ਜਗਰਾਉਂ, 12 ਅਕਤੂਬਰ ( ਮੋਹਿਤ ਜੈਨ, ਅਸ਼ਵਨੀ)-ਸਪਰਿੰਗ ਡਿਊ ਸਕੂਲ ਨਾਨਕਸਰ ਵਿਖੇ ਤਿੰਨ ਰੋਜ਼ਾ ਸਕਾਊਟ ਅਤੇ ਗਾਇਡ ਦਾ ਕੈਂਪ ਦਾ ਸਮਾਪਨ ਸਫਲਤਾਪੂਰਫਕ ਅਤੇ ਸ਼ਾਨਦਾਰ ਤਰੀਕੇ ਨਾਲ ਪੂਰਾ ਹੋਇਆ।ਪ੍ਰਿੰਸੀਪਲ ਨਵਨੀਤ ਚੌਹਾਨ ਨੇ ਦੱਸਿਆ ਕਿ ਇਸ ਕੈਂਪ ਵਿੱਚ ਕੁੱਝ 132 ਵਿਦਿਆਰਥੀਆਂ ਨੇ ਹਿੱਸਾ ਲਿਆ।ਜਿੰਨਾਂ ਵਿੱਚ ਹਰ ਵਿਦਿਆਰਥੀ ਕਲਾਸ ਤੀਸਰੀ ਤੋ ਪੰਜਵੀਂ ਤੱਕ ਦੇ ਸਨ।ਉਹਨਾਂ ਲਈ ਕੱਬ ਅਤੇ ਬੁੱਲ ਅਤੇ ਬਾਕੀ 80 ਵਿਦਿਆਰਥੀ ਜੋ ਕਿ ਕਲਾਸ ਛੇਂਵੀ ਤੋਂ ਬਾਂਰਵੀ ਤੱਕ ਦੇ ਸਨ ਨੇ ਸਕਾਊਟ ਅਤੇ ਗਾਇਡ ਵਿੰਗ ਅਧੀਨ ਹਿੱਸਾ ਲਿਆ।ਉਹਨਾਂ ਨੇ ਅੱਗੇ ਦੱਸਿਆ ਕਿ ਇਹ ਕੈਂਪ ਸ. ਦਰਸ਼ਨ ਸਿੰਘ ਜੁਆਇੰਟ ਅਸੈਸੋਸੀਏਟ, ਭਾਰਤ ਸਕਾਊਟ ਅਤੇ ਗਾਇਡ ਦੁਆਰਾ ਆਯੋਜਨ ਕੀਤਾ ਗਿਆ ਸੀ।ਉਹਨਾਂ ਨੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਕਿ ਸਕਾਊਟ ਅਤੇ ਗਾਇਡ ਦਾ ਕੀ ਮਹੱਤਵ ਹੈ।ਵਿਦਿਆਰਥੀਆਂ ਅੰਦਰ ਇੱਕ ਉਤਸ਼ਾਹ ਸੀ ਕੁੱਝ ਨਵਾਂ ਕਰਨ ਲਈ ਅਤੇ ਸਿੱਖਣ ਲਈ।ਵਿਦਿਆਰਥੀਆਂ ਨੂੰ ਇਸ ਵਿੱਚ ਵੱਖ—ਵੱਖ ਗਤੀਵਿਧੀਆਂ ਵੀ ਕਰਵਾਈਆ ਗਈਆ ਜਿਸ ਰਾਂਹੀ ਉਹਨਾਂ ਨੇ ਜਾਣਿਆ ਕਿ ਕਿਸ ਤਰਾਂ ਮੁਸ਼ਕਿਲ ਸਮੇਂ ਵਿੱਚ ਅਸੀਂ ਆਪਣੀ ਸਰੀਰਕ ਤਾਕਤ ਦੀ ਵਰਤੋ ਕਰਕੇ ਉਸ ਸਮੇਂ ਤੋਂ ਬੱਚ ਸਕਦੇ ਹਾਂ।ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਕੋਵਿਡ ਤੋਂ ਪਹਿਲਾਂ ਵੀ ਹਰ ਸਾਲ ਇਹ ਕੈਂਪ ਲਗਾਇਆ ਜਾਂਦਾ ਸੀ।ਪਰ ਪਿਛਲੇ ਦੋ ਸਾਲਾਂ ਵਿੱਚ ਸਰਕਾਰੀ ਹਦਾਇਤਾ ਮੁਤਾਬਕ ਇਸ ਕੈਂਪ ਦਾ ਆਯੋਜਨ ਨਹੀਂ ਕੀਤਾ ਜਾ ਸਕਿਆ।ਪਰ ਇਸ ਸਾਲ ਵਿਦਿਆਰਥੀਆਂ ਅੰਦਰ ਉਤਸ਼ਾਹ ਸੀ।ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਨੇ ਕੈਂਪ ਦੇ ਪਹਿਲੇ ਦਿਨ ਸ. ਦਰਸ਼ਨ ਸਿੰਘ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਵੀ ਕੀਤਾ।ਜ਼ਿਕਰਯੋਗ ਹੈ ਕਿ ਇਸ ਕੈਂਪ ਵਿੱਚ ਵਧੀਆ ਕਾਰਗੁਜਾਰੀ ਕਰਨ ਵਾਲ ਵਿਦਿਆਰਥੀ ਅਗਲੇ ਪੜਾਅ ਲਈ ਚੁਣੇ ਜਾਣਗੇ।ਸਕੂਲ ਪ੍ਰਬੰਧਕੀ ਕਮੇਟੀ ਵਲੋਂ ਪ੍ਰਧਾਨ ਮਨਜੋਤ ਕੁਮਾਰ, ਚੇਅਰਮੈਨ ਬਲਦੇਵ ਬਾਵਾ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਅਤੇ ਮੈਨੇਜਰ ਮਨਦੀਪ ਚੌਹਾਨ ਨੇ ਕੈਂਪ ਦੇ ਪੂਰੇ ਹੋਣ ਤੇ ਸਟਾਫ, ਵਿਦਿਆਰਥੀਆਂ ਅਤੇ ਵਿੰਗ ਦੇ ਇੰਚਾਰਜ ਨੂੰ ਵਧਾਈ ਦਿੱਤੀ।
