ਜਗਰਾਓ, 7 ਮਈ ( ਭਗਵਾਨ ਭੰਗੂ )-ਸੇਵਾ ਭਾਰਤੀ ਜਗਰਾਉਂ ਵੱਲੋਂ ਫਰੀ ਮੈਡੀਕਲ ਚੈੱਕ ਅਪ ਕੈਂਪ ਸਖੀ ਸੁਲਤਾਨ ਦੀ ਜਗ੍ਹਾ ਤੇ ਟਰੱਕ ਯੂਨੀਅਨ ਦੇ ਪਿੱਛੇ ਦਸ਼ਮੇਸ਼ ਨਗਰ ਵਿਖੇ ਲਗਾਇਆ ਗਿਆ| ਇਸ ਕੈਂਪ ਵਿੱਚ ਸੇਵਾ ਭਾਰਤੀ ਦੇ ਪ੍ਰਧਾਨ ਡਾਕਟਰ ਬਿਪਨ ਗੁਪਤਾ ਅਤੇ ਡਾਕਟਰ ਭਾਰਤ ਭੂਸ਼ਣ ਸਿੰਗਲਾ ਨੇ 150 ਤੋਂ ਜਿਆਦਾ ਲੋਕਾਂ ਦਾ ਚੈਕ ਅਪ ਕੀਤਾ ਅਤੇ ਦਵਾਈਆਂ ਦਿੱਤੀਆ, ਕੈਂਪ ਵਿੱਚ ਐਡਵੋਕੇਟ ਬਲਦੇਵ ਕ੍ਰਿਸ਼ਨ ਗੋਇਲ, ਸ਼੍ਰੀਮਤੀ ਤਾਰਾ ਦੇਵੀ ਆਰਿਆ ਵਿਦਿਆ ਮੰਦਿਰ ਦੇ ਪ੍ਰਿੰਸੀਪਲ ਨਿਧੀ ਗੁਪਤਾ , ਬਿਪਨ ਜੀ ਜਨਰਲ ਸੈਕਟਰੀ ਸੇਵਾ ਭਾਰਤ, ਉਪਨੰਦਨ ਗਰਗ ਜੀ ਕੈਸ਼ੀਅਰ, ਸੋਨੂ ਜੈਨ ਅਤੇ ਗੱਦੀ ਨਸ਼ੀਨ ਬਾਬਾ ਗੁੱਡੀ ਸ਼ਾਹ ਅਤੇ ਪ੍ਰਦੀਪ ਸ਼ਰਮਾ ਨੇ ਆਪਣੀ ਹਾਜ਼ਰੀ ਲਗਵਾਈ| ਪ੍ਰਿੰਸੀਪਲ ਨਿਧੀ ਗੁਪਤਾ ਨੇ ਲੋਕਾਂ ਨੂੰ ਪੜ੍ਹਾਈ ਤੇ ਸਾਫ ਸਫਾਈ ਸਬੰਧੀ ਜਾਣਕਾਰੀ ਦਿੱਤੀ। ਡਾਕਟਰ ਸਿੰਗਲਾ ਨੇ ਬਿਮਾਰੀਆਂ ਤੋਂ ਬਚਣ ਦੇ ਉਪਾਅ ਦੱਸੇ| ਉਨਾਂ ਦੱਸਿਆ ਕਿ ਆਪਣਾ ਆਲਾ ਦੁਆਲਾ ਸਾਫ ਰੱਖ ਕੇ ਆਪਾਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ|