Home crime ‘‘ ਡੇਲੀ ਜਗਰਾਓਂ ਨਿਊਜ਼ ’’ ਦੀ ਖਬਰ ਦਾ ਅਸਰਚੋਰ ਨੇ ਕਿਹਾ ਪਹਿਲੀ...

‘‘ ਡੇਲੀ ਜਗਰਾਓਂ ਨਿਊਜ਼ ’’ ਦੀ ਖਬਰ ਦਾ ਅਸਰ
ਚੋਰ ਨੇ ਕਿਹਾ ਪਹਿਲੀ ਗਲਤੀ ਹੈ ਮਾਫ ਕਰ ਦਿਓ, ਮੋਟਰਸਾਇਕਿਲ ਵਾਪਿਸ ਮੋੜਿਆ

185
0


ਜਗਰਾਓਂ, 1 ਮਾਰਚ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-‘‘ ਡੇਲੀ ਜਗਰਾਓਂ ਨਿਊਜ਼ ’’ ਅਦਾਰੇ ਵਲੋਂ ਨਿਸ਼ਕਾਮ ਭਾਵਨਾ ਅਤੇ ਨਿਡਰਤਾ ਨਾਲ ਆਪਣੀਆਂ ਸੇਵਾਵਾਂ ਲੋਕ ਹਿਤ ਲਈ ਦਿਤੀਆਂ ਜਾ ਰਹੀਆਂ ਹਨ। ਜਿੰਨ੍ਹਾਂ ਸਦਕਾ ਸਮੱੁਚੀ ਟੀਮ ਨੂੰ ਭਰਵਾਂ ਪਿਆਰ ਅਤੇ ਸਤਿਕਾਰ ਵੀ ਸਮੇਂ ਸਮੇਂ ਤੇ ਮਿਲ ਰਿਹਾ ਹੈ। ਪਿਛਲੇ ਦਿਨੀਂ 27 ਫਰਵਰੀ ਨੂੰ ਗੁਰਪ੍ਰੀਤ ਸਿੰਘ ਨਿਵਾਸੀ ਅਗਵਾੜ ਲੋਪੋ ਦਾ ਮੋਟਰਸਾਇਕਿਲ ਜਗਰਾਓਂ ਗਾਲਿਬ ਕੰਪਲੈਕਸ ਵਿਚੋਂ ਚੋਰੀ ਹੋ ਗਿਆ ਸੀ। ਉਥੇ ਗੁਰਪ੍ਰੀਤ ਸਿੰਘ ਦਾ ਲੜਕਾ ਆਈਲਿਟਸ ਦੀ ਕਲਾਸ ਲਗਾਉਣ ਲਈ ਉਸ ਮੋਟਰਸਾਇਕਿਲ ਤੇ ਆਇਆ ਹੋਇਆ ਸੀ। ਜਦੋਂ ਉਥੋਂ ਮੋਟਰਸਾਇਕਿਲ ਚੋਰੀ ਹੋਇਆ ਤਾਂ ਉਸ ਵਲੋਂ ਡੇਲੀ ਜਗਰਾਓਂ ਨਿਊਜ਼ ਦੀ ਟੀਮ ਨਾਲ ਸੰਪਰਕ ਕੀਤਾ। ਜਿਸਦੀ ਵੀਡੀਓ ਖਬਰ ਉਸੇ ਦਿਨ ਸ਼ਾਮ ਨੂੰ ਡੇਲੀ ਜਗਰਾਓਂ ਨਿਊਜ਼ ਵੈਬ ਚੈਨਲ ਤੇ ਚਲਾ ਦਿਤੀ। ਜੋ ਕਿ ਵੱਡੀ ਸੰਖਿਆ ਵਿਚ ਵਾਇਰਲ ਹੋ ਗਈ। ਖਬਰ ਉਸ ਮੋਟਰਸਾਇਕਿਲ ਚੋਰੀ ਕਰਨ ਵਾਲੇ ਤੱਕ ਵੀ ਪਹੁੰਚੀ। ਮੋਟਰਸਾਇਕਿਲ ਚੋਰੀ ਕਰਨ ਵਾਲੇ ਵਿਅਕਤੀ ਨੇ ਕਿਸੇ ਦਾ ਮੋਬਾਇਲ ਲੈ ਕੇ ਗੁਰਪ੍ਰੀਤ ਸਿੰਘ ਨੂੰ ਫੋਨ ਕੀਤਾ ਅਤੇ ਕਿਹਾ ਕਿ ਮੈਂ ਤੁਹਾਡਾ ਮੋਟਰਸਾਇਕਿਲ ਅਗਵਾੜ ਲੋਪ ਵਿਖੇ ਨਾਨਕਸਰ  ਨੂੰ ਜਾਂਦੇ ਰਸਤੇ ਤੇ ਦੁਕਾਨਾਂ ਦੇ ਨਜ਼ਦੀਕ  ਖੜ੍ਹਾ ਕਰਕੇ ਜਾ ਰਿਹਾ ਹਾਂ। ਤੁਸੀਂ ਉਥੋਂ ਅਪਣਾ ਮੋਟਰਸਾਇਕਿਲ ਆ ਕੇ ਲੈ ਜਾਣਾ। ਜਦੋਂ ਗੁਰਪ੍ਰੀਤ ਸਿੰਘ ਉਥੋਂ ਮੋਟਰਸਾਇਕਿਲ ਲੈਣ ਗਿਆ ਤਾਂ ਉਥੇ ਮੋਟਰਸਾਇਕਿਲ ਖੜਾ ਸੀ ਅਤੇ ਮੋਟਰਸਾਇਕਿਲ ਤੇ ਇਕ ਪਰਟੀ ਵੀ ਰੱਖੀ ਹੋਈ ਸੀ ਜਿਸ ਤੇ ਲਿਖਿਆ ਸੀ ਕਿ ਮੈਂ ਤੁਹਾਡਾ ਮੋਟਰਸਾਇਕਿਲ ਚੋਰੀ ਕੀਤਾ ਸੀ। ਇਹ ਮੇਰੀ ਪਹਿਲੀ ਗਲਤੀ ਹੈ। ਇਸ ਚੋਰੀ ਸੰਬੰਧੀ ਜੋ ਖਬਰ ‘‘ ਡੇਲੀ ਜਗਰਾਓਂ ਨਿਊੜ ’ ਚੈਨਲ ਤੇ ਚੱਲ ਰਹੀ ਹੈ ਉਸਨੂੰ ਡੀਲੀਟ ਕਰਵਾ ਦਿਓ। ਪਹਿਲੀ ਗਲਤੀ ਤਾਂ ਰੱਬ ਵੀ ਮਾਫ ਕਰ ਦਿੰਦਾ ਹੈ।
ਗੁਰਪ੍ਰੀਤ ਨੇ ਕੀਤਾ ਧਨਵਾਦ-ਚੋਰੀ ਹੋਇਆ ਮੋਟਰਸਾਇਕਿਲ ਵਾਪਿਸ ਮਿਨਲ ਜਡਾਣ ਤੇ ਗੁਰਪ੍ਰੀਤ ਸਿੰਘ ਨੇ ਡੇਲੀ ਜਗਰਾਓਂ ਨਿਵਊਜੜ ਦਾ ਧਨਵਾਦ ਕਰਦਿਆਂ ਕਿਹਾ ਕਿ ਕੋਈ ਵੀ ਵ੍ਹੀਕਲ ਚੋਰੀ ਹੋਣ ਤੋਂ ਬਾਅਦ ਇਸ ਤਰ੍ਹਾਂ ਮਿਲਣ ਦਾ ਇਹ ਪਹਿਲਾ ਮੌਕਾ ਹੈ। ਮੈਂ ਡੇਲੀ ਜਗਰਾਓਂ ਨਿਊਜ਼ ਦੀ ਟੀਮ ਦਾ ਧਨਵਾਦ ਕਰਦਾ ਹਾਂ ਜਿੰਨ੍ਹੰ ਸਦਕਾ ਮੇਰਾ ਮੋਟਰਸਾਇਕਿਲ ਮਮੈਨੂੰ ਵਾਪਿਸ ਮਿਲ ਗਿਆ ਹੈ। ਇਸਦੇ ਨਾਲ ਹੀ ਗੁਰਪ੍ਰੀਤ ਵਲੋਂ ਮੋਟਰਸਾਇਕਿਲ ਚੋਰੀ ਕਰਨ ਵਾਲੇ ਵਲੋਂ ਮਾਫੀ ਦੇਣ ਲਈ ਡੇਲੀ ਜਗਰਾਓਂ ਨਿਊਜ਼ ਦੀ ਟੀਮ ਨੂੰ ਵੀ ਉਸਦੀ ਕੀਤੀ ਗਈ ਮੰਗ ਤੇ ਗੌਰ ਕਰਨ ਦੀ ਅਪੀਲ ਕੀਤੀ।

LEAVE A REPLY

Please enter your comment!
Please enter your name here