Home Punjab ਪਟਿਆਲਾ ’ਚ ਕਿਸਾਨਾਂ ਨੇ ਰੈਲੀ ’ਚ ਜਾਣ ਵਾਲੀ ਭਾਜਪਾ ਵਰਕਰਾਂ ਦੀ ਬੱਸ...

ਪਟਿਆਲਾ ’ਚ ਕਿਸਾਨਾਂ ਨੇ ਰੈਲੀ ’ਚ ਜਾਣ ਵਾਲੀ ਭਾਜਪਾ ਵਰਕਰਾਂ ਦੀ ਬੱਸ ਘੇਰੀ

32
0


ਪਟਿਆਲਾ (ਮੋਹਿਤ ਜੈਨ) ਕਿਸਾਨਾਂ ਵੱਲੋਂ ਕੀਤੇ ਜਾ ਰਹੇ ਭਾਜਪਾ ਦੇ ਵਿਰੋਧ ਦੇ ਚਲਦਿਆਂ ਵੀਰਵਾਰ ਨੂੰ ਪਟਿਆਲਾ ’ਚ ਕੀਤੀ ਜਾ ਰਹੀ ਰੈਲੀ ਲਈ ਭਾਜਪਾ ਵਰਕਰਾਂ ਨੂੰ ਲੈ ਕੇ ਜਾਣ ਵਾਲੀ ਬੱਸ ਦਾ ਹਲਕਾ ਘਨੋਰ ਦੇ ਪਿੰਡ ਚਮਾਰੂ ਵਿਖੇ ਇਲਾਕੇ ਦੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ। ਇਸ ਮੌਕੇ ਇਕੱਤਰ ਹੋਏ ਕਿਸਾਨਾਂ ਨੇ ਭਾਜਪਾ ਦੀ ਰੈਲੀ ’ਚ ਜਾਣ ਲਈ ਬੱਸ ’ਚ ਬੈਠੇ ਵਿਅਕਤੀਆਂ ਨੂੰ ਰੈਲੀ ’ਚ ਨਾ ਜਾਣ ਦੀ ਗੱਲ ਆਖੀ ਅਤੇ ਕਾਫੀ ਸਮਾਂ ਬੱਸ ਘੇਰੀ ਰੱਖੀ। ਇਸ ਦੌਰਾਨ ਥਾਣਾ ਘਨੋਰ ਦੀ ਪੁਲਿਸ ਪਾਰਟੀ ਵੀ ਮੌਕੇ ’ਤੇ ਪਹੁੰਚ ਗਈ ਤੇ ਕਿਸਾਨਾਂ ਨੂੰ ਸਮਝਾਇਆ ਗਿਆ। ਇਸ ਮੌਕੇ ਕਿਸਾਨਾਂ ਵੱਲੋਂ ਬੱਸ ਦੇ ਸਾਹਮਣੇ ਬੈਠ ਕੇ ਵੀ ਪ੍ਰਦਰਸ਼ਨ ਕੀਤਾ ਗਿਆ ਅਤੇ ਜਦੋਂ ਸਾਰੇ ਵਿਅਕਤੀ ਬੱਸ ਵਿਚੋਂ ਉੱਤਰ ਕੇ ਵਾਪਸ ਘਰਾਂ ਨੂੰ ਚਲੇ ਗਏ ਤਾਂ ਫਿਰ ਬੱਸ ਨੂੰ ਜਾਣ ਦਿੱਤਾ ਗਿਆ।

LEAVE A REPLY

Please enter your comment!
Please enter your name here