Home Health ਕੁਸ਼ਟ ਰੋਗ ਲਾਇਲਾਜ ਨਹੀਂ : ਸਿਵਲ ਸਰਜਨ

ਕੁਸ਼ਟ ਰੋਗ ਲਾਇਲਾਜ ਨਹੀਂ : ਸਿਵਲ ਸਰਜਨ

53
0

ਬਰਨਾਲਾ(ਰਾਜਨ ਜੈਨ – ਰੋਹਿਤ ਗੋਇਲ) ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਅੌਲਖ ਤੇ ਸੀਨੀਅਰ ਮੈਡੀਕਲ ਅਫਸਰ ਡਾ. ਤਪਿੰਦਰਜੋਤ ਕੌਸ਼ਲ ਦੀ ਅਗਵਾਈ ਹੇਠ ਸਪਰਸ਼ ਕੁਸ਼ਟ ਰੋਗ ਜਾਗਰੂਕਤਾ ਪੋ੍ਗਰਾਮ ਟੇ੍ਨਿੰਗ ਹਾਲ ਸਿਵਲ ਹਸਪਤਾਲ ਬਰਨਾਲਾ ਵਿਖੇ ਕਰਵਾਇਆ ਗਿਆ। ਇਸ ਦੌਰਾਨ ਡਾ. (ਮੇਜ.) ਕਾਕੁਲ ਬਾਜਵਾ ਜ਼ਿਲ੍ਹਾ ਲੈਪਰੋਸੀ ਅਫਸਰ/ਚਮੜੀ ਰੋਗਾਂ ਦੇ ਮਾਹਰ ਨੇ ਦੱਸਿਆ ਕਿ ਜ਼ਿਲ੍ਹਾ ਹਸਪਤਾਲਾਂ ‘ਚ ਇਸਦੀ ਜਾਂਚ ਤੇ ਇਲਾਜ ਬਿਲਕੁੱਲ ਮੁਫਤ ਕੀਤਾ ਜਾਂਦਾ ਹੈ। ਕੁਸ਼ਟ ਰੋਗ ਚਮੜੀ ਤੇ ਹਲਕੇ ਲਾਲ, ਚਿੱਟੇ ਜਾਂ ਤਾਂਬੇ ਰੰਗ ਦੇ ਦਾਗ ਜੋ ਕਿ ਸੁੰਨ ਹੋਣ ਜਾਂ ਦਾਗ ਵਾਲੀ ਜਗ੍ਹਾ ਤੋਂ ਵਾਲ ਝੜ ਜਾਣ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਪੂਰਾ ਸਮਾਂ ਇਲਾਜ ਕਰਾਉਣਾ ਚਾਹੀਦਾ ਹੈ। ਕੁਸ਼ਟ ਰੋਗ ਹੋਰ ਸਧਾਰਨ ਰੋਗਾਂ ਵਾਂਗ ਪੂਰੀ ਤਰਾਂ ਇਲਾਜ ਯੋਗ ਹੈ। ਇਸ ਦਾ ਸਮੇਂ ਸਿਰ ਪਤਾ ਲੱਗਣ ‘ਤੇ ਪੂਰਾ ਇਲਾਜ ਕਰਵਾਉਣਾ ਚਾਹੀਦਾ ਹੈ। ਸਮੇਂ ਸਿਰ ਇਲਾਜ ਕਰਵਾਉਣ ਨਾਲ ਅਪੰਗਤਾ ਤੋਂ ਬਚਿਆ ਜਾ ਸਕਦਾ ਹੈ। ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਕੁਲਦੀਪ ਸਿੰਘ ਮਾਨ ਤੇ ਜ਼ਿਲ੍ਹਾ ਲ੍ਹਾ ਬੀ ਸੀ ਸੀ ਕੋਆਰਡੀਨੇਟਰ ਹਰਜੀਤ ਸਿੰਘ ਬਾਗੀ ਵੱਲੋਂ ਇਸ ਸਮੇਂ ਜਾਗਰੂਕ ਕੀਤਾ ਗਿਆ ਕਿ ਕਿਸੇ ਨੂੰ ਵੀ ਸਿਹਤ ਸਮੱਸਿਆ ਹੋਵੇ ਤਾਂ ਸਿਵਲ ਹਸਪਤਾਲ ਬਰਨਾਲਾ ‘ਚ ਮੁਫਤ ਸਿਹਤ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਕੁਸ਼ਟ ਰੋਗੀ ਵੀ ਆਪਣਾ ਇਲਜ ਕਰਵਾ ਕੇ ਆਮ ਵਿਆਕਤੀ ਵਾਂਗ ਜਿੰਦਗੀ ਬਤੀਤ ਕਰ ਸਕਦਾ ਹੈ, ਕਿਉਂਕਿ ਡਾਕਟਰੀ ਸਲਾਹ ਅਨੁਸਾਰ ਪੂਰਾ ਇਲਾਜ ਕਰਵਾ ਕੇ ਉਸ ਤੋਂ ਕਿਸੇ ਪ੍ਰਕਾਰ ਦੀ ਲਾਗ ਦੂਸਰੇ ਵਿਅਕਤੀ ਨੂੰ ਲੱਗਣ ਦਾ ਡਰ ਨਹੀਂ ਰਹਿੰਦਾ। ਇਸ ਪੋ੍ਗਰਾਮ ‘ਚ ਸਿਹਤ ਵਿਭਾਗ ਦੇ ਕਰਮਚਾਰੀ/ਅਧਿਕਾਰੀ ਤੇ ਵੱਖ-ਵੱਖ ਪਿੰਡਾਂ ਤੋਂ ਆਂਗਨਵਾੜੀ ਵਰਕਰ ਹਾਜ਼ਰ ਸਨ।

LEAVE A REPLY

Please enter your comment!
Please enter your name here