ਜਗਰਾਓਂ, 28 ਅਪ੍ਰੈਲ ( ਅਸ਼ਵਨੀ, ਧਰਮਿੰਦਰ )-ਨਾਬਾਲਿਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਜਾਣ ਵਾਲੇ ਖਿਲਾਫ ਥਾਣਾ ਸਿਟੀ ਜਗਰਾਓਂ ਵਿਖੇ ਮੁਕਦਮਾ ਦਰਜ ਕੀਤਾ ਗਿਆ। ਥਾਣਾ ਸਿਟੀ ਤੋਂ ਏ ਐਸ ਆਈ ਨਰਿੰਦਰ ਸ਼ਰਮਾਂ ਨੇ ਦੱਸਿਆ ਕਿ ਮੂਲ ਨਿਵਾਸੀ ਬਿਹਾਰ ਅਤੇ ਸਥਾਨ ਮੁਹੱਲਾ ਮਾਈ ਜੀਨਾ ਦੀ ਰਹਿਣ ਵਾਲੀ ਲੜੀ ਦੀ ਮਾਂ ਨੇ ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਕਿਹਾ ਕਿ ਉਨ੍ਹਾਂ ਦੀ ਨਾਬਾਲਗ 15 ਸਾਲ ਦੀ ਲੜਕੀ ਨੂੰ ਮੋਟੂ ਨਿਵਾਸੀ ਮੁਹੱਲਾ ਮਾਈ ਜੀਨਾ ਸ਼ਾਦੀ ਕਾ ਝੰਸਾ ਦੇ ਕੇ ਵਰਗਲਾ ਕੇ ਆਪਣੇ ਨਾਲ ਕਿਧਰੇ ਲੈ ਗਿਆ ਹੈ। ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਆ੍ਰ ਥਏ ਮੋਟੂ ਨਿਵਾਸੀ ਮੁਹੱਲਾ ਮਾਈ ਜੀਨਾ ਖਿਲਾਫ ਥਾਣਾ ਸਿਟੀ ਜਗਰਾਓਂ ਵਿਖੇ ਮੁਕਦਮਾ ਦਰਜ ਕੀਤਾ ਗਿਆ।