Home Punjab ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਤਰਨ ਤਾਰਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਕਚਹਿਰੀਆਂ...

ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਤਰਨ ਤਾਰਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਕਚਹਿਰੀਆਂ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ

33
0

ਤਰਨ ਤਾਰਨ : 21 ਜੂਨ (ਸੰਜੀਵ – ਮੁਕੇਸ਼) : ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਕੰਵਲਜੀਤ ਸਿੰਘ ਬਾਜਵਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪ੍ਰਤਿਮਾ ਅਰੋੜਾ, ਚੀਫ਼ ਜੁਡੀਸ਼ੀਅਲ ਮੈਜਿਸਟਰੇਟ, ਤਰਨ ਤਾਰਨ,ਸਿਮਰਜੀਤ ਸਿੰਘ, ਸਿਵਲ ਜੱਜ ਜੂਨੀਅਰ ਡਵੀਜ਼ਨ, ਤਰਨ ਤਾਰਨ ਅਤੇ ਮਿਸ. ਈਤੂ ਸੋਡੀ , ਸਿਵਲ ਜੱਜ ਜੂਨੀਅਰ ਡਵੀਜ਼ਨ ਤਰਨ ਤਾਰਨ ਦੀ ਅਗਵਾਈ ਹੇਠ ਜ਼ਿਲ੍ਹਾ ਕਚਹਿਰੀਆਂ ਤਰਨ ਤਾਰਨ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਯੋਗਾ ਦਿਵਸ ਮੋਕੇ ਜ਼ਿਲ੍ਹਾ ਕਚਹਿਰੀਆਂ ਤਰਨ ਤਾਰਨ ਦਾ ਸਾਰਾ ਸਟਾਫ਼ ਹਾਜ਼ਰ ਰਿਹਾ। ਅੱਜ ਜ਼ਿਲ੍ਹਾ ਕਚਹਿਰੀਆਂ ਤਰਨ ਤਾਰਨ ਵਿਖੇ ਯੋਗਾ ਕਰਵਾਉਣ ਲਈ ਅਮਨਦੀਪ ਸਿੰਘ, ਤਰਨ ਤਾਰਨ , ਸ਼੍ਰੀ ਹੰਸਰਾਜ ਜੀ ਤਰਨ ਤਾਰਨ, ਰਮੇਸ਼ ਕੁਮਾਰ ਚੋਪੜਾ, ਨਹਿਰੂ ਯੁਵਾ ਕੇਂਦਰ, ਤਰਨ ਤਾਰਨ ਅਤੇ ਉਹਨਾਂ ਦੀ ਟੀਮ ਵਿਸ਼ੇਸ ਤੌਰ ਤੇ ਪਹੁੰਚੀ। ਸ਼੍ਰੀ ਰਮੇਸ਼ ਕੁਮਾਰ ਚੋਪੜਾ ਨੇ ਦੱਸਿਆ ਕਿ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦੀ ਪਹਿਲ ਸਾਲ 2014 ਵਿੱਚ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਸੀ। ਸੰਯੁਕਤ ਰਾਸ਼ਟਰ ਦੀ ਬੈਠਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਯੋਗ ਦਿਵਸ ਮਨਾਉਣ ਦਾ ਪ੍ਰਸਤਾਵ ਰੱਖਿਆ, ਜਿਸ ਤੋਂ ਬਾਅਦ ਹਰ ਸਾਲ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ। ਅੰਤਰਰਾਸ਼ਟਰੀ ਯੋਗ ਦਿਵਸ 2015 ਤੋਂ ਹਰ ਸਾਲ ਮਨਾਇਆ ਜਾ ਰਿਹਾ ਹੈ। ਇਸ ਵਾਰ ਅੰਤਰਰਾਸ਼ਟਰੀ ਯੋਗ ਦਿਵਸ 2024 ਦੀ ਥੀਮ “Yoga for Women Empowerment” ਦੇ ਸਿਧਾਂਤ ਦੇ ਨਾਲ ਵਨ ਵਰਲਡ, ਵਨ ਹੈਲਥ ਰੱਖੀ ਗਈ ਹੈ। ਇਸ ਸਾਲ ਯੋਗ ਦਿਵਸ ਦੀ ਇਸ ਥੀਮ ਨੂੰ ਕੇਂਦਰੀ ਆਯੂਸ਼ ਮੰਤਰਾਲੇ ਵਲੋਂ ਚੁਣਿਆ ਗਿਆ ਹੈ ਜਿਸ ਦੀ ਜਾਣਕਾਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਆਪਣੀ ਮਹੀਨਵਾਰ ‘ਮਨ ਕੀ ਬਾਤ’ ਵਿੱਚ ਦਿੱਤੀ ਸੀ। ਇਸ ਤੋਂ ਇਲਾਵਾ ਯੋਗਾ ਕਰਵਾਉਣ ਲਈ ਪਹੁੰਚੀ ਟੀਮ ਨੇ ਵੱਖ ਵੱਖ ਆਸਨਾ ਬਾਰੇ ਸਿੱਖਿਆ ਦਿੱਤੀ ਅਤੇ ਇਸ ਆਸਨਾ ਨੂੰ ਰੋਜ਼ਾਨਾ ਜੀਵਨ ਵਿੱਚ ਕਰਨ ਲਈ ਪ੍ਰੇਰਿਤ ਕੀਤਾ ਗਿਆ। ਅਖੀਰ ਵਿੱਚ ਰਮੇਸ਼ ਕੁਮਾਰ ਚੋਪੜਾ, ਤਰਨ ਤਾਰਨ ਅਤੇ ਉਹਨਾਂ ਨਾਲ ਪਹੁੰਚੀ ਟੀਮ ਨੇ ਸਭ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਦੀ ਵਧਾਈ ਦਿੱਤੀ।