ਜਗਰਾਉਂ, 27 ਮਈ ( ਮੋਹਿਤ ਜੈਨ) ਲੋਕ ਸੇਵਾ ਸੁਸਾਇਟੀ ਵੱਲੋਂ ਠੰਢੇ ਪਾਣੀ ਦੀ ਸੇਵਾ ਲਈ ਦੋ ਰੇਹੜੀਆਂ ਕਰ ਭਲਾ ਹੋ ਭਲਾ ਸੁਸਾਇਟੀ ਨੂੰ ਭੇਟ ਕੀਤੀਆਂ। ਅਰੋੜਾ ਪ੍ਰਾਪਰਟੀ ਐਡਵਾਈਜ਼ਰ ਰੇਲਵੇ ਲਿੰਕ ਰੋਡ ਜਗਰਾਉਂ ਤੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਨੋਹਰ ਸਿੰਘ ਟੱਕਰ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਦੀ ਅਗਵਾਈ ਵਿੱਚ ਇਸ ਸੰਬੰਧੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਹਨਾਂ ਠੰਢੇ ਪਾਣੀ ਦੀਆਂ ਰੇਹੜੀਆਂ ਦਾ ਸੰਚਾਲਨ ਕਰ ਭਲਾ ਹੋ ਭਲਾ ਵੱਲੋਂ ਕੀਤਾ ਜਾਵੇਗਾ ਤਾਂ ਕਿ ਕੋਈ ਵੀ ਵਿਅਕਤੀ ਗਰਮੀ ਦੇ ਮੌਸਮ ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ ਨਾ ਮਹਿਸੂਸ ਕਰ ਸਕੇ।
ਇਸ ਮੌਕੇ ਕਰ ਭਲਾ ਹੋ ਭਲਾ ਸੁਸਾਇਟੀ ਦੇ ਚੇਅਰਮੈਨ ਅਮਿਤ ਅਰੋੜਾ ਅਤੇ ਪ੍ਰਧਾਨ ਰਜਿੰਦਰ ਜੈਨ ਕਾਕਾ ਨੇ ਲੋਕ ਸੇਵਾ ਸੁਸਾਇਟੀ ਦਾ ਧਨਵਾਦ ਕੀਤਾ।
ਇਸ ਮੌਕੇ ਸੁਸਾਇਟੀ ਦੇ ਰਜਿੰਦਰ ਜੈਨ ਕਾਕਾ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਰਾਜੀਵ ਗੁਪਤਾ, ਕੰਵਲ ਕੱਕੜ, ਡਾਕਟਰ ਭਾਰਤ ਭੂਸ਼ਣ ਬਾਂਸਲ, ਮੁਕੇਸ਼ ਗੁਪਤਾ, ਯੋਗ ਰਾਜ ਗੋਇਲ, ਜਸਵੰਤ ਸਿੰਘ, ਜਗਦੀਪ ਸਿੰਘ, ਪ੍ਰਸ਼ੋਤਮ ਅਗਰਵਾਲ, ਪ੍ਰਵੀਨ ਜੈਨ, ਪ੍ਰਵੀਨ ਜੈਨ, ਪ੍ਰਵੀਨ ਮਿੱਤਲ, ਰਾਜੀਵ ਮਿੱਤਲ, ਸੁਖਦੇਵ ਗਰਗ, ਨੀਰਜ ਮਿੱਤਲ, ਗੋਪਾਲ ਗੁਪਤਾ, ਸਾਹਿਲ ਗੁਪਤਾ, ਭੁਪਿੰਦਰ ਸਿੰਘ ਮੁਰਲੀ, ਕਮਲ ਗੁਪਤਾ, ਲਾਕੇਸ਼ ਟੰਡਨ, ਨਨੇਸ਼ ਗਾਂਧੀ, ਵਿਸ਼ਾਲ ਸ਼ਰਮਾ, ਨੀਰਜ ਕਟਾਰੀਆ, ਰਾਹੁਲ, ਸ਼ਿਵਾਂਸ਼, ਹੈਪੀ ਮੰਨਾ ਵਾਲਾ ਆਦਿ ਹਾਜ਼ਰ ਸਨ।