Home Uncategorized ਸਿਹਤ ਵਿਭਾਗ ਨੇ ਮਿਲਾਵਟ ਖੋਰਾਂ ਖ਼ਿਲਾਫ਼ ਕੱਸੀ ਕਮਰ ਅੱਠ ਖਾਧ ਪਦਾਰਥਾਂ ਦੇ...

ਸਿਹਤ ਵਿਭਾਗ ਨੇ ਮਿਲਾਵਟ ਖੋਰਾਂ ਖ਼ਿਲਾਫ਼ ਕੱਸੀ ਕਮਰ ਅੱਠ ਖਾਧ ਪਦਾਰਥਾਂ ਦੇ ਲਏ ਸੈਂਪਲ

59
0

ਸਿਹਤ ਵਿਭਾਗ ਨੇ ਮਿਲਾਵਟ ਖੋਰਾਂ ਖ਼ਿਲਾਫ਼ ਕੱਸੀ ਕਮਰ ਅੱਠ ਖਾਧ ਪਦਾਰਥਾਂ ਦੇ ਲਏ ਸੈਂਪਲ

ਮਲੇਰਕੋਟਲਾ ਵਿਖੇ ਬੀਕਾਨੇਰੀ ਨਮਕੀਨ ,ਰੈੱਡ ਐਕੁਆ ਬੀਅਰ, ਪਨੀਰ ਅਤੇ ਸਰ੍ਹੋਂ ਦਾ ਤੇਲ ਦੇ ਸੈਂਪਲ ਵੀ ਭਰੇ

ਸਿਹਤ ਵਿਭਾਗ ਨੇ ਮਿਲਾਵਟ ਖੋਰਾਂ ਖ਼ਿਲਾਫ਼ ਕੱਸੀ ਕਮਰ ਅੱਠ ਖਾਧ ਪਦਾਰਥਾਂ ਦੇ ਲਏ ਸੈਂਪਲ

ਬਲਾਕ ਅਮਰਗੜ੍ਹ ਵਿਖੇ ਵੱਖ ਵੱਖ ਥਾਵਾਂ ਤੋਂ  ਦੇਸੀ ਘਿਉ, ਬੇਸਨ, ਸਰ੍ਹੋਂ ਦਾ ਤੇਲ ਅਤੇ ਸੋਇਆ ਪਨੀਰ ਦੇ ਚਾਰ ਸੈਂਪਲ ਭਰੇ 

              ਮਲੇਰਕੋਟਲਾ, 25 ਫਰਵਰੀ ( ਭਗਵਾਨ ਭੰਗੂ, ਲਿਕੇਸ਼ )- ਜ਼ਿਲ੍ਹਾ ਫੂਡ ਸੇਫ਼ਟੀ ਟੀਮ ਵੱਲੋਂ ਡਿਪਟੀ ਕਮਿਸ਼ਨਰ ਮਲੇਰਕੋਟਲਾ ਸ੍ਰੀਮਤੀ ਮਾਧਵੀ ਕਟਾਰੀਆ ਅਤੇ  ਸਿਵਲ ਸਰਜਨ ਡਾ ਮੁਕੇਸ਼ ਚੰਦਰ  ਦੇ ਦਿਸ਼ਾ ਨਿਰਦੇਸ਼ਾਂ ਤਹਿਤ  ਮਲੇਰਕੋਟਲਾ ਨਿਵਾਸੀਆਂ ਨੂੰ ਮਿਆਰੀ ਖਾਣ ਪੀਣ ਦੀਆਂ ਵਸਤਾਂ ਉਪਲਬਧ ਕਰਵਾਉਣ ਲਈ ਦੁਕਾਨਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ  ਜਿਸ ਅਧੀਨ ਸ੍ਰੀਮਤੀ ਰਾਖੀ ਵਿਨਾਇਕ ਸਹਾਇਕ ਕਮਿਸ਼ਨਰ ਫੂਡ ਸੇਫ਼ਟੀ ਅਤੇ  ਸ੍ਰੀ ਸੰਦੀਪ ਸਿੰਘ ਫੂਡ ਸੇਫ਼ਟੀ ਅਫ਼ਸਰ ਦੀ ਟੀਮ ਵੱਲੋਂ ਮਲੇਰਕੋਟਲਾ ਅਤੇ  ਅਮਰਗੜ੍ਹ ਵਿਖੇ ਵੱਖ ਵੱਖ ਦੁਕਾਨਾਂ ਦੀ ਚੈਕਿੰਗ ਕਰਕੇ ਅੱਠ ਖਾਧ ਪਦਾਰਥਾਂ ਦੇ ਸੈਂਪਲ ਭਰੇ ਗਏ ।

