਵੰਡੀ ਭਾਈ ਕੇ ਵਾਟਰ ਪਾਰਕ ਲਈ ਰਵਾਨਾ ਹੋ ਗਿਆ ।ਸਾਇੰਸ ਸਿਟੀ ਦਾ ਟੂਰ ਵਿਦਿਆਰਥੀਆਂ ਵਿੱਚ ਸਾਇੰਸ ਵਿਸ਼ੇ ਪ੍ਰਤੀ ਰੁਚੀ ਪੈਦਾ ਕਰਨ ਉਹਨਾਂ ਨੂੰ ਪ੍ਰੈਕਟੀਕਲ ਢੰਗ ਨਾਲ ਵਿਸ਼ਿਆਂ ਦੀ ਜਾਣਕਾਰੀ ਦੇਣ ਦੇ ਨਾਲ ਨਾਲ ਸਿੱਖਣ ਦੇ ਪੱਧਰ ਨੂੰ ਹੋਰ ਉੱਚਾ ਚੁੱਕੇਗਾ।
ਸਾਇੰਸ ਸਿਟੀ ਪਹੁੰਚ ਕੇ ਨੌਜਵਾਨਾਂ ਨੂੰ ਵਿਗਿਆਨਿਕ ਅਜੂਬਿਆਂ ਦੀ ਬਹੁਤਾਤ ਦੇਖਣ ਨੂੰ ਮਿਲੀ। ਉਹਨਾਂ ਨੂੰ ਸਾਇੰਸ ਗੈਲਰੀ, ਸਾਇੰਸ ਟੂਰਹਾਲ, ਥੀਏਟਰ, ਐਨਰਜੀ ਪਾਰਕ ਇਥੋਂ ਤੱਕ ਕਿ ਮੋਬਾਈਲ ਸਾਇੰਸ ਵੈਨ ਨਾਲ ਜੁੜਨ ਦਾ ਮੌਕਾ ਮਿਲਿਆ। ਨਸ਼ੇ ਦੀ ਸਿਹਤ ਤੇ ਪ੍ਰਭਾਵ, ਨਿਰੋਗਤਾ ਆਦਿ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਬੱਚਿਆਂ ਨੂੰ ਮਾਊਂਟ ਐਵਰੈਸਟ ਨੂੰ ਫਤਿਹ ਕਰਨ ਵਾਲੀ ਕਮਾਲ ਦੀ ਸ਼ਖਸ਼ੀਅਤ ਅਰੁਣਿਮਾ ਸਿਨਹਾ ਤੇ ਅਤੇ ਪ੍ਰੇਰਨਾਦਾਇਕ ਬਾਇਓਪਿਕ ਦੇਖਣ ਦਾ ਮੌਕਾ ਮਿਲਿਆ।
ਪ੍ਰਿੰਸੀਪਲ ਨੇ ਕਿਹਾ ਕਿ ਅਕਾਦਮਿਕ ਅਤੇ ਸਮਾਜਿਕ ਤੌਰ ਤੇ ਸਰਬਪੱਖੀ ਵਿਕਾਸ ਨੂੰ ਰੂਪ ਦੇਣ ਲਈ ਅਜਿਹੇ ਵਿਦਿਅਕ ਮੌਕਿਆਂ ਦੀ ਅਹਿਮੀਅਤ ਨੂੰ ਸਮਝਿਆ ਤੇ ਅਨੁਭਵੀ ਤਰੀਕੇ ਨਾਲ ਸਿੱਖਣ ਸਮੂਹਿਕ ,ਆਪਸੀ ਤਾਲਮੇਲ ਅਤੇ ਅਨਮੋਲ ਪਾਠਾਂ ਦੇ ਮਹੱਤਵ ਨੂੰ ਉਜਾਗਰ ਕੀਤਾ। ਵਿਦਿਆਰਥੀਆਂ ਨੇ ਇਸ ਦੌਰੇ ਦੌਰਾਨ ਜਾਣਕਾਰੀ ਪ੍ਰਾਪਤ ਕਰਨ ਦੇ ਨਾਲ ਨਾਲ ਪੂਰਾ ਪੂਰਾ ਆਨੰਦ ਵੀ ਮਾਣਿਆ।
