Home crime ਮ੍ਰਿਤਕ ਵਿਅਕਤੀ ਦੀ ਜਾਅਲੀ ਵਸੀਅਤ ਤਿਆਰ ਕਰਕੇ ਜ਼ਮੀਨ ਹੜੱਪਣ ਦੀ ਕੋਸ਼ਿਸ਼

ਮ੍ਰਿਤਕ ਵਿਅਕਤੀ ਦੀ ਜਾਅਲੀ ਵਸੀਅਤ ਤਿਆਰ ਕਰਕੇ ਜ਼ਮੀਨ ਹੜੱਪਣ ਦੀ ਕੋਸ਼ਿਸ਼

43
0


ਅਦਾਲਤ ਦਾ ਦਰਵਾਜ਼ਾ ਖੜਕਾਇਆ, ਪੁਲਸ ਜਾਂਚ ਤੋਂ ਬਾਅਦ ਤਿੰਨ ਲੋਕਾਂ ਖਿਲਾਫ ਮੁਕਦਮਾ
ਰਾਏਕੋਟ, 7 ਮਈ ( ਲਿਕੇਸ਼ ਸ਼ਰਮਾਂ, ਜਗਰੂਪ ਸੋਹੀ )-ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਜਾਅਲੀ ਵਸੀਅਤ ਤਿਆਰ ਕਰਕੇ ਸਬ-ਰਜਿਸਟਰਾਰ ਕੋਲ ਦਰਜ ਕਰਵਾਉਣ ਲਈ ਪੇਸ਼ ਕਰਨ ਦਾ ਮਾਮਲਾ ਸਾਹਮਣੇ ਆਉਣ ’ਤੇ ਪਤਨੀ ਨੇ ਅਦਾਲਤ ਵਿੱਚ ਪਹੁੰਚ ਕੀਤੀ ਅਤੇ ਜਾਂਚ ਦੌਰਾਨ ਪੁਲਿਸ ਵੱਲੋਂ ਮ੍ਰਿਤਕ ਦੀ ਮੌਤ ਹੋਣ ਉਪਰੰਤ ਉਸਦੀ ਜਾਲੀ ਵਸੀਅਤ ਤਿਆਰ ਕਰਕੇ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿਚ ਥਾਣਾ ਸਦਰ ਰਾਏਕੋਟ ਵਿੱਚ ਧੋਖਾਧੜੀ ਅਤੇ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਮਿ੍ਰਤਕ ਦੀ ਭੈਣ ਸਮੇਤ ਤਿੰਨ ਲੋਕਾਂ ਖਿਲਾਫ ਕੇਸ ਦਰਜ ਕੀਤਾ ਗਿਆ। ਏਐਸਆਈ ਜਗਦੀਪ ਸਿੰਘ ਨੇ ਦੱਸਿਆ ਕਿ ਪਿੰਡ ਬਰਮੀ ਦੀ ਵਸਨੀਕ ਸੁਖਵਿੰਦਰ ਕੌਰ ਵੱਲੋਂ ਅਦਾਲਤ ਵਿੱਚ ਰਿੱਟ ਪਟੀਸ਼ਨ ਦਾਇਰ ਕੀਤੀ ਗਈ ਸੀ। ਜਿਸ ਵਿਚ ਉਸ ਨੇ ਦੋਸ਼ ਲਾਇਆ ਸੀ ਕਿ 10 ਮਈ 2023 ਨੂੰ ਉਸ ਦੇ ਪਤੀ ਨਵਜੋਤ ਸਿੰਘ ਦੀ ਮੌਤ ਤੋਂ ਬਾਅਦ ਉਸ ਦੀ ਜ਼ਮੀਨ ਹੜੱਪਣ ਲਈ ਉਸ ਦੇ ਪਤੀ ਦੀ ਭੈਣ ਜਗਦੀਪ ਕੌਰ ਵਾਸੀ ਪਿੰਡ ਛੀਨੀਵਾਲ ਕਲਾ ਜ਼ਿਲ੍ਹਾ ਬਰਨਾਲਾ, ਨੰਬਰਦਾਰ ਤਰਲੋਚਨ ਸਿੰਘ ਵਾਸੀ ਪਿੰਡ ਬਰਮੀ ਅਤੇ ਬਲਦੇਵ ਸਿੰਘ ਪਿੰਡ ਬਰਮੀ ਨੇ ਆਪਸੀ ਮਿਲੀਭੁਗਤ ਕਰਕੇ ਉਸ ਦੇ ਪਤੀ ਨਵਜੋਤ ਸਿੰਘ ਦੀ ਜਾਅਲੀ ਵਸੀਅਤ ਤਿਆਰ ਕਰਵਾ ਕੇ ਸਬ ਰਜਿਸਟਰਾਰ ਦੇ ਸਾਹਮਣੇ ਪੇਸ਼ ਕੀਤੀ ਸੀ, ਪਰ ਜਦੋਂ ਉਸ ਨੂੰ ਪਤਾ ਲੱਗਾ ਤਾਂ ਉਸ ਨੇ ਇਸ ਨੂੰ ਰੋਕਣ ਲਈ ਸਬ ਰਜਿਸਟਰਾਰ ਪਾਸ ਦਰਖਾਸਤ ਦਿਤੀ ਅਤੇ ਇਕ ਦਰਖਾਸਤ ਇਸ ਸਬੰਧੀ ਐਸਐਸਪੀ ਨੂੰ ਵੀ ਦਿੱਤੀ। ਜਿਸ ਦੀ ਜਾਂਚ ਐਸ.ਐਸ.ਪੀ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤ ਦੇ ਨਿਰਦੇਸ਼ਾਂ ’ਤੇ ਥਾਣਾ ਸਿਟੀ ਰਾਏਕੋਟ ਦੇ ਇੰਚਾਰਜ ਨੇ ਕੀਤੀ। ਜਾਂਚ ਦੌਰਾਨ ਪਤਾ ਲੱਗਾ ਕਿ ਨਵਜੋਤ ਸਿੰਘ ਦੀ ਜ਼ਮੀਨ ਨੂੰ ਹੜੱਪ ਕਰਨ ਦੇ ਇਰਾਦੇ ਨਾਲ ਉਕਤ ਵਿਅਕਤੀਆਂ ਵੱਲੋਂ ਮਿਲੀਭੁਗਤ ਨਾਲ ਜਾਅਲੀ ਵਸੀਅਤ ਤਿਆਰ ਕੀਤੀ ਗਈ ਸੀ ਅਤੇ ਇਸ ਨੂੰ ਅਸਲੀ ਦਸਤਾਵੇਜ਼ ਵਜੋਂ ਵਰਤ ਕੇ ਰਜਿਸਟਰ ਕਰਵਾਉਣ ਲਈ ਸਬ ਰਜਿਸਟਰਾਰ ਨੂੰ ਪੇਸ਼ ਕੀਤਾ ਗਿਆ ਸੀ। ਜੋ ਜਾਂਚ ਕਰਨ ’ਤੇ ਜਾਅਲੀ ਪਾਈ ਗਈ। ਇਸ ਜਾਂਚ ਤੋਂ ਬਾਅਦ ਜਗਦੀਪ ਕੌਰ, ਨੰਬਰਦਾਰ ਤਰਲੋਚਨ ਸਿੰਘ ਅਤੇ ਬਲਦੇਵ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।

LEAVE A REPLY

Please enter your comment!
Please enter your name here