ਖੰਨਾ, 29 ਮਈ ( ਰਾਜੇਸ਼ ਜੈਨ, ਲਿਕੇਸ਼ ਸ਼ਰਮਾਂ)- ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਵਿੱਚ ਮੁੱਲਾਂਪੁਰ ਦਾਣਾ ਮੰਡੀ ਵਿਖੇ ਭਾਰੀ ਚੋਣ ਰੈਲੀ ਨੂੰ ਸੰਬੋਧਨ ਕਰਨ ਉਪਰੰਤ ਕਾਂਗਰਸ ਨੇਤਾ ਰਾਹੁਲ ਗਾਂਧੀ ਖੰਨਾ ਦੇ ਪਿੰਡ ਰਾਮਗੜ੍ਹ ਸਰਦਾਰਾ ਵਿੱਚ ਅਗਨੀਵੀਰ ਸ਼ਹੀਦ ਅਜੇ ਕੁਮਾਰ ਦੇ ਘਰ ਪਹੁੰਚੇ ਹਨ। ਜਿਥੇ ਉਨ੍ਹਾਂ ਨੇ ਸ਼ਹੀਦ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। । ਰਾਹੁਲ ਗਾਂਧੀ ਨੇ ਮੁੱਲਾਂਪੁਰ ਦਾਣਾ ਮੰਡੀ ਵਿਖੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਟਕਿਹਾ ਕਿ ਇੰਡੀਆ ਗਠਬੰਧਨ ਦੀ ਸਰਕਾਰ ਬਣੀ ਤਾਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣਗੇ। ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੇਵਾਂਗੇ। ਕਿਸਾਨਾਂ ਨੂੰ 30 ਦਿਨਾਂ ਦੇ ਅੰਦਰ ਬੀਮੇ ਦੀ ਰਕਮ ਮਿਲ ਜਾਵੇਗੀ। ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਦੀ ਅਗਨੀਵੀਰ ਯੋਜਨਾ ਫੌਜ ‘ਤੇ ਹਮਲਾ ਹੈ। ਇਸ ਕਾਰਨ ਦੋ ਤਰ੍ਹਾਂ ਦੇ ਸ਼ਹੀਦ ਬਣਾਏ ਜਾ ਰਹੇ ਹਨ। ਸਰਕਾਰ ਬਣੀ ਤਾਂ ਅਗਨੀਵੀਰ ਸਕੀਮ ਨੂੰ ਪਾੜ ਕੇ ਡਸਟਬਿਨ ਵਿੱਚ ਸੁੱਟ ਦੇਣਗੇ।
ਰਾਹੁਲ ਗਾਂਧੀ ਨੇ ਕਿਹਾ ਕਿ 5 ਜੁਲਾਈ ਨੂੰ ਹਰ ਔਰਤ ਦੇ ਖਾਤੇ ‘ਚ 8500 ਰੁਪਏ ਆਉਣਗੇ, ਭਾਰਤ ਦੇ ਗਰੀਬ ਪਰਿਵਾਰਾਂ ਦੀ ਸੂਚੀ ਬਣਾਈ ਜਾਵੇਗੀ। ਭਾਰਤ ਸਰਕਾਰ ਹਰ ਮਹੀਨੇ ਉਨ੍ਹਾਂ ਦੇ ਖਾਤੇ ਵਿੱਚ 8500 ਰੁਪਏ ਜਮ੍ਹਾ ਕਰੇਗੀ। 5 ਜੁਲਾਈ ਨੂੰ ਕੰਮ ਸ਼ੁਰੂ ਹੋਵੇਗਾ। ਹਰ ਮਹੀਨੇ ਭਾਰਤ ਦੇ ਕਰੋੜਾਂ ਪਰਿਵਾਰ ਜਦੋ ਸਵੇਰੇ ਉੱਠਣਗੇ ਅਤੇ ਆਪਣੇ ਖਾਤੇ ਚੈੱਕ ਕਰਨਗੇ। ਸਰਕਾਰ 8500 ਰੁਪਏ ਪ੍ਰਤੀ ਮਹੀਨਾ ਦੇਵੇਗੀ। ਇੱਕ ਲੱਖ ਰੁਪਏ ਪ੍ਰਤੀ ਸਾਲ ਇੰਡੀਆ ਗਠਬੰਧਨ ਦੀ ਸਰਕਾਰ ਦੇਣ ਜਾ ਰਹੀ ਹੈ।