ਜਗਰਾਓਂ, 14 ਜੂਨ ( ਰਾਜੇਸ ਜੈਨ-ਭਗਵਾਨ ਭੰਗੂ,ਜਗਰੂਪ ਸੋਹੀ )- ਦਫਤਰ ਨਗਰ ਕੌਂਸਲ ਜਗਰਾਉਂ ਵਿਖੇ ਨਗਰ ਕੌਂਸਲ ਵੱਲੋਂ ਸ਼ਹਿਰ ਦੀ ਸਫਾਈ ਦੇ ਵੱਖ-ਵੱਖ ਕੰਮਾਂ ਲਈ ਲਿਆਂਦੀਆਂ ਗਈਆਂ ਮਸ਼ੀਨਾਂ/ਗੱਡੀਆਂ ਦਾ ਉਦਘਾਟਨ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੇ ਕੀਤਾ। ਇਹਨਾਂ ਮਸ਼ੀਨਾਂ ਵਿੱਚ ਸੁਪਰ ਸੰਕਸ਼ਨ ਤੇ ਜੈਟਿੰਗ ਮਸ਼ੀਨ ਅਤੇ ਆਟੋਮੈਟਿਕ ਰੋਡ ਸਵੀਪਿੰਗ ਮਸ਼ੀਨ ਸ਼ਾਮਲ ਹਨ। ਇਸ ਮੌਕੇ ਸੁਖਦੇਵ ਸਿੰਘ ਰੰਧਾਵਾ ਕਾਰਜ ਸਾਧਕ ਅਫਸਰ ਤੋਂ ਇਲਾਵਾ ਵੱਖ-ਵੱਖ ਵਾਰਡਾਂ ਦੇ ਕੌਂਸਲਰ ਸਾਹਿਬਾਨ ਅਤੇ ਪਤਵੰਤੇ ਸੱਜਣ ਹਾਜਰ ਸਨ। ਇਸ ਮੌਕੇ ਵਿਧਾਇਕਾ ਨੇ ਕਿਹਾ ਗਿਆ ਕਿ ਇਨ੍ਹਾਂ ਮਸ਼ੀਨਾਂ ਦੇ ਆਉਣ ਨਾਲ ਜਗਰਾਉਂ ਸ਼ਹਿਰ ਅੰਦਰ ਸਫਾਈ ਦਾ ਕੰਮ ਹੋਰ ਵੀ ਸੁਚਾਰੂ ਅਤੇ ਵਧੀਆ ਢੰਗ ਨਾਲ ਅਤੇ ਘੱਟ ਸਮੇਂ ਅੰਦਰ ਹੋਵੇਗਾ। ਸੀਵਰ ਸੰਕਸ਼ਨ ਅਤੇ ਜੈਟਿੰਗ ਮਸ਼ੀਨ ਨਾਲ ਸ਼ਹਿਰ ਅੰਦਰ ਸੀਵਰ ਲਾਈਨਾਂ ਦੀ ਸਫਾਈ ਵਧੀਆ ਢੰਗ ਨਾਲ ਅਤੇ ਘੱਟ ਸਮੇਂ ਵਿੱਚ ਹੋਵੇਗੀ ਜਿਸ ਨਾਲ ਬਰਸਾਤ ਦੇ ਦਿਨਾਂ ਵਿੱਚ ਸ਼ਹਿਰ ਅੰਦਰ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਵੀ ਘੱਟ ਜਾਵੇਗੀ। ਇਸ ਤੋਂ ਇਲਾਵਾ ਰੋਡ ਸਵੀਪਿੰਗ ਮਸ਼ੀਨ ਨਾਲ ਸ਼ਹਿਰ ਅੰਦਰ ਸੜਕਾਂ ਦੀ ਸਾਫ-ਸਫਾਈ ਹੋਰ ਵੀ ਸੁਚੱਜੇ ਢੰਗ ਨਾਲ ਹੋਵੇਗੀ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਕਾਫੀ ਸਹੂਲਤ ਹੋਵੇਗੀ। ਇਸ ਮੌਕੇ ਮੰਤਰੀ ਸਥਾਨਕ ਸਰਕਾਰ, ਪੰਜਾਬ ਸਰਕਾਰ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰੋਫੈਸਰ ਸੁਖਵਿੰਦਰ ਸਿੰਘ, ਕੰਵਰਪਾਲ ਸਿੰਘ ਕੌਂਸਲਰ, ਵਿਨੈ ਕਲਿਆਣ, ਕਰਮਜੀਤ ਸਿੰਘ ਕੈਂਥ, ਸ਼ਿਖਾ ਬਿਲਡਿੰਗ ਇੰਸਪੈਕਟਰ, ਸੁਸ਼ੀਲ ਕੁਮਾਰ ਲੇਖਾਕਾਰ, ਸ਼ਿਆਮ ਕੁਮਾਰ ਸੈਨਟਰੀ ਇੰਸਪੈਕਟਰ, ਵਿਕਾਸ ਧਵਨ ਇੰਸਪੈਕਟਰ, ਸਤਿੰਦਰਪਾਲ ਸਿੰਘ ਸਬ ਫਾਇਰ ਅਫਸਰ, ਰਾਮ ਪ੍ਰੀਤ ਸਿੰਘ ਸਵੱਛ ਭਾਰਤ ਮਿਸ਼ਨ, ਹਰੀਸ਼ ਕੁਮਾਰ, ਦਵਿੰਦਰ ਸਿੰਘ, ਨਵਜੀਤ ਕੌਰ, ਤਾਰਕ, ਹੀਰਾ ਸਿੰਘ, ਗੁਰਜੰਟ ਸਿੰਘ, ਜਗਮੋਹਨ ਸਿੰਘ, ਹਰਦੀਪ ਢੋਲਣ, ਮੇਜਰ ਕੁਮਾਰ, ਜਸਪ੍ਰੀਤ ਸਿੰਘ, ਮੁਨੀਸ਼ ਕੁਮਾਰ, ਨਰਿੰਦਰ ਕੁਮਾਰ, ਗੁਰਪ੍ਰੀਤ ਸਿੰਘ, ਗਗਨਦੀਪ, ਪਰਵਾਨ ਸਿੰਘ, ਦਵਿੰਦਰ ਸਿੰਘ ਗਰਚਾ, ਰਵੀ ਗਿੱਲ, ਅਮਨਦੀਪ ਕੌਰ, ਮੰਗਲ ਸਿੰਘ, ਸਤਨਾਮ ਸਿੰਘ, ਵਿਨੈ ਕੁਮਾਰ, ਅਮਿਤ ਕੁਮਾਰ, ਅਨਿਲ ਕੁਮਾਰ, ਲਖਵੀਰ ਸਿੰਘ, ਰਾਜ ਕੁਮਾਰ, ਸਤੀਸ਼ ਕੁਮਾਰ, ਗੁਰਪ੍ਰੀਤ ਸਿੰਘ ਨੌਨੀ, ਵਿਕਰਮਜੀਤ ਸਿੰਘ ਵਿੱਕੀ ਥਿੰਦ, ਜਤਿੰਦਰ ਸਿੰਘ, ਪ੍ਰਵੀਨ ਕੁਮਾਰ, ਗੁਰਸਿਮਰਨ ਸਿੰਘ ਗੁਰੂ, ਰਾਜੂ ਅਤੇ ਦਫਤਰੀ ਸਟਾਫ ਹਾਜਰ ਸੀ।