Home Punjab ਬ੍ਰਾਹਮਣ ਸਭਾ ਵਲੋਂ ਭਗਵਾਨ ਪਰਸ਼ੂਰਾਮ ਜਯੰਤੀ ਧੂਮਧਾਮ ਨਾਲ ਮਨਾਈ

ਬ੍ਰਾਹਮਣ ਸਭਾ ਵਲੋਂ ਭਗਵਾਨ ਪਰਸ਼ੂਰਾਮ ਜਯੰਤੀ ਧੂਮਧਾਮ ਨਾਲ ਮਨਾਈ

28
0


ਗੁਰਦਾਸਪੁਰ , 10 ਮਈ (ਰਾਜੇਸ਼ ਜੈਨ – ਰਾਜਨ ਜੈਨ) : ਬ੍ਰਾਹਮਣ ਸਭਾ ਦੀਨਾਨਗਰ ਵਲੋਂ ਭਗਵਾਨ ਪਰਸ਼ੂਰਾਮ ਜਯੰਤੀ ਬੜੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਕਰਵਾਏ ਪ੍ਰੋਗਰਾਮ ਵਿੱਚ ਮਾਇਆਧਾਰੀ, ਵਿਜੇ ਕੁਮਾਰ, ਗੁਰਦਾਸ ਮੱਲ, ਤੀਰਥ ਸ਼ਰਮਾ, ਦਰਸ਼ਨ ਕੁਮਾਰ, ਨਰਿੰਦਰ ਸ਼ਰਮਾ ਯੂਥ ਪ੍ਰਧਾਨ ਪੰਜਾਬ, ਬੌਬੀ, ਰਾਜੀਵ ਸ਼ਰਮਾ, ਰਾਜੀਵ ਮਿੰਟਾਂ, ਰਜਿੰਦਰ ਸ਼ਰਮਾ, ਸੁਮਨ ਸ਼ਰਮਾ, ਅਜੇ ਸ਼ਰਮਾ ਕੌਂਸਲਰ, ਸ਼ੋਰੀ ਲਾਲ ਸ਼ਰਮਾ, ਸੱਤਿਆ ਪਾਲ ਸ਼ਰਮਾ, ਡਾ. ਕੁਲਦੀਪ ਸ਼ਰਮਾ, ਮਨੋਹਰ ਲਾਲ ਸ਼ਰਮਾ, ਰਜਨੀਸ਼ ਸ਼ਰਮਾ, ਨਰੇਸ਼ ਤੀਰਪਾਠੀ, ਅਸ਼ੋਕ ਸ਼ਰਮਾ, ਰਵੀ ਸ਼ਰਮਾ, ਰੂਪ ਲਾਲ ਸ਼ਰਮਾ, ਡਿੰਪਲ ਖਜੂਰੀਆ, ਵਿਨੋਦ ਸ਼ਰਮਾ, ਸ਼ੰਕਰ ਜੀ ਅਵਾਖਾਂ, ਮਨਮੋਹਨ ਡੋਗਰਾ, ਮਾਸਟਰ ਅਗਿਆ ਰਾਮ ਸਾਬਕਾ ਪ੍ਰਧਾਨ, ਸਨਾਤਨ ਸਭਾ ਦੇ ਮੋਹਤਬਰ ਤੇ ਅਹੁਦੇਦਾਰ ਅਤੇ ਸਭਾ ਦੇ ਪਤਵੰਤੇ ਨਾਗਰਿਕ ਹਾਜ਼ਰ ਸਨ।ਇਸ ਮੌਕੇ ਪੰਡਿਤ ਪ੍ਰਭੂ ਦਿਆਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰ ਸਾਲ ਵੈਸਾਖ ਮਹੀਨੇ ਦੇ ਸ਼ੁਕਲ ਪੱਖ ਦੀ ਤਿੰਨ ਤਰੀਕ ਨੂੰ ਅਕਸ਼ੈ ਤ੍ਰਿਤੀਆ ਦੇ ਨਾਲ-ਨਾਲ ਪਰਸ਼ੂਰਾਮ ਜੈਅੰਤੀ ਮਨਾਈ ਜਾਂਦੀ ਹੈ। ਇਸ ਦਿਨ ਭਗਵਾਨ ਵਿਸ਼ਨੂੰ ਦੇ ਛੇਵੇਂ ਅਵਤਾਰ ਪਰਸ਼ੂਰਾਮ ਦਾ ਜਨਮ ਹੋਇਆ ਸੀ।