21 ਮਾਰਚ (ਬਿਊਰੋ) AAP ਨੇ ਇੱਕ ਨਾਮ ਦਾ ਕੀਤਾ ਐਲਾਨ, ਪੰਜਾਬ ਤੋਂ ਸੰਦੀਪ ਪਾਠਕ ਨੂੰ ਭੇਜੇਗੀ ਰਾਜਸਭਾ
ਆਮ ਆਦਮੀ ਪਾਰਟੀ ਨੇ ਰਾਜਸਭਾ ਭੇਜਣ ਲਈ ਇੱਕ ਨਾਮ ਦਾ ਐਲਾਨ ਕੀਤਾ ਹੈ। ਜਿਸ ਮੁਤਾਬਿਕ ਆਪ ਸੰਦੀਪ ਪਾਠਕ ਨੂੰ ਰਾਜਸਭਾ ਭੇਜੇਗੀ। ਸੰਦੀਪ ਪਾਠਕ ਪੰਜਾਬ AAP ਦੇ ਰਣਨੀਤੀਕਾਰ ਹਨ। ਪੰਜਾਬ ‘ਚ ਜਿੱਤ ‘ਚ ਵੱਡੀ ਭੂਮਿਕਾ ਅਦਾ ਕੀਤੀ। ਸੰਦੀਪ ਪਾਠਕ IIT ਦੇ ਪ੍ਰੋਫ਼ੈਸਰ ਹਨ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਤੇ ਕ੍ਰਿਕਟਰ ਹਰਭਜਨ ਸਿੰਘ ਦੇ ਨਾਵਾਂ ਦੀ ਚਰਚਾ ਹੈ।
ਅਕਾਲੀ ਦਲ ਨੇ ਚੁੱਕੇ AAP ‘ਤੇ ਸਵਾਲ
ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਮੀਡੀਆ ਸਲਾਹਕਾਰ ਸ੍ਰੀ ਐਚ ਐਸ ਬੈਂਸ ਨੇ ਟਵੀਟ ਕੀਤਾ ਹੈ ਕਿ ‘ਅਕਾਲੀ ਦਲ ਮੰਨਦਾ ਹੈ ਕਿ, ਸਾਡੇ ਮੁੱਖ ਮੰਤਰੀ ਭਗਵੰਤ ਮਾਨ ਕਿਸੇ ਨੂੰ ਵੀ ਆਪਣੇ ਸੂਬੇ ਦੀਆਂ ਰਾਜ ਸਭਾ ਸੀਟਾਂ ਦੀ ਵਰਤੋਂ ਗੈਰ-ਪੰਜਾਬੀਆਂ ਨੂੰ ਇਨਾਮ ਵਜੋਂ ਕਰਨ ਦੀ ਇਜਾਜ਼ਤ ਨਹੀਂ ਦੇਣਗੇ…..ਮੈਨੂੰ ਉਮੀਦ ਹੈ ਕਿ, ਇਹ ਸਾਰੀਆਂ ਖ਼ਬਰਾਂ ਅਫਵਾਹਾਂ ਹਨ ਅਤੇ ਭਗਵੰਤ ਮਾਨ ਪੰਜਾਬ ਦੇ ਮਾਣ ਨੂੰ ਕਾਇਮ ਰੱਖਣਗੇ…ਇਹ ਪੰਜਾਬ ਪ੍ਰਤੀ ਉਨ੍ਹਾਂ ਦੇ ਪਿਆਰ ਦਾ ਪਹਿਲਾ ਇਮਤਿਹਾਨ ਹੈ।ਰਾਜਸਭਾ ਦੇ ਲਈ ਨਾਮਜ਼ਦਗੀਆਂ ਦਾ ਅੱਜ ਆਖ਼ਰੀ ਦਿਨ ਹੈ।ਪੰਜਾਬ ‘ਚ ਰਾਜਸਭਾ ਦੀਆਂ 5 ਸੀਟਾਂ ‘ਤੇ ਚੋਣ ਹੋ ਰਹੀ ਹੈ। ਸਾਰੀਆਂ ਹੀ ਸੀਟਾਂ ਲਗਭਗ ਆਪ ਦੇ ਖਾਤੇ ‘ਚ ਜਾਣੀਆਂ ਤੈਅ ਹਨ। ਇਸੇ ਕਾਰਨ ਕਿਸੇ ਹੋਰ ਰਾਜਨੀਤਿਕ ਪਾਰਟੀ ਵੱਲੋਂ ਨਾਮਜ਼ਦਗੀ ਦਾਖਿਲ ਨਹੀਂ ਕੀਤੀ ਜਾ ਰਹੀ