ਜਗਰਾਓਂ, 10 ਸਤੰਬਰ ( ਭਗਵਾਨ ਭੰਗੂ )—ਥਾਣਾ ਸਿਟੀ ਦੀ ਪੁਲਿਸ ਪਾਰਟੀ ਵੋਲੰ ਸ਼ਹਿਰ ਵਿਚ ਜੂਆ ਖੇਡਦੇ ਲੋਕਾਂ ਤੇ ਛਾਪੇਮਾਰੀ ਕਰਕੇ ਤਿੰਨ ਲੋਕਾਂ ਨੂੰ ਕਾਬੂ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ। ਸੂਤਰਾਂ ਅਨੁਸਾਰ ਪੁਲਿਸ ਵਲੋਂ ਛਾਪੇ ਦੌਰਾਨ 20 ਹਜਾਰ ਰੁਪਏ ਵੀ ਬਰਾਮਦ ਕੀਤੇ ਗਏ ਹਨ ਅਤੇ ਜੂਆ ਖੇਡਣ ਵਾਲੇ ਲੋਕ ਤਿੰਨ ਤੋਂ ਵਧੇਰੇ ਸਨ ਪਰ ਬਾਕੀ ਲੋਕਾਂ ਖਿਲਾਫ ਕਾਰਵਾਈ ਕਿਉਂ ਨਹੀਂ ਹੋਈ ਅਤੇ ਉਹ ਗਿਰਫਤਾਰ ਕਿਉ ਨਹੀਂ ਹੋ ਸਕੇ ਇਸਦੀ ਖੂਬ ਚਰਚਾ ਹੋ ਰਹੀ ਹੈ।