Home Chandigrah ਅਨਮੋਲ ਗਗਨ ਮਾਨ ਦਾ ਵਿਆਹ 16 ਜੂਨ ਨੂੰ , ਹਾਈ ਕੋਰਟ ਦੇ...

ਅਨਮੋਲ ਗਗਨ ਮਾਨ ਦਾ ਵਿਆਹ 16 ਜੂਨ ਨੂੰ , ਹਾਈ ਕੋਰਟ ਦੇ ਵਕੀਲ ਨਾਲ ਲੈਣਗੇ ਲਾਵਾਂ

36
0


ਚੰਡੀਗੜ੍ਹ, 2 ਜੂਨ (ਭਗਵਾਨ ਭੰਗੂ – ਲਿਕੇਸ਼ ਸ਼ਰਮਾ) : ਪੰਜਾਬ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦਾ ਵਿਆਹ ਇਸੀ ਮਹੀਨੇ ਦਾ ਤੈਅ ਹੋਇਆ ਹੈ। ਵਿਆਹ 16 ਜੂਨ ਨੂੰ ਹੈ। ਇਹ ਵਿਆਹ ਹਾਈ ਕੋਰਟ ਦੇ ਵਕੀਲ ਸ਼ਹਬਾਜ਼ ਸਿੰਘ ਨਾਲ ਹੋਣਾ ਤਹਿ ਹੋਇਆ ਹੈ । ਲਾੜਾ ਬਣਨ ਵਾਲਾ ਨੌਜਵਾਨ ਡੇਰਾਬਸੀ ਦੀ ਨਾਮਵਰ ਹਸਤੀ ਸੀਲਾਂ ਸੋਹੀ ਦੇ ਸਪੁੱਤਰ ਹਨ।ਸੀਲਾਂ ਸੋਹੀ ਪਹਿਲਾਂ ਕਾਂਗਰਸ ਪਾਰਟੀ ਵਿੱਚ ਸਨ ਅਤੇ ਕੈਪਟਨ ਕੰਵਲਜੀਤ ਸਿੰਘ ਦੇ ਮੁਕਾਬਲੇ ਵਿਧਾਨ ਸਭਾ ਚੋਣ ਲੜੀ ਸੀ । ਬਾਅਦ ਵਿੱਚ ਓਹ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ ਪਰ ਹੁਣ ਓਹ ਕਾਫੀ ਦੇਰ ਤੋਂ ਗੈਰ-ਸਿਆਸੀ ਜੀਵਨ ਬਤੀਤ ਕਰ ਰਹੇ ਹਨ ਅਤੇ ਉਨ੍ਹਾਂ ਆਪਣੇ ਸਵਰਗੀ ਪਤੀ ਦਾ ਕਾਰੋਬਾਰ ਸੰਭਾਲਿਆ ਹੋਇਆ ਹੈ।ਇਹ ਪਰਿਵਾਰ ਇਸ ਸਮੇਂ ਚੰਡੀਗੜ੍ਹ ਵਿੱਚ ਰਹਿ ਰਿਹਾ ਹੈ।ਵਿਆਹ ਸਮਾਗਮ ਤਿਨ ਦਿਨ ਚਲਣਗੇ ਅਤੇ 16 ਜੂਨ ਨੂੰ ਵਿਆਹ ਦਾ ਸਮਾਗਮ ਜੀਰਕਪੂਰ ਦੇ ਇੱਕ ਵੱਡੇ ਮੈਰਿਜ ਪੈਲੇਸ ਵਿੱਚ ਹੋਵੇਗਾ।ਅਨਮੋਲ ਗਗਨ ਮਾਨ ਨੇ ਆਪਣਾ ਜ਼ਿਆਦਾਤਰ ਸਮਾਂ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਬਿਤਾਇਆ।ਅਨਮੋਲ ਗਗਨ ਮਾਨ ਸਾਲ 2022 ਵਿੱਚ ਖਰੜ ਵਿਧਾਨ ਸਭਾ ਤੋਂ ਚੋਣ ਜਿੱਤ ਕੇ ਵਿਧਾਇਕ ਬਣੇ ਸਨ। ਸੂਬੇ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਦੇ ਹੀ ਉਨ੍ਹਾਂ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਦਿੱਤਾ ਗਿਆ ਸੀ।ਉਹ ਸੈਰ ਸਪਾਟਾ ਵਿਭਾਗ ਨੂੰ ਸੰਭਾਲ ਰਹੀ ਹੈ। ਉਨ੍ਹਾਂ ਨੇ ਪਹਿਲੀ ਵਾਰ ਪੰਜਾਬ ਵਿੱਚ ਸੈਰ ਸਪਾਟਾ ਸੰਮੇਲਨ ਦਾ ਆਯੋਜਨ ਕੀਤਾ ਸੀ। ਜਿਸ ਵਿੱਚ ਕਈ ਨਿਵੇਸ਼ਕਾਂ ਨੇ ਪੰਜਾਬ ਵਿੱਚ ਨਿਵੇਸ਼ ਕਰਨ ਵਿੱਚ ਦਿਲਚਸਪੀ ਦਿਖਾਈ ਹੈ। ਮਾਨ ਨੇ ਵਿਧਾਨ ਸਭਾ ਚੋਣ ਪ੍ਰਚਾਰ ਵਿੱਚ ਇੱਕ ਗੀਤ ਵੀ ਰਚਿਆ ਸੀ।ਸ਼ਾਹਬਾਜ਼ ਸਿੰਘ ਦੇ ਪਿਤਾ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਰੀਬੀ ਸਨ। ਉਨ੍ਹਾਂ ਦੇ ਦਾਦਾ ਜੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਕੇ ਵਿਧਾਨ ਸਭਾ ਪੁੱਜੇ ਸਨ। ਜ਼ੀਰਕਪੁਰ ਇਲਾਕੇ ਵਿੱਚ ਉਸ ਦੀ ਚੰਗੀ ਜਾਇਦਾਦ ਹੈ।