ਜਗਰਾਉਂ, 23 ਜੂਨ ( ਵਿਕਾਸ ਮਠਾੜੂ, ਅਸ਼ਵਨੀ )-ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਖਿਲਾਫ਼ ਲਏ ਫੈਸਲੇ ਖਿਲਾਫ਼ ਹਰ ਪਾਸੇ ਜਨਤਕ ਵਿਰੋਧ ਉਠਣਾ ਸ਼ੁਰੂ ਹੋ ਗਿਆ ਹੈ। ਅੱਜ ਹਲਕਾ ਜਗਰਾਉਂ ’ਚ ਇਕ ਅਹਿਮ ਮੀਟਿੰਗ ਦੌਰਾਨ, ਜਿਸ ਦੀ ਪ੍ਰਧਾਨਗੀ ਹਲਕਾ ਇੰਚਾਰਜ ਐਸ. ਆਰ. ਕਲੇਰ ਕਰ ਰਹੇ ਸਨ। ਇਸ ਸਮੇਂ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਵੱਲੋਂ ਆਮ ਆਦਮੀ ਦੀ ਸਰਕਾਰ ਵੱਲੋਂ ਸਿੱਖ ਸੰਸਥਾਵਾਂ ’ਤੇ ਸੋਚੀ ਸਮਝੀ ਸਾਜਿਸ਼ ਅਧੀਨ ਕੀਤੇ ਜਾ ਰਹੇ ਹਮਲੇ ਸਬੰਧੀ ਜਾਣਕਾਰੀ ਦਿੱਤੀ ਅਤੇ ਸਥਾਨਕ ਆਗੂਆਂ ਨੇ ਸਿੱਖਾਂ ਦੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਕਮੇਟੀ ’ਤੇ ਹੋ ਰਹੇ ਹਮਲੇ ਨੂੰ ਸਿੱਖ ਲਈ ਚੁਣੌਤੀ ਕਰਾਰ ਦਿੱਤਾ ਅਤੇ ਇਹ ਫੈਸਲਾ ਲਿਆ ਗਿਆ ਕਿ ਪਿੰਡ-ਪਿੰਡ ਜਾ ਕੇ ਇਸ ਕਾਰਵਾਈ ਦੀ ਅਸਲ ਜਾਣਕਾਰੀ ਅਤੇ ਇਸ ਖਿਲਾਫ਼ ਲਾਸਬੰਦੀ ਕੀਤੀ ਜਾਵੇਗੀ, ਜਿਸ ’ਚ ਹਰ ਪਾਰਟੀ ’ਚ ਬੈਠੇ ਸਿੱਖ ਅਤੇ ਸਿੱਖ ਸੰਸਥਾਵਾਂ ਦਾ ਸਹਿਯੋਗ ਲਿਆ ਜਾਵੇਗਾ। ਇਸ ਮੌਕੇ ਸਰਕਲ ਪ੍ਰਧਾਨ ਸ਼ਿਵਰਾਜ ਸਿੰਘ, ਸਰਕਲ ਪ੍ਰਧਾਨ ਪ੍ਰਮਿੰਦਰ ਸਿੰਘ ਚੀਮਾ, ਬਸਪਾ ਹਲਕਾ ਇੰਚਾਰਜ ਹਰਜੀਤ ਸਿੰਘ ਲੀਲਾ, ਹਲਕਾ ਆਈ. ਟੀ. ਵਿੰਗ ਪ੍ਰਧਾਨ ਜੱਗਾ ਸੇਖੋਂ, ਪ੍ਰਧਾਨ ਹਰਦੀਪ ਸਿੰਘ ਮਾਣੂੰਕੇ, ਸੁਰਗਨ ਸਿੰਘ ਰਸੂਲਪੁਰ, ਤਜਿੰਦਰਪਾਲ ਸਿੰਘ ਕੰਨੀਆ, ਸਾਬਕਾ ਸਰਪੰਚ ਰੇਸ਼ਮ ਸਿੰਘ ਮਾਣੂੰਕੇ, ਸਾਬਕਾ ਸਰਪੰਚ ਜੋਰਾ ਸਿੰਘ ਸਵੱਦੀ, ਮਿੰਟੂ ਸਵੱਦੀ, ਮਨਦੀਪ ਸਿੰਘ ਸਿੱਧਵਾ ਕਲਾ, ਬਿੱਟੂ ਸਿੱਧੂ ਡੱਲਾ, ਹਰਨੇਕ ਸਿੰਘ ਕਮਾਲਪੁਰ, ਪ੍ਰਧਾਨ ਬੂਟਾ ਸਿੰਘ ਭੰਮੀਪੁਰਾ, ਸਾਬਕਾ ਸਰਪੰਚ ਕਰਮਜੀਤ ਸਿੰਘ ਕੋਠੇ ਸ਼ੇਰਜੰਗ, ਜਸਪ੍ਰੀਤ ਸਿੰਘ ਚੀਮਾ, ਜਗਜੀਤ ਸਿੰਘ ਜੱਗੂ ਡਾਂਗੀਆ, ਜਗਦੇਵ ਸਿੰਘ ਡਾਂਗੀਆ, ਡਾ.ਗੁਰਮੀਤ ਸਿੰਘ, ਸਰਤਾਜ ਸਿੰਘ ਗਾਲਿਬ ਰਣ ਸਿੰਘ, ਲਾਲੀ ਪਹਿਲਵਾਨ, ਜਗਜੀਤ ਸਿੰਘ ਡੱਲਾ, ਮਨਜੀਤ ਸਿੰਘ ਫ਼ੌਜੀ, ਪ੍ਰਮਿੰਦਰ ਸਿੰਘ ਹਠੂਰ, ਸਾਬਕਾ ਸਰਪੰਚ ਸੁਰਿੰਦਰ ਸਿੰਘ ਪਰਜੀਆ ਬਿਹਾਰੀਪੁਰ, ਬਿੱਟੂ ਬਾਵਾ, ਅਵਤਾਰ ਸਿੰਘ ਭੰਮੀਪੁਰਾ, ਜੋਨਸਨ ਜਗਰਾਉਂ ਤੇ ਗੁਰਮੀਤ ਸਿੰਘ ਆਦਿ ਹਾਜ਼ਰ ਸਨ।