ਬਿਹਾਰ 08 ਮਾਰਚ (ਬਿਊਰੋ)ਅੱਜ-ਕੱਲ੍ਹ ਸਮਾਜ ਵਿੱਚ ਕਈ ਅਜੀਬ ਘਟਨਾ ਵਾਪਰ ਰਹੀਆਂ ਹਨ। ਛੋਟੇ-ਛੋਟੇ ਬੱਚੇ ਵੀ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਹਨ ਜੋ ਕਿ ਬਹੁਤ ਹੀ ਚਿੰਤਾਜਨਕ ਤੇ ਹੈਰਾਨੀ ਵਾਲੀ ਗੱਲ ਹੈ। ਬਿਹਾਰ ਦੇ ਸ਼ੇਖਪੁਰਾ ਤੋਂ ਅਜਿਹੀ ਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇਥੇ ਬਰਬੀਘਾ ਥਾਣਾ ਇਲਾਕੇ ਦੇ ਇਕ ਪਿੰਡ ਵਿੱਚ 6 ਨਾਬਾਲਿਗ ਲੜਕਿਆਂ ਨੇ 2 ਨਾਬਾਲਿਗ ਬੱਚੀਆਂ ਨਾਲ ਜਬਰ ਜਨਾਹ ਕੀਤਾ ਹੈ।ਜਾਣਕਾਰੀ ਮਿਲਣ ਪਿੱਛੋਂ ਬਰਬੀਘਾ ਥਾਣਾ ਪੁਲਿਸ ਨੇ ਛਾਪੇਮਾਰੀ ਕਰ ਕੇ ਘਟਨਾ ਵਿੱਚ ਸ਼ਾਮਲ 2 ਬੱਚਿਆਂ ਨੂੰ ਫੜਿਆ ਹੈ। 4 ਲੜਕੇ ਫ਼ਰਾਰ ਹਨ। ਘਟਨਾ ਦੇ ਸਬੰਧ ਵਿੱਚ ਪੀੜਤਾ ਦੀ ਦਾਦੀ ਨੇ ਬਰਬੀਘਾ ਥਾਣੇ ਵਿੱਚ ਕੇਸ ਦਰਜ ਕਰਵਾਇਆ ਹੈ।ਥਾਣਾ ਇੰਚਾਰਜ ਨੇ ਦੱਸਿਆ ਕਿ ਸਾਰੇ 6 ਦੋਸਤਾਂ ਨੇ ਸ਼ਾਮ ਕਰੀਬ 5-6 ਵਜੇ ਮੋਬਾਈਲ ਉਤੇ ਅਸ਼ਲੀਲ ਫਿਲਮ ਦੇਖੀ। ਉਥੋਂ ਕੁਝ ਹੀ ਦੂਰ ਪਿੰਡ ਦੇ ਖੇਤ ਵਿੱਚ ਦੋ ਬੱਚੀਆਂ ਸਾਗ ਤੋੜ ਰਹੀਆਂ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਲੜਕੀਆਂ ਨਾਲ ਜਬਰ-ਜਨਾਹ ਕੀਤਾ। ਪੁਲਿਸ ਮੁਤਾਬਕ ਘਟਨਾ ਵਿੱਚ ਸ਼ਾਮਲ ਸਾਰੇ ਬੱਚੇ 10 ਤੋਂ 12 ਸਾ ਦੇ ਹਨ, ਜਦਕਿ ਦੋਵੇਂ ਬੱਚੀਆਂ 8 ਸਾਲ ਦੀਆਂ ਹਨ।ਪੁਲਿਸ ਇੰਚਾਰਜ ਨੇ ਦੱਸਿਆ ਕਿ ਘਟਨਾ ਸਬੰਧੀ ਵਿਚ ਪੀੜਤਾ ਦੀ ਦਾਦੀ ਨੇ ਕੇਸ ਦਰਜ ਕਰਵਾਇਆ ਹੈ। ਉਨ੍ਹਾਂ ਨੇ ਦੱਸਿਆ ਕਿ ਦੋਵੇਂ ਪੀੜਤਾਂ ਨੂੰ ਮੈਡੀਕਲ ਜਾਂਚ ਸਬੰਧੀ ਸ਼ੇਖਪੁਰਾ ਭੇਜਿਆ ਹੈ। ਫੜੇ ਗਏ ਦੋਵੇਂ ਬੱਚਿਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਜਬਰ-ਜਨਾਹ ਤੋਂ ਬਾਅਚ ਦੋਵੇਂ ਬੱਚੀਆਂ ਨੂੰ ਲੜਕਿਆਂ ਨੇ 3 ਰੁਪਏ ਦਿੱਤੇ ਤੇ ਕਿਹਾ ਕਿ ਕਿਸੇ ਨੂੰ ਕੁਝ ਨਾ ਦੱਸਣਾ। ਥਾਣੇ ਵਿੱਚ ਸ਼ਿਕਾਇਤ ਕਰਨ ਆਈ ਦਾਦੀ ਨੇ ਦੱਸਿਆ ਕਿ ਉਸ ਦੀ ਪੋਤੀ ਜਦ ਘਰ ਆਈ ਤਾਂ ਉਹ ਰੋਣ ਲੱਗ ਪਈ ਸੀ। ਉਸ ਨੂੰ ਜਦ ਦੁਬਾਰ ਪੁੱਛਿਆ ਤਾਂ ਉਸ ਨੇ ਸਾਰੀ ਘਟਨਾ ਬਾਰੇ ਦੱਸਿਆ।