Home Punjab ਦਿਨ ਭਰ ਚੱਲਦੀ ਰਹੀ ਨੌਜਵਾਨ ਦੇ ਕਤਲ ਦੀ ਚਰਚਾਪੁਲਿਸ ਜਾਂਚ ਵਿੱਚ ਮੌਤ...

ਦਿਨ ਭਰ ਚੱਲਦੀ ਰਹੀ ਨੌਜਵਾਨ ਦੇ ਕਤਲ ਦੀ ਚਰਚਾਪੁਲਿਸ ਜਾਂਚ ਵਿੱਚ ਮੌਤ ਦਾ ਕਾਰਨ ਨਿਕਲਿਆ ਸੜਕ ਹਾਦਸਾ

40
0


ਜਗਰਾਓਂ, 7 ਮਈ ( ਰਾਜੇਸ਼ ਜੈਨ )-ਮੰਗਲਵਾਰ ਸਵੇਰ ਤੋਂ ਹੀ ਸ਼ਹਿਰ ਦੇ ਅਗਵਾੜ ਲੋਪੋ ਸਥਿਤ ਨਾਨਕ ਨਗਰੀ ਥੇਹ ਵਿਖੇ ਇੱਕ ਨੌਜਵਾਨ ਦੇ ਕਤਲ ਦੀ ਚਰਚਾ ਪੂਰੇ ਜ਼ੋਰਾਂ ’ਤੇ ਚੱਲਣੀ ਸ਼ੁਰੂ ਹੋ ਗਈ ਜੋ ਬਾਅਦ ਦੁਪਿਹਰ ਤੱਕ ਜਾਰੀ ਰਹੀ। ਪਰ ਪੁਲਿਸ ਜਾਂਚ ’ਚ ਮੌਜਵਾਨ ਦੀ ਮੌਤ ਦਾ ਕਾਰਨ ਸੜਕ ਹਾਦਸਾ ਸਾਹਮਣੇ ਆਇਆ। ਇਸ ਸਬੰਧੀ ਪੁਲੀਸ ਨੇ ਥਾਣਾ ਸਿਟੀ ਜਗਰਾਉਂ ਵਿੱਚ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ। ਡੀਐਸਪੀ ਜਪਜਯੋਤ ਸਿੰਘ ਨੇ ਦੱਸਿਆ ਕਿ ਸੋਮਵਾਰ ਦੇਰ ਰਾਤ ਨਾਨਕ ਨਗਰੀ ਥੇਹ ਵਿਖੇ ਇੱਕ ਨੌਜਵਾਨ ਦੇ ਜ਼ਖ਼ਮੀ ਹਾਲਤ ਵਿੱਚ ਪਏ ਹੋਣ ਦੀ ਸੂਚਨਾ ਮਿਲੀ ਸੀ। ਜਦੋਂ ਥਾਣਾ ਸਿਟੀ ਦੀ ਪੁਲਸ ਪਾਰਟੀ ਮੌਕੇ ’ਤੇ ਪਹੁੰਚੀ ਤਾਂ ਉਥੇ ਇਕ ਵਿਅਕਤੀ ਨਸ਼ੇ ਦੀ ਹਾਲਤ ’ਚ ਪਿਆ ਮਿਲਿਆ। ਜਿਸ ਦੇ ਸਿਰ ਵਿੱਚ ਡਿੱਗਣ ਕਾਰਨ ਸੱਟ ਲੱਗੀ ਸੀ। ਉਸ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਪਛਾਣ ਗੁਰਦੀਪ ਸਿੰਘ ਪੁੱਤਰ ਗੁਰਬਚਨ ਸਿੰਘ ਉਮਰ 35 ਸਾਲ ਵਾਸੀ ਨਾਨਕ ਨਗਰੀ ਅਗਵਾੜ ਲੋਪੋ ਵਜੋਂ ਹੋਈ ਹੈ। ਗੁਰਦੀਪ ਸਿੰਘ ਮੂਲ ਰੂਪ ਵਿੱਚ ਪਿੰਡ ਮੋਹੀ ਦਾ ਵਸਨੀਕ ਹੈ ਅਤੇ ਪਿਛਲੇ ਕਾਫੀ ਸਮੇਂ ਤੋਂ ਨਾਨਕ ਨਗਰੀ ਅਗਵਾੜ ਲੋਪੋ ਵਿਖੇ ਆਪਣੇ ਸਹੁਰੇ ਘਰ ਰਹਿ ਰਿਹਾ ਸੀ ਅਤੇ ਜਿੱਥੇ ਉਹ ਦਰਜ਼ੀ ਦਾ ਕੰਮ ਕਰਦਾ ਸੀ। ਉਸ ਦੇ ਦੋ ਬੱਚੇ ਹਨ, ਇਕ ਲੜਕਾ ਅਤੇ ਇਕ ਲੜਕੀ। ਫਿਲਹਾਲ ਮ੍ਰਿਤਕ ਦੀ ਪਤਨੀ ਹਰਮਨ ਕੌਰ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਜੇਕਰ ਮੌਤ ਦਾ ਕੋਈ ਹੋਰ ਕਾਰਨ ਸਾਹਮਣੇ ਆਉਂਦਾ ਹੈ ਤਾਂ ਉਸ ਸਬੰਧੀ ਕਾਰਵਾਈ ਕੀਤੀ ਜਾਵੇਗੀ।
