ਸਮਰਾਲਾ, 10 ਮਈ (ਅਨਿਲ – ਸੰਜੀਵ) – ਬੀਤੀ ਰਾਤ ਸਮਰਾਲਾ ਦੇ ਨੇੜੇ ਪਿੰਡ ਸ਼ਮਸਪੁਰ ਕੋਲ ਇੱਕ ਦਰਦਨਾਕ ਹਾਦਸਾ ਹੋਇਆ ਜਿਸ ਦੇ ਵਿੱਚ ਇੱਕ ਨੌਜਵਾਨ ( 33) ਦੀ ਮੌਤ ਹੋ ਗਈ ।ਪ੍ਰਾਪਤ ਜਾਣਕਾਰੀ ਅਨੁਸਾਰ ਇੱਕ i20 ਕਾਰ ਗੱਡੀ ਵਿੱਚ ਸਵਾਰ ਦੋ ਨੌਜਵਾਨ ਪਾਇਲ ਬੀਜਾ ਰੋਡ ਤੋਂ ਹੁੰਦੇ ਹੋਏ ਸਮਰਾਲਾ ਨੂੰ ਆ ਰਹੇ ਸੀ ਤਾਂ ਪਿੰਡ ਸ਼ਮਸਪੁਰ ਦੇ ਕੋਲ ਅਵਾਰਾ ਪਸ਼ੂ ਗੱਡੀ ਅੱਗੇ ਆਉਣ ਦੇ ਕਾਰਨ ਗੱਡੀ ਬੇਕਾਬੂ ਹੋ ਕੇ ਦਰਖਤ ਦੇ ਵਿੱਚ ਜਾ ਟਕਰਾਈ। ਜਿਸ ਕਾਰਨ ਕਾਰ ਦੇ ਪਿਛਲੀ ਸੀਟ ਤੇ ਬੈਠਾ ਨੌਜਵਾਨ ਸੰਜੇ ਕੁਮਾਰ ਦੀ ਮੌਤ ਹੋ ਗਈ ਅਤੇ ਕਾਰ ਚਾਲਕ ਅਰਸ਼ਦੀਪ ਸਿੰਘ ਗੰਭੀਰ ਰੂਪ ਤੋਂ ਜ਼ਖਮੀ ਹੋ ਗਿਆ।ਜਖਮੀ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਅਤੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਮੇਰਾ ਦੋਸਤ ਸੰਜੇ ਕੁਮਾਰ ਆਪਣੇ ਮਿੱਤਰ ਅਰਸ਼ਦੀਪ ਨਾਲ ਕਾਰ ਚ ਸਵਾਰ ਹੋ ਸਮਰਾਲਾ ਨੂੰ ਆਪਣੀ ਕਾਰ ਦੇ ਵਿੱਚ ਆ ਰਿਹਾ ਸੀ ਜਦੋਂ ਕਾਰ ਪਿੰਡ ਸ਼ਮਸਪੁਰ ਕੋਲ ਪਹੁੰਚੀ ਤਾਂ ਕਾਰ ਅੱਗੇ ਅਵਾਰਾ ਪਸ਼ੂ ਆ ਗਿਆ ਤੇ ਉਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਕਾਰ ਬੇਕਾਬੂ ਹੋ ਗਈ ਅਤੇ ਅੱਗੇ ਸੜਕ ਦੇ ਕਿਨਾਰੇ ਲੱਗੇ ਦਰਖਤ ਦੇ ਵਿੱਚ ਜਾ ਟਕਰਾਈ। ਜਿਸ ਕਾਰਨ ਮੇਰੇ ਦੋਸਤ ਸੰਜੇ ਕੁਮਾਰ ਦੀ ਮੌਕੇ ਤੇ ਮੌਤ ਹੋ ਗਈ ਅਤੇ ਕਾਰ ਚਾਲਕ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ।ਜਿਸ ਨੂੰ ਸਮਰਾਲਾ ਹਸਪਤਾਲ ਵਿੱਚ ਲਿਆਂਦਾ ਗਿਆ ਅਤੇ ਬਾਅਦ ਦੇ ਵਿੱਚ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੀਜੀਆਈ ਚੰਡੀਗੜ ਰੈਫਰ ਕਰ ਦਿੱਤਾ ਗਿਆ। ਗੁਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਅਵਾਰਾ ਪਸ਼ੂਆਂ ਦੇ ਉੱਪਰ ਸਰਕਾਰ ਨੂੰ ਨੱਥ ਪਾਉਣੀ ਚਾਹੀਦੀ ਹੈ। ਅਵਾਰਾ ਪਸ਼ੂ ਦੇ ਕਾਰਨ ਮੇਰੇ ਦੋਸਤ ਦੀ ਜਾਨ ਚਲੀ ਗਈ ਬਹੁਤ ਦੁੱਖਦਾਈ ਹੈ ਇਹ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ।