ਨਵਾਂਸ਼ਹਿਰ 14 ਮਈ (ਅਸ਼ਵਨੀ – ਮੁਕੇਸ਼) : ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫਸਰ ਨਵਜੋਤ ਪਾਲ ਸਿੰਘ ਰੰਧਾਵਾ ਦੇ ਹੁਕਮਾਂ ਅਤੇ ਰਾਜੀਵ ਵਰਮਾ ਐਡੀਸ਼ਨਲ ਡਿਪਟੀ ਕਮਿਸ਼ਨਰ-ਕਮ- ਨੋਡਲ ਅਫਸਰ ਸਵੀਪ ਦੀ ਯੋਗ ਅਗਵਾਈ ਹੇਠ ਜਿਲ੍ਹੇ ਦੇ ਸਹਾਇਕ ਸਵੀਪ ਨੋਡਲ ਅਫਸਰ ਸਤਨਾਮ ਸਿੰਘ, ਜਿਲ੍ਹਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ, ਬੀ. ਐਲ. ਐਮ.ਗਰਲਜ ਕਾਲਜ ਨਵਾਂ ਸ਼ਹਿਰ ਤੋ ਰਾਜਨੀਤੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਹਰਦੀਪ ਕੌਰ ਅਤੇ ਉਂਕਾਰ ਸਿੰਘ ਕੰਪਿਊਟਰ ਫੈਕਲਟੀ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਬਿਲਗਾ ਦਾ ਦੌਰਾ ਕੀਤਾ ਗਿਆ ਅਤੇ ਹਾਜ਼ਰ ਵਿਿਦਆਰਥੀਆਂ ਅਤੇ ਸਮੂਹ ਸਟਾਫ ਨੂੰ ਲੋਕ ਸਭਾ ਚੋਣਾਂ 2024 ਸੰਬੰਧੀ ਭਾਰਤ ਚੋਣ ਕਮਿਸ਼ਨ ਦੇ ਨਾਅਰੇ “ਇਸ ਬਾਰ ਸੱਤਰ ਪਾਰ” ਦੇ ਮਿਸ਼ਨ ਸੰਬੰਧੀ ਜਾਗਰੂਕ ਕੀਤਾ।ਉਨ੍ਹਾਂ ਕਿਹਾ ਕਿ ਇਸ ਬਾਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਪਝੱਤਰ ਫੀਸਦੀ ਵੋਟਰ ਟਰਨਆਊਟ ਤੋਂ ਉਪੱਰ ਲੈ ਕੇ ਜਾਣਾ ਹੈ।ਉਨ੍ਹਾਂ ਕਿਹਾ ਕਿ ਸਾਨੂੰ ਵਿਿਦਆਰਥੀਆਂ ਨੂੰ ਜਾਗਰੂਕ ਕਰਦੇ ਹੋਏ ਇਹ ਦੱਸਣਾ ਬਣਦਾ ਹੈ ਕਿ ਹਰੇਕ ਵਿਿਦਆਰਥੀ ਨੂੰ ਅਠਾਰਾਂ ਸਾਲ ਦੀ ਉਮਰ ਹੋਣ ਤੇ ਆਪਣੀ ਵੋਟ ਜਰੂਰ ਬਣਾਉਣੀ ਚਾਹੀਦੀ ਹੈ ਅਤੇ ਬਿਨ੍ਹਾਂ ਕਿਸੇ ਲਾਲਚ, ਡਰ, ਦਬਾਅ ਅਤੇ ਜਾਤੀ, ਧਰਮ, ਲੰਿਗ ਤੋਂ ਉਪੱਰ ਉੱਠ ਕੇ ਆਪਣੇ ਕੀਮਤੀ ਵੋਟ ਦੀ ਵਰਤੋਂ ਕਰਨੀ ਚਾਹੀਦੀ ਹੈ।