Home Punjab ਸੰਗਤ ਨੂੰ ਲੈ ਕੇ ਡੇਰਾ ਬਿਆਸ ਜਾ ਰਹੀ ਸੀ ਬੱਸ, ਓਵਰਟੇਕ ਕਰਦਿਆਂ...

ਸੰਗਤ ਨੂੰ ਲੈ ਕੇ ਡੇਰਾ ਬਿਆਸ ਜਾ ਰਹੀ ਸੀ ਬੱਸ, ਓਵਰਟੇਕ ਕਰਦਿਆਂ ਡਿਵਾਈਡਰ ਨਾਲ ਟਕਰਾ ਕੇ ਪਲਟੀ; ਟਰੱਕ ਵੀ ਪਲਟਿਆ

28
0


ਬਟਾਲਾ,18 ਮਈ (ਅਨਿਲ – ਸੰਜੀਵ) : ਬਟਾਲਾ ਨੇੜੇ ਅੰਮ੍ਰਿਤਸਰ-ਪਠਾਨਕੋਟ ਹਾਈਵੇ ‘ਤੇ ਪਿੰਡ ਗਿੱਲਾਂਵਾਲੀ ਨੇੜੇ ਓਵਰਟੇਕ ਕਰਦੇ ਸਮੇਂ ਬੱਸ ਨੂੰ ਹਾਦਸਾ ਵਾਪਰ ਗਿਆ। ਬੱਸ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਹਾਦਸੇ ‘ਚ ਰੇਤ ਨਾਲ ਭਰਿਆ ਟਰੱਕ ਸੜਕ ਕਿਨਾਰੇ ਖੇਤਾਂ ‘ਚ ਪਲਟ ਗਿਆ। ਖੁਸ਼ਕਿਸਮਤੀ ਨਾਲ ਇਸ ਹਾਦਸੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ।ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਬੱਸ ਵਿਚ ਡੇਰਾ ਬਿਆਸ ਦੀ ਸੰਗਤ ਸੀ ਜੋ ਕਿ ਵਾਲ-ਵਾਲ ਬਚ ਗਈ। ਟਰੱਕ ਡਰਾਈਵਰ ਨੇ ਦੱਸਿਆ ਕਿ ਉਹ ਪਠਾਨਕੋਟ ਤੋਂ ਟਰੱਕ ‘ਚ ਰੇਤ ਲੈ ਕੇ ਆ ਰਿਹਾ ਸੀ। ਜਦੋਂ ਉਹ ਬਟਾਲਾ ਨੇੜੇ ਪਿੰਡ ਗਿੱਲਾਂਵਾਲੀ ਕੋਲ ਪਹੁੰਚੇ ਤਾਂ ਪਿੱਛਿਓਂ ਆ ਰਹੀ ਤੇਜ਼ ਰਫ਼ਤਾਰ ਬੱਸ ਨੇ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਪਰ ਅੱਗੇ ਜਾ ਰਹੇ ਇਕ ਵਾਹਨ ਨੂੰ ਬਚਾਉਂਦਿਆਂ ਬੱਸ ਡਰਾਈਵਰ ਨੇ ਇਕਦਮ ਸਟੇਅਰਿੰਗ ਮੋੜ ਦਿੱਤਾ ਜਿਸ ਨਾਲ ਬੱਸ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਹਾਦਸੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਈਵੇ ਪੈਟਰੋਲਿੰਗ ਟੀਮ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਨਿਚਰਵਾਰ ਸਵੇਰੇ ਸੂਚਨਾ ਮਿਲੀ ਸੀ ਕਿ ਪਿੰਡ ਗਿੱਲਾਂਵਾਲੀ ਨੇੜੇ ਬੱਸ ਤੇ ਟਰੱਕ ਦੀ ਟੱਕਰ ਹੋਣ ਕਾਰਨ ਹਾਦਸਾ ਵਾਪਰ ਗਿਆ ਹੈ, ਜਿਸ ‘ਤੇ ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ।

LEAVE A REPLY

Please enter your comment!
Please enter your name here