‘
“ਯੋਗੀ ਅਦਿੱਤਿਆ ਨਾਥ ਨੇ ਲੁਧਿਆਣਾ ‘ਚ ਰਵਨੀਤ ਬਿੱਟੂ ਲਈ ਮੰਗੀਆਂ ਵੋਟਾਂ”
ਲੁਧਿਆਣਾ, 30 ਮਈ (ਲਿਕੇਸ਼ ਸ਼ਰਮਾ – ਅਸ਼ਵਨੀ) : ਸੂਬੇ ਵਿੱਚ ਲੋਕ ਸਭਾ ਚੋਣਾਂ ਤੇ ਪ੍ਰਚਾਰ ਦੇ ਆਖਰੇ ਦਿਨ ਮਹਾਨਗਰ ਲੁਧਿਆਣਾ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਖਾਸ ਤੌਰ ਤੇ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲੁਧਿਆਣਾ ਪੁੱਜੇ। ਉਨ੍ਹਾਂ ਆਪਣੇ ਭਾਸ਼ਣ ਦੌਰਾਨ ਆਖਿਆ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਅਤੇ ਕਾਂਗਰਸ ਸਮੇਤ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਹਮੇਸ਼ਾ ਹੀ ਸੂਬੇ ਅੰਦਰ ਮਾਫੀਆ ਨੇ ਜ਼ੋਰ ਫੜਿਆ ਹੈ। ਇਸ ਲਈ ਪੰਜਾਬ ਦੇ ਸੁਨਹਿਰੀ ਭਵਿੱਖ ਦਾ ਹਵਾਲਾ ਦੇ ਕੇ ਉਹਨਾਂ ਭਾਜਪਾ ਆਗੂਆਂ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ।ਯੋਗੀ ਅਦਿੱਤਿਆ ਨਾਥ ਨੇ ਕਿਹਾ ਕਿ ਜਿਸ ਵੇਲੇ ਉਨ੍ਹਾਂ ਹੱਥ ਉੱਤਰ ਪ੍ਰਦੇਸ਼ ਦਾ ਸ਼ਾਸਨ ਆਇਆ ਸੀ ਉਸ ਵੇਲੇ ਉੱਤਰ ਪ੍ਰਦੇਸ਼ ਵਿੱਚ ਵੀ ਮਾਫੀਆ ਪ੍ਰਬਲ ਸੀ। ਜੇ ਸਰਕਾਰਾਂ ਅਤੇ ਰਾਜਨੀਤਿਕ ਆਗੂ ਚਾਹੁਣ ਤਾਂ ਅਜਿਹੇ ਮਾਫੀਆ ਉੱਪਰ ਨਕੇਲ ਪਾਉਣਾ ਕੋਈ ਔਖਾ ਕੰਮ ਨਹੀਂ। ਉਹਨਾਂ ਆਪਣੇ ਭਾਸ਼ਣ ਵਿੱਚ ਵਾਰ ਵਾਰ ਰਾਮ ਮੰਦਰ ਤਾ ਹਵਾਲਾ ਦੇ ਕੇ ਭਾਜਪਾ ਸਰਕਾਰ ਦੀਆਂ ਉਪਲਬਧੀਆਂ ਗਿਣਵਾਈਆਂ ਅਤੇ ਵਿੱਚ ਵਿੱਚ ਅਬ ਕੀ ਬਾਰ 400 ਪਾਰ ਦੇ ਨਾਰੇ ਹਾਜ਼ਰ ਸਮਰਥਕਾਂ ਕੋਲੋਂ ਲਗਵਾਏ।ਇਸ ਦੌਰਾਨ ਯੋਗੀ ਨੇ ਸ਼੍ਰੀ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਅਤੇ ਪੰਜਾਬ ਵਿੱਚ ਨਸ਼ੇ ਅਤੇ ਰੇਤ ਮਾਫੀਆ ਦੇ ਰਾਜ ਲਈ ਸੂਬਾ ਸਰਕਾਰ ਨੂੰ ਦੋਸ਼ੀ ਐਲਾਨਿਆ।