ਜਗਰਾਉਂ 14 ਮਈ ( ਰਾਜਨ ਜੈਨ )-ਸਭਾ ਜਗਰਾਉਂ ਨੇ ਸਾਹਿਤ ਜਗਤ ਦੀ ਵੱਡੀ ਹਸਤੀ ਸੁਰਜੀਤ ਪਾਤਰ ਜੀ ਨੂੰ ਸਰਧਾਂਜਲੀ ਦਿੱਤੀ । ਪ੍ਰੋਫੈਸਰ ਕਰਮ ਸਿੰਘ ਸੰਧੂ ਨੇ ਕਿਹਾ, “ਇਸ ਸੰਸਾਰ ਵਿਚ ਅਨੇਕਾਂ ਲੋਕ ਆਪਣੇ ਸਵਾਸਾਂ ਦੀ ਦੌਲਤ ਖਰਚ ਕਰਕੇ ਚਲੇ ਜਾਂਦੇ ਹਨ। ਲੇਕਿਨ ਜਦੋਂ ਕੋਈ ਆਪਣੀ ਮਾਂ ਬੋਲੀ,ਆਪਣੀ ਧਰਤੀ,ਆਪਣੇ ਸੱਭਿਆਚਾਰ, ਸਾਹਿਤ ਅਤੇ ਕਲਮ ਨਾਲ ਸਮਾਜ ਵਿਚ ਮਾਂ ਬੋਲੀ ਪੰਜਾਬੀ ਦੇ ਸੁੱਚੇ ਮੋਤੀ ਵੰਡਦਾ ਜਾਂਦਾ ਹੈ, ਤਾਂ ਇਹ ਘਾਟਾ ਉਸ ਸਮਾਜ ਅਤੇ ਸਾਹਿਤ ਜਗਤ ਦਾ ਹੁੰਦਾ ਹੈ। ਜਿਸ ਨਾਲ ਉਹ ਆਪ ਤਾਂ ਜੁੜਿਆ ਹੁੰਦਾ ਹੈ , ਉਸਨੇ ਹਰ ਸੁਹਿਰਦ ਪਾਠਕ ਨੂੰ ਵੀ ਆਪਣੇ ਨਾਲ ਜੋੜਿਆ ਹੁੰਦਾ ਹੈ। ਇਸ ਦੁੱਖ ਦੀ ਘੜੀ ਵਿਚ ਸਾਹਿਤ ਸਭਾ ਜਗਰਾਉਂ ਦੇ ਸਾਰੇ ਮੈਂਬਰਾਂ ਨੇ ਪਰਿਵਾਰ ਨੂੰ ਸ਼ੋਕ ਸੰਦੇਸ਼ ਭੇਜਿਆ ਹੈ।ਜਿਸ ਵਿਚ ਅਵਤਾਰ ਜਗਰਾਉਂ,ਹਰਕੋਮਲ ਬਰਿਆਰ,ਹਰਬੰਸ ਅਖਾੜਾ,ਗੁਰਦੀਪ ਸਿੰਘ ਹਠੂਰ, ਦਲਜੀਤ ਕੌਰ ਹਠੂਰ,ਪ੍ਰਭਜੋਤ ਸਿੰਘ ਸੋਹੀ,ਐਚ.ਐਸ ਡਿੰਪਲ,ਦਵਿੰਦਰ ਬੁਜ਼ੁਰਗ,ਕੁਲਦੀਪ ਲੋਹਟ,ਰਾਜਦੀਪ ਤੂਰ,ਅਜੀਤ ਪਿਆਸਾ ਅਤੇ ਦਰਸ਼ਨ ਬੋਪਾਰਾਏ ਸ਼ਾਮਿਲ ਹੋਏ ।