ਜਗਰਾਉਂ , 23 ਮਈ (ਲਿਕੇਸ਼ ਸ਼ਰਮਾ) : ਬਲੌਜ਼ਮ ਕਾਨਵੈਂਟ ਸਕੂਲ ਵਿਖੇ ਅਧਿਆਪਕਾਂ ਲਈ ਵਰਕਸ਼ਾਪ ਲਗਾਈ ਗਈ। ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਉਪ ਪ੍ਰਿੰਸੀਪਲ ਰੰਜਨਾ ਕੌਸ਼ਲ ਵੱਲੋਂ ਅਧਿਆਪਕਾਂ ਲਈ ਕਲਾਸ ਰੂਮ ਮੈਨੇਜਮੈਂਟ ਵਿਸ਼ੇ ‘ਤੇ ਅਧਿਆਪਕ ਵਰਗ ਨੂੰ ਕਲਾਸ ਰੂਮ ‘ਚ ਪੜ੍ਹਾਉਣ ਸਮੇਂ ਆਉਣ ਵਾਲੀਆਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸੌਖੇ ਤਰੀਕੇ ਨਾਲ ਹੱਲ ਕੱਢਣ ਦੇ ਨੁਕਤੇ ਸਾਂਝੇ ਕੀਤੇ।ਪ੍ਰਿੰਸੀਪਲ ਡਾ. ਅਮਰਜੀਤ ਕੌਰ ਨਾਜ਼ ਨੇ ਸ਼ਲਾਘਾ ਕਰਦੇ ਹੋਏ ਕਿਹਾ ਅੱਜ ਦੇ ਸਮੇਂ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਇਕ ਅਧਿਆਪਕ ਦਾ ਬਹੁਗੁਣੀ ਹੋਣਾ ਬਹੁਤ ਜ਼ਰੂਰੀ ਹੈ। ਅਜਿਹੀਆਂ ਵਰਕਸ਼ਾਪ ਲਾਉਣੀਆਂ ਆਉਣ ਵਾਲੇ ਚੰਗੇ ਭਵਿੱਖ ਦੀਆਂ ਨਿਸ਼ਾਨੀਆਂ ਹਨ, ਕਿਉਂਕਿ ਵਿੱਦਿਅਕ ਸੰਸਥਾਵਾਂ ਦਾ ਮੁੱਢਲਾ ਫ਼ਰਜ਼ ਹੈ ਕਿ ਉਹ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਉਸ ਮੁਕਾਮ ਤਕ ਪੁੱਜਦਾ ਕਰਨ ਜਿੱਥੋਂ ਦੇ ਉਹ ਸੁਪਨੇ ਲੈ ਕੇ ਸਕੂਲ ‘ਚ ਦਾਖਲ ਹੋਏ ਹੁੰਦੇ ਹਨ। ਸਕੂਲ ਚੇਅਰਮੈਨ ਹਰਭਜਨ ਸਿੰਘ ਜੌਹਲ ਤੇ ਪ੍ਰਧਾਨ ਮਨਪ੍ਰਰੀਤ ਸਿੰਘ ਬਰਾੜ ਨੇ ਵੀ ਇਸ ਦੀ ਸ਼ਲਾਘਾ ਕੀਤੀ।