ਜਗਰਾਓਂ, 17 ਮਈ ( ਧਰਮਿੰਦਰ )-ਐਸ.ਸੀ.ਬੀ.ਸੀ ਵੈਲਫੇਅਰ ਕੌਂਸਲ ਪੰਜਾਬ ਦੀ ਵਲੋਂ ਸਕੂਲੀ ਬੱਚਿਆਂ ਨੂੰ ਕਾਪੀਆਂ ਵੰਡਣ ਦਾ ਸਾਲਾਨਾ ਸਮਾਗਮ 23 ਮਈ ਨੂੰ ਕਰਵਾਇਆ ਜਾਵੇਗਾ। ਕੌਂਸਲ ਪ੍ਰਧਾਨ ਦਰਸ਼ਨ ਸਿੰਘ ਦੇਸ਼ ਭਗਤ ਨੇ ਦੱਸਿਆ ਕਿ ਮੁਹੱਲਾ ਮਾਈ ਜੀਨਾ ਨੇੜੇ ਐਸਬੀਬੀਐਸ ਖਾਲਸਾ ਹਾਈ ਸਕੂਲ (ਲੜਕੇ) ਵਿਖੇ ਜਿਊਣ ਸਿੰਘ ਭਾਗ ਸਿੰਘ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਸੰਵਿਧਾਨ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮ ਦਾ ਉਦਘਾਟਨ ਸਾਬਕਾ ਵਿਧਾਇਕ ਭਾਗ ਸਿੰਘ ਸਿੰਘ ਮੱਲਾ ਕਰਨਗੇ।