ਅੰਮ੍ਰਿਤਸਰ 21 ਮਾਰਚ (ਬਿਊਰੋ)ਅੰਮ੍ਰਿਤਸਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ।ਸਾਰਗੰੜਾ ਪਿੰਡ ‘ਚ 3 ਸਾਲਾ ਬੱਚੀ ਨੂੰ ਤੋੜੇ( ਥੈਲਾ) ‘ਚ ਪਾ ਕੇ ਖੇਤਾਂ ਵਿੱਚ ਸੁੱਟ ਦਿੱਤਾ। ਇਲਜ਼ਾਮ ਮਾਸੂਮ ਦੇ ਮਾਸੜ ‘ਤੇ ਲੱਗਿਆ ਹੈ। ਜਿਸਨੇ ਆਪਸੀ ਰੰਜਿਸ਼ ਦੇ ਤਹਿਤ ਆਪਣੀ ਭਾਣਜੀ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਮਾਸੂਮ ਨੂੰ ਉੱਥੋਂ ਲੰਘਦੇ ਰਾਹਗੀਰਾਂ ਨੇ ਤੋੜੇ ਤੋਂ ਬਾਹਰ ਕੱਢਿਆ, ਜਿਸਦੇ ਕਾਰਨ ਉਸਦੀ ਜਾਨ ਬੱਚ ਗਈ। ਫਿਲਹਾਰ ਪੁਲਿਸ ਨੇ ਇਸ ਮਾਮਲੇ ‘ਚ ਆਰੋਪੀ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਪੁਲਿਸ ਅਧਿਕਾਰੀ ਚਰਨਜੀਤ ਸਿੰਘ ਨੇੇ ਦੱਸਿਆ ਕਿ ਪੁਲੀਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਸਾਰੰਗੜਾ ਵਿਖੇ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਰੰਜਿਸ਼ ਤਹਿਤ ਸਕੇ ਮਾਸੜਾ ਵੱਲੋਂ ਆਪਣੀ ਛੋਟੀ ਜਿਹੀ ਮਾਸੂਮ ਭਣੇਵੀਂ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਤੋੜੇ ਵਿੱਚ ਬੰਦ ਕਰਕੇ ਖੇਤਾਂ ਵਿੱਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧ ਵਿਚ ਤੋੜੇ ਵਿੱਚ ਬੰਦ ਲੜਕੀ ਵੱਲੋਂ ਰੌਲਾ ਪਾਇਆ ਗਿਆ ਤਾਂ ਰਾਹਗੀਰਾਂ ਵੱਲੋਂ ਤੋੜੇ ਨੂੰ ਖੋਲ੍ਹਿਆ ਗਿਆ ਤਾਂ ਮਾਸੂਮ ਲੜਕੀ ਨੂੰ ਬਾਹਰ ਕੱਢਿਆ ਗਿਆ, ਜਿਸ ਤੋਂ ਬਾਅਦ ਲਡ਼ਕੀ ਨੂੰ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੌਂਪਿਆ ਗਿਆ ਅਤੇ ਪੁਲੀਸ ਵੱਲੋਂ ਹੁਣ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਕਾਬੂ ਕਰਕੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।