ਸਹਾਇਕ ਕਮਿਸ਼ਨਰ ਫੂਡ ਸ੍ਰੀਮਤੀ ਰਾਖੀ ਵਿਨਾਇਕ ਨੇ ਦੱਸਿਆ  ਬਲਾਕ ਅਮਰਗੜ੍ਹ ਵਿਖੇ ਵੱਖ ਵੱਖ ਥਾਵਾਂ ਤੋਂ  ਦੇਸੀ ਘਿਉ, ਬੇਸਨ, ਸਰ੍ਹੋਂ ਦਾ ਤੇਲ ਅਤੇ ਸੋਇਆ ਪਨੀਰ ਦੇ ਚਾਰ ਸੈਂਪਲ ਭਰੇ ਗਏ  ਅਤੇ ਮਲੇਰਕੋਟਲਾ ਵਿਖੇ ਬੀਕਾਨੇਰੀ ਨਮਕੀਨ ,ਰੈੱਡ ਐਕੁਆ ਬੀਅਰ, ਪਨੀਰ ਅਤੇ ਸਰ੍ਹੋਂ ਦਾ ਤੇਲ ਦੇ ਸੈਂਪਲ ਵੀ ਭਰੇ ਗਏ । ਇਨ੍ਹਾਂ ਸੈਂਪਲਾਂ ਨੂੰ ਜਾਂਚ ਲਈ ਲੈਬਾਰਟਰੀ ਵਿਖੇ ਭੇਜਿਆ ਜਾਵੇਗਾ ਅਤੇ ਲੈਬਾਰਟਰੀ ਜਾਂਚ ਤੋਂ ਬਾਅਦ ਜੇਕਰ ਸੈਂਪਲ ਫ਼ੇਲ੍ਹ ਪਾਏ ਗਏ  ਤਾਂ ਸਬੰਧਿਤ ਮਾਲਕਾਂ ਖ਼ਿਲਾਫ਼  ਫੂਡ ਸੇਫ਼ਟੀ ਐਕਟ ਤਹਿਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਉਨ੍ਹਾਂ ਦੀ ਟੀਮ ਵੱਲੋਂ ਦੁਕਾਨਦਾਰਾਂ ਨੂੰ ਫੂਡ ਸੇਫ਼ਟੀ ਅਤੇ ਸਟੈਂਡਰਡ ਐਕਟ ਅਧੀਨ  ਲਾਇਸੈਂਸ/ ਰਜਿਸਟ੍ਰੇਸ਼ਨ  ਬਣਵਾਉਣ ਅਤੇ  ਵਸਤਾਂ ਦੇ ਉਤਪਾਦਨ ਅਤੇ ਵਿੱਕਰੀ ਸਮੇਂ ਸਾਫ਼ ਸਫ਼ਾਈ ਦਾ ਖ਼ਾਸ ਧਿਆਨ ਰੱਖਣ ਦੀਆਂ ਹਦਾਇਤਾਂ ਵੀ ਦਿੱਤੀਆਂ

LEAVE A REPLY

Please enter your comment!
Please enter your name here