Home Punjab ਖੰਨਾ ਦੇ ਪਿੰਡ ਜਰਗ ‘ਚ ਮੋਬਾਈਲ ਟਾਵਰ ਨੂੰ ਅੱਗ ਲੱਗੀ, ਵੱਡਾ ਹਾਦਸਾ...

ਖੰਨਾ ਦੇ ਪਿੰਡ ਜਰਗ ‘ਚ ਮੋਬਾਈਲ ਟਾਵਰ ਨੂੰ ਅੱਗ ਲੱਗੀ, ਵੱਡਾ ਹਾਦਸਾ ਹੋਣੋ ਤੋਂ ਟਲਿਆ

32
0

ਖੰਨਾ, 2 ਜੂਨ ( ਰਾਜੇਸ਼ ਜੈਨ, ਭਗਵਾਨ ਭੰਗੂ)-ਖੰਨਾ ਦੇ ਪਿੰਡ ਜਰਗ ‘ਚ ਰਿਹਾਇਸ਼ੀ ਇਲਾਕੇ ਦੇ ਵਿਚਕਾਰ ਲੱਗੇ ਹੋਏ ਮੋਬਾਈਲ ਟਾਵਰ ‘ਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਮੋਬਾਈਲ ਟਾਵਰ ਦਾ ਵੱਡਾ ਹਿੱਸਾ ਸੜ ਗਿਆ। ਅੱਗ ਲੱਗਣ ਦੀ ਘਟਨਾ ਕਾਰਨ ਲੋਕਾਂ ਵਿੱਚ ਹਫੜਾ-ਦਫੜੀ ਮੱਚ ਗਈ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ‘ਤੇ ਕਾਬੂ ਪਾਇਆ ਅਤੇ ਵੱਡਾ ਹਾਦਸਾ ਹੋਣੋਂ ਟਲ ਗਿਆ। ਹਾਦਸੇ ਤੋਂ ਬਾਅਦ ਆਸ-ਪਾਸ ਦੇ ਇਲਾਕੇ ਵਿੱਚ ਸਬੰਧਤ ਕੰਪਨੀ ਦੀ ਮੋਬਾਈਲ ਸੇਵਾਵਾਂ ਠੱਪ ਹੋ ਗਈਆਂ।
ਜਾਣਕਾਰੀ ਅਨੁਸਾਰ ਪਿੰਡ ਵਿੱਚ ਘਰਾਂ ਦੇ ਵਿਚਕਾਰ ਪ੍ਰਾਈਵੇਟ ਕੰਪਨੀ ਦਾ ਟਾਵਰ ਲੱਗਾ ਹੋਇਆ ਹੈ। ਲੋਕ ਇਸ ਦਾ ਲਗਾਤਾਰ ਵਿਰੋਧ ਕਰਦੇ ਆ ਰਹੇ ਹਨ। ਟਾਵਰ ਦੇ ਨੇੜੇ ਖੇਤ ਹਨ ਅਤੇ ਬਾਹਰ ਕੂੜੇ ਦੇ ਢੇਰ ਲੱਗੇ ਹੋਏ ਹਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਖੇਤਾਂ ਵਿੱਚੋਂ ਨਿਕਲੀਆਂ ਚੰਗਿਆੜੀਆਂ ਜਾਂ ਕੂੜਾ ਟਾਵਰ ਦੇ ਆਪਰੇਟਿੰਗ ਸਿਸਟਮ ਰੂਮ ਤੱਕ ਪਹੁੰਚ ਗਿਆ ਅਤੇ ਅੱਗ ਇੱਥੋਂ ਫੈਲ ਗਈ। ਖੰਨਾ ਫਾਇਰ ਸਟੇਸ਼ਨ ਤੋਂ ਪਹੁੰਚੇ ਕਰਮਚਾਰੀਆਂ ਨੇ ਅੱਗ ਨੂੰ ਕਾਬੂ ਪਾਇਆ। ਜੇਕਰ ਅੱਗ ਪੂਰੇ ਟਾਵਰ ਵਿੱਚ ਫੈਲ ਜਾਂਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਲੋਕਾਂ ਦੀ ਮੰਗ ਹੈ ਕਿ ਟਾਵਰ ਨੂੰ ਰਿਹਾਇਸ਼ੀ ਖੇਤਰ ਤੋਂ ਬਾਹਰ ਕੀਤਾ ਜਾਵੇ।