Home Punjab ਨਾਮਜ਼ਦਗੀਆਂ ਵਾਪਸ ਲੈਣ ਤੋਂ ਬਾਅਦ ਰਹਿ ਗਏ ਉਮੀਦਵਾਰਾਂ ਦੇ ਵੇਰਵੇ ਕੇ. ਵਾਈ....

ਨਾਮਜ਼ਦਗੀਆਂ ਵਾਪਸ ਲੈਣ ਤੋਂ ਬਾਅਦ ਰਹਿ ਗਏ ਉਮੀਦਵਾਰਾਂ ਦੇ ਵੇਰਵੇ ਕੇ. ਵਾਈ. ਸੀ. ਐਪ ਰਾਹੀਂ ਵੇਖ ਸਕਦੇ ਹਨ ਵੋਟਰ : ਸੰਦੀਪ ਕੁਮਾਰ

38
0


ਤਰਨ ਤਾਰਨ, 17 ਮਈ (ਰਾਜੇਸ਼ ਜੈਨ – ਰਾਜਨ ਜੈਨ) : ਰਿਟਰਨਿੰਗ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸੰਦੀਪ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਅ ਕਿ 17 ਮਈ ਨੂੰ ਉਮੀਦਵਾਰਾਂ ਵੱਲੋਂ ਨਾਮਜਦਗੀਆਂ ਵਾਪਸ ਲੈਣ ਤੋਂ ਬਾਅਦ ਚੋਣ ਮੈਦਾਨ ਵਿੱਚ ਰਹਿ ਗਏ ਉਮੀਦਵਾਰਾਂ ਦੇ ਮੁਕੰਮਲ ਵੇਰਵੇ, ਨੋ ਯੂਅਰ ਕੈਂਡੀਡੇਟ (ਕੇ. ਵਾਈ. ਸੀ.) ਐਪ ਰਾਹੀਂ ਵੋਟਰ ਚੋਣ ਲੜ ਰਹੇ ਉਮੀਦਵਾਰਾਂ ਦੇ ਵੇਰਵੇ ਵੇਖੇ ਜਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਚੋਣਾਂ 01 ਜੂਨ ਨੂੰ ਹੋਣੀਆਂ ਹਨ।
ਸ੍ਰੀ ਸੰਦੀਪ ਕੁਮਾਰ ਨੇ ਨੋ ਯੂਅਰ ਕੈਂਡੀਡੇਟ ਮੋਬਾਇਲ ਐਪ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਐਪ ਰਾਹੀਂ ਵੋਟਰ ਆਪਣੇ ਹਲਕੇ ਵਿਚ ਚੋਣ ਲੜ ਰਹੇ ਸਾਰੇ ਯੋਗ ਊਮੀਦਵਾਰਾਂ ਸਬੰਧੀ ਵੇਰਵੇ ਜਾਣ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਲਈ ਤੁਸੀਂ ਆਪਣੇ ਮੋਬਾਇਲ ਫੋਨ ‘ਤੇ ਇਸ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਆਪਣਾ ਰਾਜ ਅਤੇ ਲੋਕ ਸਭਾ ਹਲਕਾ ਸੈਲੇਕਟ ਕਰੋ ਅਤੇ ਉਸ ਹਲਕੇ ਵਿਚ ਜੋ ਵੀ ਉਮੀਦਵਾਰ ਹਨ ਉਨ੍ਹਾਂ ਦੀਆਂ ਤਸਵੀਰਾਂ ਦਿਖਾਈ ਦੇਣਗੀਆਂ।ਤਸਵੀਰ ‘ਤੇ ਕਲਿੱਕ ਕਰੋ ਤਾਂ ਤੁਹਾਨੂੰ ਉਮੀਦਵਾਰ ਦੇ ਸਾਰੇ ਵੇਰਵੇ ਜਿਵੇਂ ਉਹ ਕਿੰਨ੍ਹਾਂ ਪੜਿਆ ਹੈ, ਕਿੰਨੀ ਜਾਇਦਾਦ ਦਾ ਮਾਲਕ ਹੈ ਤੇ ਕੀ ਉਸਦਾ ਕੋਈ ਅਪਰਾਧਿਕ ਪਿੱਛੋਕੜ ਹੈ, ਜੇ ਹੈ ਤਾਂ ਕਿਹੜੇ ਕੇਸ ਹਨ, ਆਦਿ ਸਾਰਾ ਕੁਝ ਉਥੇ ਤੁਹਾਨੂੰ ਵੇਖਣ ਨੂੰ ਮਿਲੇਗਾ। ਊਮੀਦਵਾਰ ਜੋ ਨਾਮਜ਼ਦਗੀ ਪਰਚੇ ਦਾਖਲ ਕਰਦਾ ਹੈ, ਉਸਦਾ ਉਹ ਪੂਰਾ ਵੇਰਵਾ ਇੱਥੋਂ ਤੁਸੀਂ ਪੀਡੀਐਫ ਵਜੋਂ ਡਾਊਨਲੋਡ ਕਰ ਸਕਦੇ ਹੋ ਅਤੇ ਆਪਣੇ ਊਮੀਦਵਾਰਾਂ ਸਬੰਧੀ ਪੂਰੀ ਜਾਣਕਾਰੀ ਲੈ ਸਕਦੇ ਹੋ।

LEAVE A REPLY

Please enter your comment!
Please enter your name here