ਫਰੀਦਕੋਟ ,25 ਫਰਵਰੀ (ਬਿਊਰੋ ਡੇਲੀ ਜਗਰਾਉਂ ਨਿਊਜ਼) ਯੂਕਰੇਨ ਅਤੇ ਰੂਸ ਦੀ ਜੰਗ ਦੇ ਕਾਰਨ ਦੁਨੀਆਂ ਭਰ ਵਿੱਚ ਤੀਜੇ ਵਿਸ਼ਵ ਯੁੱਧ ਦਾ ਖਤਰਾ ਮੰਡਰਾ ਰਿਹਾ। ਉੱਥੇ ਹੀ ਭਾਰਤੀ ਯੂਕਰੇਨ ਵਿੱਚ ਫਸੇ ਭਾਰਤੀਆਂ ਦੇ ਪਰਿਵਾਰਾਂ ਦੀ ਚਿੰਤਾ ਵੀ ਲਗਾਤਾਰ ਵਧਦੀ ਜਾ ਰਹੀ ਹੈ। ਅਜਿਹਾ ਹੀ ਇੱਕ ਪਰਿਵਾਰ ਫਰੀਦਕੋਟ ਦੇ ਖੇਤਰੀ ਖੋਜ ਕੇਂਦਰ ਵਿੱਚ ਨੌਕਰੀ ਕਰਦੇ ਡਾ ਪੰਕਜ ਰਾਠੌਰ ਦਾ ਬੇਟਾ ਵਰਸ਼ਿਤ ਰਾਠੌਰ ਜੋ ਕਿ ਤਿੰਨ ਚਾਰ ਮਹੀਨੇ ਪਹਿਲਾਂ ਯੂਕਰੇਨ ਦੇ ਬੁਕੋਵਿਨੀਅਨ ਯੂਨੀਵਰਸਿਟੀ ਵਿੱਚ ਪੜ੍ਹਦਾ ਹੈ ਜੋ ਚਰਨੀਵਤਸੀ ਸ਼ਹਿਰ ਵਿੱਚ ਸਥਿਤ ਹੈ।
ਜੋ ਕਿ ਯੂਕਰੇਨ ਦੀ ਰਾਜਧਾਨੀ ਕੀਵ ਤੋ ਲਗਭਗ 500 ਕਿਲੋਮੀਟਰ ਦੀ ਦੂਰੀ ਤੇ ਹੈ। ਪਰਿਵਾਰ ਮੈਂਬਰਾਂ ਅਨੁਸਾਰ ਨੌਜਵਾਨ ਨੇ 24 ਫਰਵਰੀ ਕਤਰ ਏਅਰਵੇਜ਼ ਦੀ ਫਲਾਇਟ ਰਾਹੀ ਵਾਪਸ ਆਉਣਾ ਸੀ ਪਰ ਉੱਥੋ ਦਾ ਏਅਰਪੋਰਟ ਬੰਦ ਕਰ ਦਿੱਤਾ ਤੇ ਫਲਾਇਟ ਭਾਰਤ ਨੂੰ ਵਾਪਸ ਆ ਗਈ। ਯੂਕਰੇਨ ਵਿੱਚ ਫਸਿਆ ਫਰੀਦਕੋਟ ਦਾ ਨੌਜਵਾਨ ਵਰਸ਼ਿਤ ਰਾਠੌਰ ਐਮ ਬੀ ਬੀ ਐਸ ਦਾ ਵਿਦਿਆਰਥੀ ਹੈ। ਪਰਿਵਾਰ ਨੇ ਭਾਰਤ ਸਰਕਾਰ ਤੋਂ ਉਨ੍ਹਾਂ ਦੇ ਬੇਟੇ ਨੂੰ ਜਲਦ ਤੋਂ ਜਲਦ ਭਾਰਤ ਵਾਪਿਸ ਲਿਆਉਣ ਦੀ ਮੰਗ ਕੀਤੀ ਹੈ।