ਤੁਰਕੀਆ ਅਤੇ ਸੀਰੀਆ ਵਿੱਚ ਆਏ ਭਿਆਨਕ ਭੂਚਾਲ ਤੋਂ ਬਚੀ ਤਬਾਹੀ ਦਾ ਮੰਜ਼ਿਰ ਸਭ ਨੂੰ ਪਰੇਸ਼ਾਨ ਕਰ ਰਿਹਾ ਹੈ। ਸਿੱਖ ਕੌਮ ਨੇ ਉੱਥੇ ਵੀ ਲੰਗਰ ਲਗਾ ਕੇ ਸਿੱਖੀ ਦਾ ਝੰਡਾ ਬੁਲੰਦ ਕੀਤਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਲੰਗਰ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਲੰਗਰ ਛਕਾਉਣ ਦੀ ਸੇਵਾ ਦਾ ਕਾਰਜ ਸਿੱਖ ਗੁਰੂ ਸਾਹਿਬਾਨ ਤੋਂ ਲੈ ਕੇ ਹੁਣ ਤੱਕ ਨਿਰੰਤਰ ਚਲਦਾ ਆ ਰਿਹਾ ਹੈ। ਮੌਜੂਦਾ ਸਮੇਂ ਦੌਰਾਨ ਸਿੱਖ ਪੂਰੀ ਦੁਨੀਆਂ ਵਿਚ ਪਹੁੰਚ ਚੁੱਕੇ ਹਨ। ਦੁਨੀਆਂ ਵਿਚ ਹਰ ਥਾਂ ਸਿੱਖ ਧਰਮ ਦੇ ਗੁਰਦੁਆਰਾ ਸਾਹਿਬ ਵਿੱਚ ਲਗਭਗ ਹਰ ਥਾਂ ਹਰ ਵੇਲੇ ਲੰਗਰ ਤਿਆਰ ਹੁੰਦਾ ਹੈ ਅਤੇ ਲੋੜਵੰਦ ਅਤੇ ਸ਼ਰਧਾਲੂ ਲੰਗਰ ਛਕਦੇ ਹਨ। ਬਹੁਤ ਸਾਰੇ ਗੁਰਦੁਆਰਾ ਸਾਹਿਬ ਅਜਿਹੇ ਹਨ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਲੋਕ ਰੋਜ਼ਾਨਾ ਲੰਗਰ ਛਕਦੇ ਹਨ। ਹੁਣ ਤਾਂ ਵਿਦੇਸ਼ਾਂ ਵਿੱਚ ਵੀ ਗੁਰਦੁਆਰਾ ਸਾਹਿਬ ਵਿਚ ਰੋਜਾਨਾ ਲੰਗਰ ਛਕਦੇ ਹਨ। ਇਸੇ ਪ੍ਰਥਾ ਤਹਿਤ ਸਿੱਖਾਂ ਦੀ ਸੰਸਥਾ ਖਾਲਸਾ ਏਡ ਵਲੋਂ ਤੁਰਕੀਆ ਅਤੇ ਸੀਰੀਆ ਵਿਚ ਵੀ ਭੂਚਾਲ ਕਾਰਨ ਪੈਦਾ ਹੋਏ ਹਾਲਾਤਾਂ ਤੇ ਉਥੇ ਵੀ ਲੰਗਰ ਲਗਾ ਦਿਤੇ ਹਨ। ਕਰੋਨਾ ਕਾਲ ਮਹਾਂਮਾਰੀ ਦੌਰਾਨ ਖਾਲਸਾ ਐਡ ਨਾਮ ਦੀ ਸੰਸਥਾ ਵੱਲੋਂ ਪੂਰੀ ਦੁਨੀਆ ਵਿੱਚ ਨਿਰਸਵਾਰਥ ਸੇਵਾ ਕੀਤੀ ਗਈ। ਉਹ ਵੀ ਉਸ ਸਮੇਂ ਸੇਵਾ ਕੀਤੀ ਗਈ ਜਦੋਂ ਲੋਕਾਂ ਦੇ ਰਿਸ਼ਤੇਦਾਰਾਂ ਅਤੇ ਧੀਆਂ ਪੁੱਤਰਾਂ ਨੇ ਵੀ ਅੱਖਾਂ ਮੀਚ ਲਈਆਂ ਸਨ ਤਾਂ ਉਸ ਸਮੇਂ ਗੁਰੂ ਸਾਹਿਬ ਵੱਲੋਂ ਬਖਸਿਸ਼ ਨਿਮਰਤਾ ਅਤੇ ਸੇਵਾ ਦੀ ਦਾਤ ਸਦਕਾ ਸਿੱਖ ਸੰਗਤ ਨੇ ਦੇਸ਼-ਵਿਦੇਸ਼ ਵਿਚ ਜਾ ਕੇ ਸੇਵਾ ਕੀਤੀ। ਇਸ ਦੇ ਮੱਦੇਨਜ਼ਰ ਖਾਲਸਾ ਏਡ ਸੰਸਥਾ ਨੇ ਵੀ ਉਥੇ ਜਾ ਕੇ ਲੰਗਰ ਲਗਾਇਆ। ਇਸ ਸੰਸਥਾ ਦੀ ਸੇਵਾ ਸਿੱਖ ਸਮੁੱਚੀ ਕੌਮ ਲਈ ਬੇਹੱਦ ਮਾਣ ਵਾਲੀ ਗੱਲ ਹੈ। ਦੁਨੀਆਂ ਭਰ ਦੇ ਲੋਕ ਸਿੱਖ ਗੁਰੂ ਸਾਹਿਬਾਨ ਦੇ ਫਲਸਫੇ ਨੂੰ ਜਾਨਣ ਅਤੇ ਸਮਝਣ ਦੀ ਕੋਸ਼ਿਸ਼ ਕਰਦੇ ਹਨ। ਵਿਦੇਸ਼ਾਂ ਵਿੱਚ ਵੀ ਅਨੇਕਾਂ ਮਿਸਾਲਾਂ ਸਮੇਂ ਸਮੇਂ ਤੇ ਕੌਮ ਵਲੋਂ ਕੀਤੀ ਗਈ ਸੇਵਾ ਦੀਆਂ ਸਾਹਮਣੇ ਆਈਆਂ। ਜੋ ਹਰ ਵਾਰ ਦੁਨੀਆਂ ਭਰ ਵਿਚ ਕਾਫੀ ਚਰਚਾ ਦਾ ਵਿਸ਼ਾ ਬਣੀ। ਪਿਛਲੇ ਸਮੇਂ ਵਿਚ ਇਕ ਅਜਿਹੀ ਵੀ ਸਾਹਮਣੇ ਆਈ ਜਿਸਨੇ ਸਮੱੁਚੀ ਦੁਨੀਆਂ ਵਿਚ ਕੌਮ ਅਤੇ ਗੁਰੂ ਸਾਹਿਬ ਦੇ ਫਲਸਫੇ ਨੂੰ ਦੱਸਿਆ ਅਤੇ ਉਹ ਘਟਨਾ ਪੂਰੀ ਦੁਨੀਆ ਭਰ ਦੇ ਅਖਬਾਰਾਂ ’ਚ ਸੁਰਖੀਆਂ ਬਣੀ। ਇਕ ਬਾਹਰੀ ਦੇਸ਼ ਵਿਚ ਇਕ ਵਿਅਕਤੀ ਨੂੰ ਪੁਲਿਸ ਨੇ ਚੋਰੀ ਦੇ ਕੇਸ ਵਿਚ ਪਕੜ ਲਿਆ। ਜਦੋਂ ਉਸਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਤਾਂ ਜੱਜ ਸਾਹਿਬ ਜੋ ਕਿ ਅੰਗਰੇਜ ਸੀ, ਨੇ ਉਸਨੂੰ ਪੁÇੱਛਆ ਕਿ ਤੂੰ ਚੋਰੀ ਕਿਉਂ ਕੀਤੀ, ਤਾਂ ਉਸ ਚੋਰ ਨੇ ਕਿਹਾ ਕਿ ਮੈਂ ਤਿੰਨ ਦਿਨ ਤੋਂ ਭੁੱਖਾ ਸੀ ਮੇਰੇ ਪਾਸ ਕੁਝ ਖਾਣ ਨੂੰ ਪੈਸੇ ਨਹੀਂ ਸਨ। ਇਸ ਲਈ ਮੈਂ ਮਜਬੂਰੀ ਵਿਚ ਚੋਰੀ ਕੀਤੀ। ਉਸਦੀ ਗੱਲ ਸੁਣਕੇ ਜੱਜ ਨੇ ਉਸਨੂੰ ਪੁੱਛਿਆ ‘‘ ਕਿ ਜਿਥੇ ਤੂੰ ਰਹਿੰਦਾ ੈਂ ਉਸ ਇਲਾਕੇ ਵਿਚ ਸਿੱਖਾਂ ਦਾ ਕੋਈ ਗੁਰਦੁਆਰਾ ਨਹੀਂ ਹੈ ’’ ਜੇਕਰ ਅਜਿਹੀ ਸਥਿਤੀ ਸਾਹਮਣੇ ਆਉਂਦੀ ਹੈ ਤਾਂ ਤੂੰ ਸਿੱਖਾਂ ਦੇ ਗੁਰਦੁਆਰਾ ਸਾਹਿਬ ਵਿਚ ਚਲੇ ਜਾਣਾ, ਉਥੇ ਹਰ ਸਮੇਂ ਮੁਫਤ ਵਿਚ ਲੰਗਰ ਛਕਾਇਆ ਜਾਂਦਾ ਹੈ। ਤੈਨੂੰ ਭੁੱਖੇ ਨਹੀਂ ਸੌਣਾ ਪਏਗਾ। ਇਹ ਘਟਨਾ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਵਿਦੇਸ਼ਾਂ ਦੇ ਲੋਕ ਵੀ ਸਿੱਖ ਗੁਰੂ ਸਾਹਿਬਾਨ ਦੇ ਫਲਸਫੇ ਨੂੰ ਸਮਝ ਰਹੇ ਹਨ ਅਤੇ ਉਹ ਸਮਝਦੇ ਹਨ ਕਿ ਸਿੱਖ ਕੌਮ ਇਕ ਅਜਿਹੀ ਕੌਮ ਹੈ ਜੋ ਨਿਸਵਾਰਥ ਭਾਵਨਾ ਨਾਲ ਜਰੂਰਤਮੰਦਾ ਦੀ ਸੇਵਾ ਵਿਚ ਹਰ ਸਮੇਂ ਤਿਆਰ ਰਹਿੰਦੀ ਹੈ। ਪੂਰੀ ਦੁਨੀਆਂ ਦੇ ਲੋਕ ਗੁਰੂ ਸਾਹਿਬ ਦੇ ਫਲਸਫੇ ਅਤੇ ਮੰਨਦੇ, ਜਾਣਦੇ ਹੋ ਅਤੇ ਵਿਸ਼ਵਾਸ ਕਰਦੇ ਹਨ ਕਿ ਗੁਰਦੁਆਰਾ ਸਾਹਿਬ ਵਿੱਚ 24 ਘੰਟੇ ਮੁਫਤ ਲੰਗਰ ਛਕਾਇਆ ਜਾਂਦਾ ਹੈ। ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਆਪਣੀ ਕਮਾਈ ਦਾ ਦਸਵੰਧ ਲੋੜਵੰਦਾਂ ਦੀ ਸੇਵਾ ਲਈ ਕੱਢਣ ਲਈ ਪ੍ਰੇਰਿਆ ਸੀ, ਤਾਂ ਜੋ ਅਸੀਂ ਸੇਵਾ ਦੀ ਭਾਵਨਾ ਨਾਲ ਕੰਮ ਕਰੀਏ। ਅੱਜ ਕੌਮ ਪੂਰੀ ਦੁਨੀਆ ਦੇ ਹਰ ਦੇਸ਼ ਵਿੱਚ ਪਹੁੰਚ ਚੁੱਕੀ ਹੈ ਅਤੇ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਹੀ ਸਾਡੀ ਪਹਿਚਾਣ ਹੈ ਅਤੇ ਨਿਰਸਵਾਰਥ ਸੇਵਾ ਕਰਕੇ ਅਤੇ ਗੁਰੂ ਸਾਹਿਬ ਦੇ ਦਰਸਾਏ ਮਾਰਗ ’ਤੇ ਚੱਲ ਕੇ ਸਾਨੂੰ ਅਜਿਹੀ ਨਿਰਸਵਾਰਥ ਭਾਵਨਾ ਨਾਲ ਸੇਵਾ ਕਰਨ ਦੀ ਪ੍ਰੇਰਨਾ ਮਿਲਦੀ ਹੈ। ਗੁਰੂ ਸਾਹਿਬ ਸੁਮੱਤ ਬਖਸ਼ਣ ਤਾਂ ਕਿ ਇਸੇ ਤਰ੍ਹਾਂ ਗੁਰੂ ਸਾਹਿਬ ਦੀ ਅਪਾਰ ਕਿਰਪਾ ਨਾਲ ਇਸ,ੇ ਤਰ੍ਹਾਂ ਨਿਸ਼ਕਾਮ ਭਾਵਨਾ ਨਾਲ ਸੇਵਾ ਕਰਕੇ ਅਸੀਂ ਕੌਮ ਦਾ ਝੰਡਾ ਬੁਲੰਦ ਕਰਦੇ ਰਹੀਏ।
ਹਰਵਿੰਦਰ ਸਿੰਘ ਸੱਗੂ ।