ਤਰਨ ਤਾਰਨ, 27 ਮਈ (ਰਾਜੇਸ਼ ਜੈਨ – ਰਾਜਨ ਜੈਨ) : ਮਿਤੀ 29 ਜੁਲਾਈ ਤੋਂ 03 ਅਗਸਤ 2024 ਮਾਨਯੋਗ ਸੁਪਰੀਮ ਕੋਰਟ ਵਿੱਚ ਲੱਗ ਰਹੀ ਸਪੈਸ਼ਲ ਲੋਕ ਅਦਾਲਤ ਸੰਬੰਧੀ ਮਿਸ ਸ਼ਿਲਪਾ ਚੀਫ਼ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ।ਜੱਜ ਮਿਸ ਸ਼ਿਲਪਾ ਨੇ ਦੱਸਿਆ ਕਿ ਜੇਕਰ ਤੁਹਾਡਾ ਕੇਸ ਸੁਪਰੀਮ ਕੋਰਟ ਵਿੱਚ ਲੰਬਿਤ ਹੈ ਅਤੇ ਤੁਸੀਂ ਦੂਜੀ ਧਿਰ ਨਾਲ ਸਮਝੋਤਾ ਕਰਕੇ ਮਾਨਯੋਗ ਸੁਪਰੀਮ ਕੋਰਟ ਵਿੱਚ ਲੱਗਣ ਵਾਲੀ ਸਪੈਸ਼ਲ ਲੋਕ ਅਦਾਲਤ ਰਾਹੀਂ ਆਪਣੇ ਕੇਸਾਂ ਦਾ ਨਿਪਟਾਰਾ ਕਰਵਾ ਸਕਦੇ ਹੋ। ਮਾਨਯੋਗ ਸੁਪਰੀਮ ਕੋਰਟ ਵੱਲੋਂ ਮਿਤੀ 29.07.2024 ਤੋਂ 03.08.2024 ਤੱਕ ਸਪੈਸ਼ਲ ਲੋਕ ਅਦਲਾਤ ਦਾ ਆਯੋਜਨ ਕੀਤਾ ਜਾ ਰਿਹਾ ਹੈ।ਜੱਜ ਸਾਹਿਬ ਨੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਵਿੱਚ ਉਪਰੋਕਤ ਮਿਤੀਆਂ ਨੂੰ ਲੱਗਣ ਵਾਲੀ ਲੋਕ ਅਦਾਲਤ ਵਿੱਚ ਲਗਾਏ ਜਾਣ ਵਾਲੇ ਕੇਸਾਂ ਦਾ ਕੈਟਾਗਰੀ ਵਾਈਜ਼ ਵੇਰਵਾ-
- ਲੇਬਰ ਨਾਲ ਸੰਬੰਧਿਤ ਮਾਮਲੇ 2. ਮੌਰਟਗੇਜ ਨਾਲ ਸੰਬੰਧ ਮਾਮਲੇ 3. ਚੈੱਕ ਨਾਲ ਸੰਬੰਧਿਤ ਮਾਮਲੇ (138 ਐਨ.ਆਈ ਐਕਟ) 4. ਖਪਤਕਾਰ ਸੁਰੱਖਿਆ ਦੇ ਮਾਮਲੇ 5. ਐਕਸੀਡੈਂਟ ਕਲੇਮ ਕੇਸ (ਮੋਟਰ ਐਕਸੀਡੈਂਟ ਕਲੇਮ) 6. ਤਬਾਦਲਾ ਪਟੀਸ਼ਨਾਂ (ਦੀਵਾਨੀ ਅਤੇ ਫੌਜਦਾਰੀ) 7. ਹੋਰ ਮੁਆਵਜ਼ੇ ਦੇ ਮਾਮਲੇ 8. ਰਕਮ ਵਸੂਲੀ ਸੰਬੰਧੀ ਮਾਮਲੇ 9. ਪਰਿਵਾਰਕ ਕਾਨੂੰਨ ਦੇ ਮਾਮਲੇ 10. ਕਰਿਮੀਨਲ ਕੰਪਾਊਂਡੇਬਲ ਮਾਮਲੇ 11. ਸਰਵਿਸਜ਼ ਸੰਬੰਧੀ ਮਾਮਲੇ 12. ਜ਼ਮੀਨੀ ਵਿਵਾਦਾਂ ਨਾਲ ਸੰਬੰਧਤ ਮਾਮਲੇ 13. ਰੈੱਟ ਸੰਬੰਧੀ ਮਾਮਲੇ 14. ਹੋਰ ਸਿਵਲ ਮਾਮਲੇ 15. ਅਕਾਦਮਿਕ ਮਾਮਲੇ ਅਤੇ ਮੋਨਟੇਨੈੱਸ ਨਾਲ ਸਬੰਧਤ ਮੁੱਦੇ