ਜਨਮ ਸਮੇਂ ਉਨ੍ਹਾਂ ਦਾ ਨਾਂ ‘ਰਾਮ’ ਰੱਖਿਆ ਗਿਆ ਸੀ।ਕੁਝ ਸਮੇਂ ਬਾਅਦ ਜਦੋਂ ਮਹਾਦੇਵ ਨੇ ਪਰਸ਼ੂ ਨਾਮ ਦਾ ਸ਼ਸਤਰ ਰਾਮ ਨੂੰ ਦਿੱਤਾ ਤਾਂ ਉਹ ਪਰਸ਼ੂਰਾਮ ਦੇ ਨਾਂ ਨਾਲ ਜਾਣੇ ਜਾਣ ਲੱਗੇ।ਉਨ੍ਹਾਂ ਕਿਹਾ ਕਿ ਭਗਵਾਨ ਪਰਸ਼ੂਰਾਮ ਦੀਆਂ ਸ਼ਕਤੀਆਂ ਬਰਕਰਾਰ ਹਨ।ਭਗਵਾਨ ਵਿਸ਼ਨੂੰ ਨੇ ਧਰਤੀ ‘ਤੇ ਸੰਤਾਂ-ਮਹਾਂਪੁਰਖਾਂ ਦੀ ਰੱਖਿਆ ਲਈ ਪਰਸ਼ੂਰਾਮ ਦੇ ਰੂਪ ਵਿੱਚ ਜਨਮ ਲਿਆ ਸੀ।ਇਸ ਮੌਕੇ ਪ੍ਰਧਾਨ ਵਿਜੇ ਕੁਮਾਰ ਨੇ ਕਿਹਾ ਕਿ ਭਗਵਾਨ ਪਰਸ਼ੂਰਾਮ ਦੀ ਪੂਜਾ ਕਰਨ ਨਾਲ ਸਾਧਕ ਨੂੰ ਅਮਿੱਟ ਫਲ ਮਿਲਦਾ ਹੈ ਅਤੇ ਵਿਅਕਤੀ ‘ਤੇ ਅਸ਼ੀਰਵਾਦ ਬਣਿਆ ਰਹਿੰਦਾ ਹੈ।ਉਨ੍ਹਾਂ ਕਿਹਾ ਕਿ ਭਗਵਾਨ ਪਰਸ਼ੂਰਾਮ ਦੀ ਪੂਜਾ ਕਰਨ ਨਾਲ ਵਿਅਕਤੀ ਦਾ ਆਤਮ ਵਿਸ਼ਵਾਸ ਅਤੇ ਆਤਮ ਬਲ ਵਧਦਾ ਹੈ।ਉਨ੍ਹਾਂ ਕਿਹਾ ਕਿ ਪਰਸ਼ੂਰਾਮ ਜੀ ਨੇ ਸਾਨੂੰ ਸਿਖਾਇਆ ਹੈ ਕਿ ਸ਼ਸਤਰ ਅਤੇ ਸ਼ਾਸਤਰ ਦੋਵੇਂ ਹੀ ਉਪਯੋਗੀ ਹਨ।ਅੰਤ ਵਿੱਚ ਉਨ੍ਹਾਂ ਸਮੂਹ ਬ੍ਰਾਹਮਣ ਭਰਾਵਾਂ ਅਤੇ ਇਲਾਕਾ ਨਿਵਾਸੀਆਂ ਨੂੰ ਪਰਸ਼ੂਰਾਮ ਜਯੰਤੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।ਜਨਮ ਦਿਵਸ ਸਮਾਗਮ ਵਿੱਚ ਕੀਰਤਨ ਉਪਰੰਤ ਪ੍ਰਸ਼ਾਦ ਅਤੇ ਭੰਡਾਰਾ ਵੀ ਵਰਤਾਇਆ ਗਿਆ।

LEAVE A REPLY

Please enter your comment!
Please enter your name here