Home Punjab ਸਵਿਫਟ ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ‌ਐਨਆਰਆਈ ਨੌਜਵਾਨ ਦੀ ਮੌਤ

ਸਵਿਫਟ ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ‌ਐਨਆਰਆਈ ਨੌਜਵਾਨ ਦੀ ਮੌਤ

41
0


ਗੁਰਦਾਸਪੁਰ 24 ਮਈ (ਭਗਵਾਨ ਭੰਗੂ – ਲਿਕੇਸ਼ ਸ਼ਰਮਾ) – ਬੀਤੀ ਦੇਰ ਸ਼ਾਮ ਗੁਰਦਾਸਪੁਰ ਸ੍ਰੀ ਹਰਗੋਬਿੰਦਪੁਰ ਮਾਰਗ ਉੱਪਰ ਹੋਏ ਦਰਦਨਾਕ ਹਾਦਸੇ ਦੌਰਾਨ ਇੱਕ ਐਨਆਰਆਈ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ।ਪਿੰਡ ਵੜੈਚ ਦੇ ਕੋਲ ਵਾਪਰੇ ਇਸ ਹਾਦਸੇ ਦੌਰਾਨ ਬੁਲਟ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਇੱਕ ਸਵਿਫਟ ਡਿਜ਼ਾਇਰ ਕਾਰ ਦੇ ਚਾਲਕ ਵੱਲੋਂ ਟੱਕਰ ਮਾਰ ਦਿੱਤੀ ਗਈ।ਟੱਕਰ ਟੱਕਰ ਮਾਰਨ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ।ਇਸ ਹਾਦਸੇ ਦੌਰਾਨ ਐਨਆਰਆਈ ਨੌਜਵਾਨ ਵਿਕਰਮਜੀਤ ਸਿੰਘ ਪੁੱਤਰ ਸਾਗਰ ਸਿੰਘ ਸਿੰਘ ਵਾਸੀ ਚਿੱਬ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਤੇ ਉਸ ਦੀ ਕੁਝ ਦੇਰ ਬਾਅਦ ਹੀ ਮੌਕੇ ਤੇ ਹੀ ਮੌਤ ਹੋ ਗਈ।ਦੱਸਿਆ ਜਾ ਰਿਹਾ ਕਿ ਠਾਕੁਰ ਵਿਕਰਮ ਸਿੰਘ ਆਸਟ੍ਰੇਲੀਆ ਵਿੱਚ ਪੱਕੇ ਤੌਰ ਤੇ ਸੈਟਲ ਸੀ ਅਤੇ ਉਹ ਇੱਕ ਮਹੀਨਾ ਪਹਿਲਾਂ ਹੀ ਆਪਣੇ ਪਰਿਵਾਰ ਨੂੰ ਮਿਲਣ ਲਈ ਆਪਣੇ ਪਿੰਡ ਚਿੱਬ ਆਇਆ ਹੋਇਆ ਸੀ।ਉਸਨੇ ਅੱਜ ਸ਼ੁਕਰਵਾਰ ਨੂੰ ਆਸਟਰੇਲੀਆ ਵਾਪਸ ਚਲੇ ਜਾਣਾ ਸੀ ਕਿ ਇਹ ਦਰਦਨਾਕ ਹਾਦਸਾ ਵਾਪਰ ਗਿਆ।ਮਿਰਤਕ ਨੌਜਵਾਨ ਦਾ ਤਿੰਨ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਉਸ ਦੀ ਇੱਕ ਦੋ ਸਾਲ ਦੀ ਬੱਚੀ ਵੀ ਹੈ।ਨੌਜਵਾਨ ਬੀਤੀ ਦੇਰ ਸ਼ਾਮ ਆਪਣੇ ਬੁੱਲਟ ਮੋਟਰਸਾਈਕਲ ਨੰਬਰ ਪੀਬੀ07 ਐਲ 6562 ਤੇ ਸਵਾਰ ਹੋ ਕੇ ਕਸਬਾ ਹਰਚੋਵਾਲ ਤੋਂ ਕਾਹਨੂੰਵਾਨ ਨੂੰ ਆ ਰਿਹਾ ਸੀ ਕਿ ਉਹ ਰਸਤੇ ਚ ਪੈਂਦੇ ਇਹ ਪਿੰਡ ਵੜੈਚ ਦੇ ਕੋਲ ਹਾਦਸੇ ਦਾ ਸ਼ਿਕਾਰ ਹੋ ਗਿਆ।

LEAVE A REPLY

Please enter your comment!
Please enter your name here