ਅੰਮ੍ਰਿਤਸਰ 16 ਮਈ (ਰੋਹਿਤ ਗੋਇਲ – ਅਨਿਲ) : ਸਰਕਾਰੀ ਆਈ.ਟੀ.ਆਈ. ਰਣਜੀਤ ਐਵਨਿਊ ਅਤੇ ਦਇਆਨੰਦ ਆਈਟੀਆਈ ਅੰਮ੍ਰਿਤਸਰ ਵਿਖੇ ਡਾਇਰੈਕਟਰ ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਜੀ ਦੇ ਹੁਕਮਾਂ ਅਨੁਸਾਰ ਉਦਯੋਗਿਕ ਸਿਖਲਾਈ ਸੰਸਥਾਵਾਂ ਵਿੱਚ ਸਿਖਲਾਈ ਲੈ ਰਹੇ ਸਿਖਿਆਰਥੀਆਂ ਨੂੰ ਆਤਮ ਨਿਰਭਰ ਕਰਨ ਲਈ ਅਤੇ ਕਾਰੋਬਾਰ ਚਲਾਉਣ ਲਈ ਵਿਸ਼ੇਸ਼ ਲੋਨ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਵਿਸ਼ੇਸ਼ ਕੈਂਪ ਦੇ ਵਿੱਚ ਇੰਡਸਟਰੀ ਡਿਪਾਰਟਮੈਂਟ ਤੋਂ ਜਨਰਲ ਮੈਨੇਜਰ ਮਿਸਟਰ ਟਾਂਡੀ ,ਫੰਕਸ਼ਨਲ ਮੈਨੇਜਰ ਮਿਸਟਰ ਗੁਰਇਕਬਾਲ ਸਿੰਘ, ਇੰਸਪੈਕਟਰ ਮਨਦੀਪ ਕੌਰ ਹਾਜ਼ਰ ਸਨ।ਬੈਂਕ ਆਫ ਇੰਡੀਆ ਤੋਂ ਮਿਸਟਰ ਰਾਜਕੁਮਾਰ ਸ਼ਰਮਾ ਮੈਨੇਜਰ, ਮਿਸਟਰ ਰਿਸ਼ਬ, ਮਿਸਟਰ ਅਦਿਤਿਆ, ਮਿਸਟਰ ਸਾਹਿਬ, ਪੰਜਾਬ ਨੈਸ਼ਨਲ ਬੈਂਕ ਤੋਂ ਮਿਸਟਰ ਜੇਤਲੀ ਫੋਕਲ ਪੁਆਇੰਟ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਉਦੋਗਪਤੀ ਸੰਦੀਪ ਖੋਸਲਾ ,ਸਿੰਘ ਇੰਡਸਟਰੀ ਤੋਂ ਮਿਸਟਰ ਗੁਰਕਵਰ ਸਿੰਘ ,ਜੇਸੀ ਮੋਟਰਸ ਤੋਂ ਮੈਡਮ ਕ੍ਰਿਤਿਕਾ ਮੌਜੂਦ ਸਨ l ਸਿਖਿਆਰਥੀਆਂ ਵੱਲੋਂ ਬਣਾਏ ਗਏ ਪ੍ਰੋਜੈਕਟਾਂ ਦੀ ਉਨਾਂ ਨੇ ਬਹੁਤ ਤਾਰੀਫ ਕੀਤੀ ਅਤੇ ਲੋਨ ਦੀਆਂ ਸਕੀਮਾਂ ਦਾ ਬਹੁਤ ਵਿਸਥਾਰ ਪੂਰਵਕ ਵਰਣਨ ਕੀਤਾ।ਸੰਸਥਾ ਦੇ ਪ੍ਰਿੰਸੀਪਲ ਕੈਪਟਨ ਸੰਜੀਵ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਦੇ ਆਉਣ ਦਾ ਮੰਤਵ ਦੇ ਬਾਰੇ ਸਾਰੇ ਸਿੱਖਿਆਰਥੀਆਂ ਨੂੰ ਜਾਣੂ ਕਰਵਾਇਆ ਇਸ ਪ੍ਰੋਗਰਾਮ ਦੇ ਕਨਵੀਨਰ ਗੁਰਪ੍ਰੀਤ ਸਿੰਘ ਟਰੇਨਿੰਗ ਆਫਿਸਰ ਉਹਨਾਂ ਦੇ ਨਾਲ ਨਰਿੰਦਰ ਪਾਲ ਸਿੰਘ ਅਤੇ ਸਮੂਹ ਇੰਸਟਰਕਟਰਾਂ ਦੇ ਵੱਲੋਂ ਕੀਤੇ ਗਏ ਪਾਏ ਗਏ ਯੋਗਦਾਨ ਦੇ ਬਾਰੇ ਉਹਨਾਂ ਨੇ ਧੰਨਵਾਦ ਕੀਤਾ।ਇਸ ਪ੍ਰੋਗਰਾਮ ਤੋਂ ਬਾਅਦ ਸਿਖਿਆਰਥੀਆਂ ਨੇ ਦੱਸਿਆ ਕਿ ਇਹਨਾਂ ਸਾਰੀਆਂ ਸਕੀਮਾਂ ਦੇ ਨਾਲ ਉਹਨਾਂ ਨੂੰ ਬਹੁਤ ਜਾਣਕਾਰੀ ਮਿਲੀ ਹੈ ਅਤੇ ਉਹ ਇਹ ਕੋਰਸ ਕਰਨ ਤੋਂ ਬਾਅਦ ਆਪਣੇ ਆਪਣੇ ਰੁਜ਼ਗਾਰ ਨਵੇਂ ਸ਼ੁਰੂ ਕਰਨ ਗੇ ਤਾਂ ਕਿ ਇਸ ਰਾਜ ਨੂੰ ਖੁਸ਼ਹਾਲ ਬਣਾਇਆ ਜਾ ਸਕੇ ਅਤੇ ਆਪਣੇ ਮੁਲਕ ਦੇ ਵਿੱਚ ਰਹਿ ਕੇ ਹੀ ਰੋਜ਼ਗਾਰ ਸਥਾਪਿਤ ਕੀਤੇ ਜਾਣ।