Home Punjab ਕੀ ਨਿਕਲੂਗਾ ਸਿੱਟਾ ਖੂਨ ਹੋ ਗਿਆ ਐ ਫਿੱਕਾ

ਕੀ ਨਿਕਲੂਗਾ ਸਿੱਟਾ ਖੂਨ ਹੋ ਗਿਆ ਐ ਫਿੱਕਾ

41
0


ਕਿੰਨਾ ਵੱਧ ਗਿਆ ਚਿੱਟਾ ਜਾਂ ਤਾਂ ਇਹਨੂੰ ਰੋਕਦੇ
ਤੈਨੂੰ ਦੱਸਾਂ ਸਰਕਾਰੇ ਮਾਵਾਂ ਕੱਢਦੀਆਂ ਹਾੜੇ
ਅਸੀ ਲੱਗਦੇ ਹਾਂ ਮਾੜੇ ਸਾਡੇ ਗੋਲੀ ਠੋਕਦੇ

ਪਿੰਡ ਹੋ ਗਏ ਨੇਂ ਖਾਲੀ ਸ਼ਹਿਰ ਵੱਜ ਗਈ ਆ ਥਾਲੀ
ਨੋਟ ਚੱਲ ਪਏ ਆ ਜਾਲੀ ਜਾਂ ਇਹਨੂੰ ਕੌਖਦੇ
ਤੈਨੂੰ ਦੱਸਾਂ ਸਰਕਾਰੇ ਮਾਵਾਂ ਕੱਢਦੀਆਂ ਹਾੜੇ
ਅਸੀ ਲੱਗਦੇ ਹਾਂ ਮਾੜੇ ਸਾਡੇ ਗੋਲੀ ਠੋਕਦੇ

ਸਾਥੋਂ ਦੇਖਿਆ ਨਾਂ ਜਾਵੇ ਮਾਂ ਪਈ ਕੁਰਲਾਵੇ
ਸੰਧੂ ਬੈਠਾ ਸੋਚੀ ਜਾਵੇ ਜਾਂ ਤਾਂ ਇਹਨੂੰ ਟੋਕਦੇ
ਤੈਨੂੰ ਦੱਸਾਂ ਸਰਕਾਰੇ ਮਾਵਾਂ ਕੱਢਦੀਆਂ ਹਾੜੇ
ਅਸੀ ਲੱਗਦੇ ਹਾਂ ਮਾੜੇ ਸਾਡੇ ਗੋਲੀ ਠੋਕਦੇ
✍️ ਰੂਪ ਸੰਧੂ ਜਗਰਾਓਂ
Mob. 7009001253

LEAVE A REPLY

Please enter your comment!
Please enter your name here