ਇਸ ਮੌਕੇ ਉਨ੍ਹਾਂ ਨੇ ਆਨਲਾਈਨ ਮਾਧਿਅਮ ਰਾਂਹੀ ਵੋਟ ਅਪਲਾਈ ਕਰਨ ਬਾਰੇ ਵੀ ਵਿਸਥਾਰ ਪੂਰਵਕ ਦੱਸਿਆ।ਸਤਨਾਮ ਸਿੰਘ ਸੰੂਨੀ ਨੇ ਕਿਹਾ ਕਿ ਵਿਿਦਆਰਥੀ ਭਾਰਤ ਦੇ ਨਾਗਰਿਕ ਹੋਣ ਦੇ ਨਾਤੇ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਜਰੂਰ ਕਰਨ ਅਤੇ ਆਪਣੀ ਵੋਟ ਜਰੂਰ ਬਣਵਾਉਣ ਕਿਉਂਕਿ ਭਵਿੱਖ ਵਿੱਚ ਨੌਜਵਾਨ ਹੀ ਹਨ ਜੋ ਦੇਸ਼ ਦੇ ਲੋਕਤੰਤਰ ਨੂੰ ਬਰਕਰਾਰ ਰੱਖ ਸਕਦੇ ਹਨ।ਉਨ੍ਹਾਂ ਕਿਹਾ ਵਿਿਦਆਰਥੀ ਆਪਣੇ ਪਿੰਡਾਂ ਵਿੱਚ ਅਤੇ ਆਲੇ ਦੁਆਲੇ ਦੇ ਲੋਕਾਂ ਨੂੰ ਵੋਟ ਬਣਵਾਉਣ ਅਤੇ ਹਰ ਇੱਕ ਵਿਅਕਤੀ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨ ਲਈ ਕਹਿਣ।ਇਸ ਮੌਕੇ ਮੈਡਮ ਕੰਚਨ ਅਰੋੜਾ ਨੇ ਬੋਲਦਿਆਂ ਕਿਹਾ ਕਿ ਸਾਨੂੰ ਬਿਨ੍ਹਾਂ ਕਿਸੇ ਡਰ, ਲਾਲਚ,ਲੋਭ ਦੇ ਅਤੇ ਨਿਰਭੈ ਹੋਕੇ ਸੂਝਵਾਨ ਉਮੀਦਵਾਰਾਂ ਨੂੰ ਚੁਣਨਾ ਹੈ ਤਾਂ ਕਿ ਸਾਡੇ ਦੇਸ਼ ਦਾ ਵਿਕਾਸ ਹੋ ਸਕੇ।ਪ੍ਰਿੰਸੀਪਲ ਮੈਡਮ ਰਾਣੀ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਸ ਵੋਟ ਦੀ ਕੀਮਤ ਅਣਮੁੱਲੀ ਹੈ ਕਿਉਂਕਿ ਇਸ ਅਧਿਕਾਰ ਨੂੰ ਹਾਸਲ ਕਰਨ ਲਈ ਸਾਡੇ ਵਡੇਰਿਆਂ ਨੇ ਬਹੁਤ ਕੁਰਬਾਨੀਆਂ ਕੀਤੀਆਂ ਹਨ। ਇਸ ਮੌਕੇ ਸੁਰਜੀਤ ਸੈਂਪਲੇ,ਰਾਕੇਸ਼ ਗੰਗੜ, ਬਲਜਿੰਦਰ ਕੌਰ,ਅਨੀਤਾ ਭਾਰਤੀ, ਪਰਮਿੰਦਰ ਕੁਮਾਰ, ਰਾਜੇਸ਼ ਕੁਮਾਰ, ਦਲਵੀਰ ਸਿੰਘ, ਕੁਲਵਿੰਦਰ ਸਿੰਘ, ਰੇਨੂੰ ਸ਼ਰਮਾ, ਜਸਵਿੰਦਰ ਕੌਰ, ਦਲਵੀਰ ਕੁਮਾਰੀ, ਮਨੀਸ਼ਾ ਭਾਰਤੀ ਆਦਿ ਹਾਜ਼ਰ ਸਨ।