Home Punjab ਸਿਵਲ ਹਸਪਤਾਲ ਵਿਖੇ ਵਿਸ਼ਵ ਹਾਇਪਰਟੇਂਸ਼ਨ ਦਿਵਸ ਮਨਾਇਆ

ਸਿਵਲ ਹਸਪਤਾਲ ਵਿਖੇ ਵਿਸ਼ਵ ਹਾਇਪਰਟੇਂਸ਼ਨ ਦਿਵਸ ਮਨਾਇਆ

20
0

ਜਗਰਾਉਂ, 18 ਮਈ ( ਵਿਕਾਸ ਮਠਾੜੂ, ਧਰਮਿੰਦਰ)-ਸਿਵਲ ਹਸਪਤਾਲ ਜਗਰਾਉਂ ਵਿਖੇ ਪੰਜਾਬ ਸਰਕਾਰ ਤੇ ਡਾ ਜਸਵੀਰ ਸਿੰਘ ਔਲਖ ਸਿਵਲ ਸਰਜਨ ਲੁਧਿਆਣਾ ਦੇ ਨਿਰਦੇਸ਼ਾਂ ਅਨੁਸਾਰ ਡਾ ਹਰਜੀਤ ਸਿੰਘ ਐੱਸ ਐਮ ਓ ਦੀ ਅਗਵਾਈ ਹੇਠ ਵਿਸ਼ਵ ਹਾਇਪਰਟੇਂਸ਼ਨ ਦਿਵਸ ਮਨਾਇਆ ਗਿਆ। ਜਿਸ ਵਿੱਚ ਡਾ ਮਨੀਤ ਲੂਥਰਾ ਜੀ ਨੇ ਸਮੂਹ ਪਬਲਿਕ ਨੂੰ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਕੱਲ੍ਹ ਦੇ ਸਮੇ ਅਨੁਸਾਰ ਆਪਣੇ ਸਰੀਰ ਦੀ ਜਾਂਚ ਸਮੇ ਸਿਰ ਕਰਵਾਉਂਦੇ ਰਹਿੰਦੇ ਚਾਹੀਦਾ ਹੈ ਤਾਂ ਜੋ ਬਲ਼ਡ ਪ੍ਰੇੱਸਰ ਸਰੀਰ ਦਾ ਸਹੀ ਰਹੇ।ਇਸ ਦੇ ਵਧ ਹੋਣ ਕਾਰਨ ਸਰੀਰ ਵਿਚ ਵਿਗਾੜ ਪੈ ਸਕਦਾ ਹੈ।ਜਿਵੇ ਕਿ ਬਲ਼ਡ ਪ੍ਰੇੱਸਰ ਦੇ ਵਧਣ ਨਾਲ ਦਿਲ ਦਾ ਦੌਰਾ,ਦਿਮਾਗ ਦਾ ਦੌਰਾ ,ਅਧਰੰਗ ਵੀ ਹੋ ਸਕਦਾ ਹੈ। ਬੀਪੀ ਦੇ ਵਧਣ ਕਾਰਨ ਮੌਤ ਵੀ ਹੋ ਸਕਦੀ ਹੈ। ਇਸ ਨੂੰ ਕਦੇ ਵੀ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ।ਫਾਸਟ ਫੂਡ ਤੇ ਹੋਰ ਤਲੀਆਂ ਚੀਜਾਂ ਤੋ ਪਰਹੇਜ ਕਰਨਾ ਚਾਹੀਦਾ ਹੈ। ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ। ਲੋੜ ਅਨੁਸਾਰ ਸਰੀਰ ਦੇ ਟੈਸਟ ਕਰਵਾਉਂਦਿਆਂ ਡਾਕਟਰ ਦੀ ਸਲਾਹ ਅਨੁਸਾਰ ਦਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ। ਨਮਕ ਤੇ ਘੀ ਦੀ ਵਰਤੋ ਲੋੜ ਅਨੁਸਾਰ ਕਰੋ ,ਸਾਫ ਤੇ ਪੋਸਟਿਕ ਭੋਜਨ , ਫਲ ਫਰੂਟ ,ਸਲਾਦ ਨੂੰ ਜਿਆਦਾ ਮਾਤਰਾ ਵਿਚ ਆਪਣੇ ਭੋਜਨ ਦਾ ਹਿਸਾ ਬਣਾਓ। ਨਸ਼ੇ ਨਾ ਕਰੋ ,ਮਨੁੱਖਾ ਜੀਵਨ ਅਨਮੋਲ ਹੈ।ਇਸ ਦਾ ਖਿਆਲ ਰੱਖੋ। ਇਸ ਸਮੇ ਚੰਗੀ ਸਿਹਤ ਸਬੰਧੀ ਲਿਟਰੇਚਰ ਵੀ ਸਭ ਨੂੰ ਦਿਤਾ ਗਿਆ। ਇਸ ਸਮੇ ਡਾ ਧੀਰਜ ਸਿੰਗਲਾ ,ਡਾ ਅਮਨਦੀਪ ਕੌਰ,ਬਬੀਤਾ ਰਾਣੀ, ਰਾਜਵਿੰਦਰ ਕੌਰ, ਸਮੇਤ ਸਮੂਹ ਸਟਾਫ ਹਾਜਰ ਸੀ।

LEAVE A REPLY

Please enter your comment!
Please enter your name here