ਪ੍ਰਿੰਸੀਪਲ ਨੇ ਦੱਸਿਆ ਕਿ ਸਕੂਲੀ ਪੜ੍ਹਾਈ ਦੇ ਨਾਲ ਨਾਲ ਅਸੀਂ ਵਿਗਿਆਨ ਦੀ ਜਾਣਕਾਰੀ ਦੇ ਪ੍ਰਯੋਗ ਦੇ ਮਾਧਿਅਮ ਨੂੰ ਅੱਖੀ ਦਿਖਾਉਂਦੇ ਹਾਂ ਤਾਂ ਵਿਦਿਆਰਥੀਆਂ ਨੂੰ ਸਮਝਣ ਵਿੱਚ ਆਸਾਨੀ ਹੁੰਦੀ ਹੈ । ਵਿਗਿਆਨ ਵਿੱਚ ਥਿਊਰੀ ਆਪਣੀ ਜਗ੍ਹਾ ਹੈ ਪਰ ਪ੍ਰੈਕਟੀਕਲ ਦੇ ਬਿਨਾਂ ਸਾਇੰਸ ਸਮਝਣਾ ਬਹੁਤ ਮੁਸ਼ਕਿਲ ਹੈ । ਇਸਦੇ ਨਾਲ ਬੱਚਿਆਂ ਵਿੱਚ ਵਿਗਿਆਨ ਦੇ ਵਿਸ਼ੇ ਪ੍ਰਤੀ ਰੁਚੀ ਵੀ ਵਧੇਗੀ।
ਇਸ ਤੋਂ ਇਲਾਵਾ ਬੱਚਿਆਂ ਨੇ ਤਲਵੰਡੀ ਭਾਈਕੇ ਜਾ ਕੇ ਵੰਨ ਸੁਵੰਨੇ ਝੂਲਿਆਂ ਤੇ ਝੂਟੇ ਲਏ ਅਤੇ ਪਾਣੀ ਵਿੱਚ ਨਹਾਉਣ ਇੱਕ ਦੂਜੇ ਤੇ ਪਾਣੀ ਪਾ ਕੇ ਡੁਬਕੀਆਂ ਲਗਾਉਂਦੇ ਹੋਏ ਇਹਨਾਂ ਖੂਬਸੂਰਤ ਪਲਾਂ ਦਾ ਪੂਰਾ ਪੂਰਾ ਆਨੰਦ ਮਾਣਿਆ।
ਪ੍ਰਿੰਸੀਪਲ ਰਾਜਪਾਲ ਕੌਰ ਨੇ ਕਿਹਾ ਪੜ੍ਹਾਈ ਦੀ ਪੱਧਰ ਨੂੰ ਉੱਚਾ ਚੁੱਕਣ ਲਈ ਬੱਚਿਆਂ ਨੂੰ ਵੱਖ-ਵੱਖ ਥਾਵਾਂ ਦੇ ਰੂਬਰੂ ਕਰਾਉਣਾ ਬਹੁਤ ਜਰੂਰੀ ਹੁੰਦਾ ਹੈ । ਭਵਿੱਖ ਵਿੱਚ ਹਮੇਸ਼ਾ ਦੀ ਤਰ੍ਹਾਂ ਉਹ ਬੱਚਿਆਂ ਦੀਆਂ ਰੁਚੀਆਂ ਅਤੇ ਅਕਾਦਮਿਕ ਲੋੜਾਂ ਨੂੰ ਧਿਆਨ ਵਿੱਚ ਰੱਖਣਗੇ ਉਹਨਾਂ ਨੇ ਸਮੂਹ ਮੈਨੇਜਮੈਂਟ ਦਾ ਵੀ ਧੰਨਵਾਦ ਕੀਤਾ।