ਇਸ ਤਰ੍ਹਾਂ ਫੈਲੀ ਕਤਲ ਦੀ ਅਫਵਾਹ-
ਸੋਮਵਾਰ ਰਾਤ ਜਗਰਾਓਂ ਦੇ ਸੁਭਾਸ਼ ਗੇਟ ਨੇੜੇ ਇਕ ਲੜਾਈ ਹੋਈ ਅਤੇ ਦੂਜੀ ਲੜਾਈ ਦਾਣਾ ਮੰਡੀ ਵਿੱਚ ਹੋਈ। ਦੋਵਾਂ ਧਿਰਾਂ ਦੀ ਝਗੜੇ ਵਿੱਚ ਕੁਝ ਲੋਕ ਜ਼ਖ਼ਮੀ ਹੋ ਗਏ। ਜਦੋਂ ਉਕਤ ਨੌਜਵਾਨ ਦੇਰ ਰਾਤ ਨਾਨਕ ਨਗਰੀ ਥੇਹ ਵਿਖੇ ਜ਼ਖਮੀ ਹਾਲਤ ’ਚ ਪਿਆ ਪਾਇਆ ਗਿਆ ਤਾਂ ਕੁਝ ਲੋਕਾਂ ਨੇ ਉਸ ਨੂੰ ਦੋ ਝਗੜਿਆਂ ਨਾਲ ਜੋੜਦਿਆਂ ਕਿਹਾ ਕਿ ਲੜਾਈ ਹੋਣ ਕਾਰਨ ਕੁਝ ਲੋਕਾਂ ਨੇ ਉਸ ਦੇ ਸਿਰ ’ਤੇ ਤੇਜ ਧਾਰ ਹਥਿਆਰ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਉਸਦੀ ਲਾਸ਼ ਨੂੰ ਇੱਥੇ ਸੁੱਟ ਦਿੱਤਾ ਗਿਆ। ਇਸ ਚਰਚਾ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲੀਸ ਨੇ ਵੱਖ-ਵੱਖ ਟੀਮਾਂ ਵੱਲੋਂ ਇਲਾਕੇ ਵਿੱਚ ਲੱਗੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਅਤੇ ਉਨ੍ਹਾਂ ਵਿੱਚ ਕਿਤੇ ਵੀ ਮ੍ਰਿਤਕ ਦਾ ਕੋਈ ਰੋਲ ਨਹੀਂ ਪਾਇਆ ਗਿਆ ਅਤੇ ਪੁਲੀਸ ਦੇ ਸੀਨੀਅਰ ਅਧਿਕਾਰੀ ਖੁਦ ਜਾਇਜ਼ਾ ਲੈਣ ਲਈ ਮੌਕੇ ’ਤੇ ਪਹੁੰਚੇ। ਪੁਲਿਸ ਜਾਂਚ ਵਿਚ ਇਹ ਸਾਹਮਣੇ ਆਇਆ ਕਿ ਗੁਰਦੀਪ ਸਿੰਘ ਦੀ ਮੌਤ ਦਾ ਕਿਸੇ ਲੜਾਈ-ਝਗੜੇ ਨਾਲ ਕੋਈ ਸਬੰਧ ਨਹੀਂ ਸੀ ਪਰ ਜ਼ਿਆਦਾ ਸ਼ਰਾਬ ਪੀਣ ਕਾਰਨ ਸੜਕ ’ਤੇ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ।

LEAVE A REPLY

Please enter your comment!
Please enter your name here