Home Punjab ਨੌਸਰਬਾਜ਼ ਨੇ ਟ੍ਰਾਈ ਦਾ ਨਕਲੀ ਅਧਿਕਾਰੀ ਬਣ ਕੇ ਠੱਗਿਆ ਸ਼ਰੀਫ ਵਿਅਕਤੀ, ਸਕਿਓਰਿਟੀ...

ਨੌਸਰਬਾਜ਼ ਨੇ ਟ੍ਰਾਈ ਦਾ ਨਕਲੀ ਅਧਿਕਾਰੀ ਬਣ ਕੇ ਠੱਗਿਆ ਸ਼ਰੀਫ ਵਿਅਕਤੀ, ਸਕਿਓਰਿਟੀ ਮਨੀ ਦੇ ਨਾਂ ‘ਤੇ

26
0


ਭਵਾਨੀਗੜ੍ਹ (ਭੰਗੂ) ਸ਼ਾਤਿਰ ਨੌਸਰਬਾਜ਼ ਹੁਣ ਨਵੇਂ-ਨਵੇਂ ਢੰਗ ਤਰੀਕਿਆਂ ਨਾਲ ਭੋਲੇ-ਭਾਲੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ। ਆਮ ਲੋਕਾਂ ਨੂੰ ਇਸ ਸਬੰਧੀ ਸੁਚੇਤ ਹੋਣ ਦੀ ਬਹੁਤ ਲੋੜ ਹੈ। ਅਜਿਹਾ ਹੀ ਇਕ ਮਾਮਲਾ ਸਥਾਨਕ ਸ਼ਹਿਰ ਵਿਖੇ ਸਾਹਮਣੇ ਆਇਆ ਜਦੋਂ ਇੱਕ ਅਣਪਛਾਤੇ ਵਿਅਕਤੀ ਨੇ ਫ਼ੋਨ ‘ਤੇ ਖ਼ੁਦ ਨੂੰ ਟਰਾਈ ਦਾ ਅਧਿਕਾਰੀ ਦੱਸ ਕੇ ਇਕ ਵਿਅਕਤੀ ਤੋਂ 1.55 ਲੱਖ ਰੁਪਏ ਠੱਗ ਲਏ। ਧੋਖਾਧੜੀ ਦਾ ਸ਼ਿਕਾਰ ਹੋਏ ਵਿਅਕਤੀ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।ਜਾਣਕਾਰੀ ਅਨੁਸਾਰ ਮੁਹੰਮਦ ਸ਼ਰੀਫ ਖਾਨ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਦੱਸਿਆ ਕਿ 12 ਮਾਰਚ 2024 ਨੂੰ ਉਸ ਦੇ ਵ੍ਹਟਸਐਪ ਨੰਬਰ ‘ਤੇ ਕਿਸੇ ਅਣਜਾਣ ਵਿਅਕਤੀ ਦੀ ਕਾਲ ਆਈ। ਕਾਲ ਕਰਨ ਵਾਲੇ ਸ਼ਖ਼ਸ ਨੇ ਕਿਹਾ ਕਿ ਉਹ ਟਰਾਈ (TRAI) ਦਾ ਅਧਿਕਾਰੀ ਬੋਲ ਰਿਹਾ ਹੈ। ਵਿਅਕਤੀ ਨੇ ਉਸਨੂੰ ਡਰਾਉੰਦਿਆਂ ਕਿਹਾ ਕਿ ਤੁਹਾਡੇ ਮੋਬਾਈਲ ਨੰਬਰ ਤੋਂ ਕੁੁੱਝ ਗੈਰ-ਕਾਨੂੰਨੀ ਗਤੀਵਿਧੀਆਂ ਨੋਟ ਕੀਤੀਆਂ ਗਈਆਂ ਹਨ ਤੇ ਨੰਬਰ ਤਿਲਕ ਨਗਰ ਮੁੰਬਈ ਤੋਂ ਤੁਹਾਡੇ ਨਾਂ ‘ਤੇ ਐਕਟੀਵੇਟ ਹੋਇਆ ਹੈ ਜਿਸ ਸਬੰਧੀ ਪਹਿਲਾਂ ਹੀ ਐਫਆਈਆਰ ਦਰਜ ਹੋ ਚੁੱਕੀ ਹੈ।ਮੁਹੰਮਦ ਸ਼ਰੀਫ ਖਾਨ ਦੇ ਅਨੁਸਾਰ ਇੱਕ ਹੋਰ ਵਿਅਕਤੀ ਜਿਸ ਨੇ ਆਪਣੀ ਪਛਾਣ ਆਕਾਸ਼ ਕੁਲਹਾੜੀ ਵਜੋਂ ਕਰਵਾਈ ਨੇ ਕੇਸ ਸਬੰਧੀ ਉਸਨੂੰ 2 ਘੰਟਿਆਂ ਵਿੱਚ ਮੁੰਬਈ ਪਹੁੰਚਣ ਲਈ ਆਖਿਆ ਤੇ ਜਦੋਂ ਉਸਨੇ ਮੁੰਬਈ ਪਹੁੰਚਣ ਤੋਂ ਅਸਮਰੱਥਾ ਜ਼ਾਹਿਰ ਕੀਤੀ ਤਾਂ ਉਕਤ ਵਿਅਕਤੀ ਨੇ ਕਿਹਾ ਕਿ ਅਸੀਂ ਸਾਈਬਰ ਸੈੱਲ ਸੰਗਰੂਰ ਦੀ ਟੀਮ ਭੇਜ ਰਹੇ ਹਾਂ ਜੋ ਤੁਹਾਨੂੰ 30 ਮਿੰਟਾਂ ‘ਚ ਗ੍ਰਿਫਤਾਰ ਕਰ ਲਵੇਗੀ। ਸ਼ਿਕਾਇਤਕਰਤਾ ਮੁਹੰਮਦ ਸ਼ਰੀਫ ਨੇ ਦੱਸਿਆ ਕਿ ਕੁੱਝ ਸਮਾਂ ਗੱਲਬਾਤ ਕਰਨ ਉਪਰੰਤ ਉਕਤ ਵਿਅਕਤੀ ਨੇ ਉਸ ਕੋਲੋਂ ਇਨਕੁਆਰੀ ਜਲਦੀ ਕਰਵਾਉਣ ਦੇ ਨਾਂ ‘ਤੇ ਸਕਿਓਰਿਟੀ ਮਨੀ ਦੀ ਮੰਗ ਕੀਤੀ ਤਾਂ ਵਿਅਕਤੀ ਦੀਆਂ ਗੱਲਾਂ ‘ਚ ਆ ਕੇ ਉਸਦੇ ਵੱਲੋਂ 1 ਲੱਖ 55 ਹਜ਼ਾਰ ਰੁਪਏ ਦੱਸੇ ਬੈਂਕ ਖਾਤੇ ‘ਚ ਟਰਾਂਸਫਰ ਕਰ ਦਿੱਤੇ ਗਏ। ਬਾਅਦ ‘ਚ ਮੁਹੰਮਦ ਸ਼ਰੀਫ਼ ਨੇ ਜ਼ਮਾਨਤ ਲਈ ਆਪਣੇ ਵਕੀਲ ਨਾਲ ਗੱਲਬਾਤ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨਾਲ ਠੱਗੀ ਹੋਈ ਹੈ। ਓਧਰ, ਸ਼ਿਕਾਇਤ ਦੇ ਅਧਾਰ ’ਤੇ ਭਵਾਨੀਗੜ੍ਹ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਧੋਖਾਦੇਹੀ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

LEAVE A REPLY

Please enter your comment!
Please enter your name here