Home Political ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ’ਚ ‘ਸੰਵਿਧਾਨ ਬਚਾਓ ਮਾਰਚ’,ਨਵਜੋਤ...

ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ’ਚ ‘ਸੰਵਿਧਾਨ ਬਚਾਓ ਮਾਰਚ’,ਨਵਜੋਤ ਸਿੱਧੂ ਰਹੇ ਗ਼ੈਰ-ਹਾਜ਼ਰ

63
0

ਪਟਿਆਲਾ: ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੇ ਘਰ ਤੋਂ 500 ਮੀਟਰ ਦੀ ਦੂਰੀ ਸ਼ੇਰਾਂਵਾਲਾ ਗੇਟ ਤੋਂ ਕਾਂਗਰਸ ਵੱਲੋਂ ਸੰਵਿਧਾਨ ਬਚਾਓ ਮਾਰਚ ਸ਼ੁਰੂ ਕੀਤਾ ਗਿਆ। ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿਚ ਕਿਲਾ ਚੌਂਕ ਤੱਕ ਕੀਤੇ ਗਏ ਮਾਰਚ ’ਚੋਂ ਨਵਜੋਤ ਸਿੰਘ ਸਿੱਧੂ ਗੈਰ ਹਾਜ਼ਰ ਰਹੇ। ਸਿੱਧੂ ਦੀ ਗੈਰ ਹਾਜ਼ਰੀ ਬਾਰੇ ਵੜਿੰਗ ਨੇ ਕਿਹਾ ਕਿ ਅੱਜ ਲੋਕਲ ਲੀਡਰਸ਼ਿਪ ਦੇ ਸੱਦੇ ’ਤੇ ਪ੍ਰੋਗਰਾਮ ਸੀ, ਸਿੱਧੂ ਅਗਲੀ ਵਾਰ ਸੂਬਾ ਪੱਧਰੀ ਪ੍ਰੋਗਰਾਮ ਵਿਚ ਨਾਲ ਹੀ ਦਿਖਣਗੇ।

ਇਸ ਦੌਰਾਨ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ, ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ, ਮਹਿਲਾ ਕਾਂਗਰਸ ਸੂੁਬਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਹਰਦਿਆਲ ਸਿੰਘ ਕੰਬੋਜ, ਮਦਨ ਲਾਲ ਜਲਾਲਪੁਰ, ਵਿਸ਼ਨੂੰ ਸ਼ਰਮਾ ਸਮੇਤ ਹੋਰ ਆਗੂਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ, ਲੋਕਾਂ ਨੂੰ ਦੇਸ਼ ਦਾ ਲੋਕਤੰਤਰ ਤੇ ਸੰਵਿਧਾਨ ਬਚਾਉਣ ਦਾ ਸੱਦਾ ਦਿੱਤਾ। ਵੜਿੰਗ ਨੇ ਕਿਹਾ ਕਿ ਨੌਂ ਸਾਲ ਤੋਂ ਦੇਸ਼ ਦੇ ਹਲਾਤ ਮਾੜੇ ਹਨ ਪਰ ਪਿਛਲੇ ਦਿਨਾਂ ਤੋਂ ਲੋਕਤੰਤਰ ਤੇ ਸੰਵਿਧਾਨ ਨੂੰ ਤੋੜਨ ਦੀਆਂ ਸਾਜ਼ਿਸ਼ਾਂ ਹੋਣ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੋਚ ਹੈ ਲੱਗ ਰਿਹਾ ਹੈ ਕਿ ਜਲਦ ਇਥੇ ਵੀ ਚੀਨ ਤੇ ਕੋਰੀਆ ਵਰਗੇ ਹਾਲਾਤ ਬਣ ਜਾਣਗੇ। ਤਾਨਾਸ਼ਾਹ ਢੰਗ ਨਾਲ ਦੇਸ਼ 75 ਸਾਲ ਪੁਰਾਣੇ ਹਾਲਾਤ ਵਿਚ ਪੁੱਜ ਜਾਵੇਗਾ। ਜਿਵੇਂ ਅੰਗਰੇਜਾਂ ਤੇ ਰਾਜਿਆਂ ਵਲੋਂ ਮੁੱਠੀ ਭਰ ਅਨਾਜ ਲਈ ਮਜਦੂਰੀਆਂ ਕਰਵਾਈਆਂ ਜਾਂਦੀਆਂ ਸੀ, ਉਹੀ ਦਿਨ ਵੀ ਦੇਖਣੇ ਪੈ ਸਕਦੇ ਹਨ। ਸਾਡੇ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਇਕ ਇਕ ਨਾਗਰਿਕ ਨੂੰ ਭਾਜਪਾ ਖਿਲਾਫ ਮੈਦਾਨ ਵਿਚ ਉੱਤਰਨਾ ਪਵੇਗੀ। ਵੜਿੰਗ ਨੇ ਕਿਹਾ ਕਿ ਕਾਂਗਰਸ ਦੇਸ਼ ਦੀ ਸਭ ਤੋਂ ਪੁਰਾਣੀ, ਵੱਡੀ ਪਾਰਟੀ ਤੇ ਸਿਆਸੀ ਘਰਾਣੇ ਦੇ ਰਾਹੁਲ ਗਾਂਧੀ ਨੂੰ ਸਜਾ ਹੋ ਸਕਦੀ ਹੈ ਤਾਂ ਜੇਕਰ ਕੋਈ ਨਰਿੰਦਰ ਮੋਦੀ ਨੂੰ ਸਵਾਲ ਕਰੇਗਾ ਤਾਂ ਉਸ ਨੂੰ ਸਜ਼ਾ ਦੇ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here