ਖੰਨਾ, 13 ਮਈ (ਲਿਕੇਸ਼ ਸ਼ਰਮਾ) : ਮੈਡੀਕਲ ਪ੍ਰਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਬਲਾਕ ਖੰਨਾ ਸਮਰਾਲਾ ਦੀ ਮਹੀਨਾਵਾਰ ਮੀਟਿੰਗ, ਖੰਨਾ ਵਿਖੇ ਡਾ. ਜਸਵਿੰਦਰ ਸਿੰਘ ਪ੍ਰਧਾਨ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਮਰਹੂਮ ਮਹਾਨ ਕਵੀ ਸੁਰਜੀਤ ਪਾਤਰ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ।ਚੇਅਰਮੈਨ ਡਾ. ਮੇਜਰ ਸਿੰਘ ਨੇ ਕਿਹਾ ਸਮੂਹ ਮੈਂਬਰ ਆਪਣੇ ਕਲੀਨਿਕਾਂ ਦੇ ਅੰਦਰ ਤੇ ਆਲੇ ਦੁਆਲੇ ਸਾਫ਼-ਸਫ਼ਾਈ ਦਾ ਵਿਸੇਸ਼ ਧਿਆਨ ਰੱਖਣ। ਡਾ. ਕੁਲਵਿੰਦਰ ਸਿੰਘ ਢਿੱਲੋਂ ਨੇ ਸਾਰੇ ਸਾਥੀਆਂ ਨੂੰ ਮੈਡੀਕਲ ਪ੍ਰਰੈਕਟੀਸ਼ਨਰ ਐਸੋਸੀਏਸ਼ਨ ਨੂੰ ਹੋਰ ਮਜ਼ਬੂਤ ਕਰਨ ਲਈ ਵੱਧ ਤੋ ਵੱਧ ਮੈਂਬਰਾਂ ਨੂੰ ਐਸੋਸੀਏਸ਼ਨ ਨਾਲ ਜੋੜਨ ਲਈ ਕਿਹਾ। ਇਸ ਮੀਟਿੰਗ ‘ਚ ਸ਼ਿਵਮ ਹਸਪਤਾਲ ਖੰਨਾ ਦੀ ਪੂਰੀ ਟੀਮ ਵੱਲੋਂ ਡਾ. ਅਬਰਾਰ ਹੁਸੈਨ ਦੀ ਅਗਵਾਈ ‘ਚ ਸ਼ਿਰਕਤ ਕੀਤੀ ਗਈ। ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦੇ ਹੋਏ ਡਾ. ਜ਼ੋਰਾਵਰ ਸਿੰਘ ਸਕੱਤਰ ਨੇ ਕਿਹਾ ਸਰਕਾਰਾਂ ਮੈਡੀਕਲ ਪ੍ਰਰੈਕਟੀਸ਼ਨਰਾਂ ਨੂੰ ਪੱਕੇ ਤੌਰ ‘ਤੇ ਰਜਿਸਟਰਡ ਕਰਕੇ ਉਨ੍ਹਾਂ ਨੂੰ ਪ੍ਰਰੈਕਟਿਸ ਕਰਨ ਦਾ ਅਧਿਕਾਰ ਦੇਣ।ਇਸ ਮੌਕੇ ਡਾ. ਸੋਹਣ ਸਿੰਘ, ਡਾ. ਹਰਪ੍ਰਰੀਤ ਕੌਰ, ਗੁਰਪ੍ਰਰੀਤ ਸਿੰਘ ਪਬਲਿਕ ਰਿਲੇਸ਼ਨ ਅਫਸਰ, ਡਾ. ਐੱਸਐੱਸ ਸੰਧੂ, ਡਾ. ਜਰਨੈਲ ਮੀਤ ਪ੍ਰਧਾਨ, ਡਾ. ਗੁਰਪ੍ਰਰੀਤ ਸਿੰਘ, ਡਾ. ਚਰਨ ਸਿੰਘ, ਡਾ. ਲਖਵੀਰ ਸਿੰਘ, ਡਾ. ਕੁਲਜੀਤ ਸਿੰਘ, ਡਾ. ਕਸ਼ਮੀਰਾ ਸਿੰਘ, ਡਾ. ਗਗਨ ਪੰਡਿਤ, ਡਾ. ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।