ਜਗਰਾਉਂ, 23 ਮਈ ( ਜਗਰੂਪ ਸੋਹੀ )-ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਐਸਐਸਪੀ ਨਵਨੀਤ ਸਿੰਘ ਬੈਂਸ ਦੀਆਂ ਹਦਾਇਤਾਂ ’ਤੇ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਸਿੱਧਵਾਂਬੇਟ ਦੀ ਪੁਲੀਸ ਪਾਰਟੀ ਨੇ ਡੀਐਸਪੀ ਜਪਜਯੋਤ ਸਿੰਘ ਦੀ ਅਗਵਾਈ ਹੇਠ ਵੱਡੀ ਸਫ਼ਲਤਾ ਹਾਸਲ ਕੀਤੀ। ਜਿਸ ਤਹਿਤ ਪੁਲਿਸ ਪਾਰਟੀ ਨੇ ਨਜਾਇਜ਼ ਸ਼ਰਾਬ ਕੱਢਣ ਵਾਲੀ ਚਾਲੂ ਭੱਠੀ, ਲੋਹੇ ਦਾ ਡਰੰਮ, ਨਜਾਇਜ ਸ਼ਰਾਬ ਅਤੇ 1,48,000 ਲੀਟਰ ਲਾਹਣ ਬਰਾਮਦ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਜਪਜਯੋਤ ਸਿੰਘ ਨੇ ਦੱਸਿਆ ਕਿ ਥਾਣਾ ਸਿੱਧਵਾਂਬੇਟ ਦੀ ਪੁਲੀਸ ਪਾਰਟੀ ਅਤੇ ਆਬਕਾਰੀ ਵਿਭਾਗ ਦੀ ਟੀਮ ਨੇ ਮਿਲ ਕੇ ਸਿੱਧਵਾਂਬੇਟ ਖੇਤਰ ਅਧੀਨ ਪੈਂਦੇ ਪਿੰਡ ਕੰਨਿਆ ਹੁਸੈਨੀ, ਪਰਜੀਆਂ ਬਿਹਾਰੀਪੁਰ ਅਤੇ ਬਹਾਦਰਕੇ ਵਿੱਚ ਛਾਪੇਮਾਰੀ ਕੀਤੀ। ਇਸ ਦੌਰਾਨ ਮਲਕੀਤ ਸਿੰਘ ਨੰਬਰਦਾਰ ਵਾਸੀ ਪਿੰਡ ਪਰਜੀਆਂ ਬਿਹਾਰੀਪੁਰ ਕਲਾਂ ਨੂੰ ਕਾਬੂ ਕਰਕੇ ਉਸ ਕੋਲੋਂ 15 ਬੋਤਲਾਂ ਨਾਜਾਇਜ਼ ਸ਼ਰਾਬ, 400 ਲੀਟਰ ਲਾਹਣ, ਇੱਕ ਲੋਹੇ ਦਾ ਡਰੰਮ ਅਤੇ ਭੱਠੀ ਦਾ ਸਮਾਨ ਬਰਾਮਦ ਕੀਤਾ ਗਿਆ। ਗਗਨਦੀਪ ਸਿੰਘ ਵਾਸੀ ਪਿੰਡ ਕੋਲਹਾਪੁਰ ਥਾਣਾ ਮਹਿਤਪੁਰ ਕੋਲੋਂ 10 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਇਸ ਤੋਂ ਇਲਾਵਾ ਬੰਨ ਦਰਿਆ ਕੰਨਿਆ ਹੁਸੈਨੀ ਤੋਂ 48000 ਲੀਟਰ ਲਾਹਣ ਅਤੇ ਬੰਨ ਦਰਿਆ ਪਰਜੀਆਂ ਬਿਹਾਰੀਪੁਰ ਅਤੇ ਬੰਨ ਦਰਿਆ ਬਹਾਦਰਕੇ ਤੋਂ 1 ਲੱਖ ਲੀਟਰ ਲਾਹਣ ਬਰਾਮਦ ਕੀ