ਨਵਾਂਸ਼ਹਿਰ, 21 ਜੂਨ (ਅਨਿਲ – ਸੰਜੀਵ) : ਮਝੂਰ ਦੋਆਬਾ ਫਿਲਮ ਪ੍ਰੋਡਕਸ਼ਨ ਦੀ ਨਵੀ ਫਿਲਮ ‘’ਸਹੀ ਫੈਸਲਾ’’ ਦਾ ਪੋਸਟਰ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਵਿਖੇ ਜਾਰੀ ਕੀਤਾ ਗਿਆ। ਇਸ ਮੌਕੇ ‘ਤੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ, ਜ਼ਿਲ੍ਹਾ ਮਾਲ ਅਫ਼ਸਰ ਮਨਦੀਪ ਸਿੰਘ ਮਾਨ, ਕਹਾਣੀਕਾਰ ਤੇ ਨਿਰਮਾਤਾ ਸੁਰਜੀਤ ਮਝੂਰ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਅਤੇ ਜਸਬੀਰ ਸਿੰਘ ਪੀ.ਏ. ਟੂ ਡੀ.ਸੀ. ਹਾਜ਼ਰ ਸਨ।ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਮਝੂਰ ਦੋਆਬਾ ਫਿਲਮ ਪ੍ਰੋਡਕਸ਼ਨ ਦੀ ਸ਼ਲਾਘਾ ਕਰਦੇ ਹੋਏ ਦੱਸਿਆ ਕਿ ਯੂ ਟਿਊਬ ਚੈਨਲ ਮਝੂਰ ਦੋਆਬਾ ਫਿਲਮਜ਼ ਵੱਲੋਂ ‘’ਸਹੀ ਫੈਸਲਾ’’ ਪੋਸਟਰ ਜਾਰੀ ਕੀਤਾ ਗਿਆ ਹੈ, ਜੋ ਕਿ ਸਮਾਜ ਨੂੰ ਸਹੀ ਸੇਧ ਦੇਵਾਗਾ। ਉਨ੍ਹਾਂ ਦੱਸਿਆ ਕਿ ਇਸ ਸ਼ਾਰਟ ਫਿਲਮ ਵਿੱਚ ਮਾਂ-ਬਾਪ ਦੀ ਭੂਮਿਕਾ ਨੂੰ ਦਰਸਾਇਆ ਗਿਆ ਹੈ, ਮਾਂ ਅਤੇ ਬਾਪ ਵੱਲੋਂ ਆਪਣੇ ਪਰਿਵਾਰ ਲਈ ਕੀਤੇ ਜਾਂਦੇ ਸੰਘਰਸ਼ ਨੂੰ ਬਾਖੂਬੀ ਵਿਆਨ ਕੀਤਾ ਗਿਆ ਹੈ। ਉਨ੍ਹਾਂ ਨੇ ਕਹਾਣੀਕਾਰ ਤੇ ਨਿਰਮਾਤਾ ਸੁਰਜੀਤ ਮਝੂਰ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਦੋਆਬੇ ਦਾ ਸ਼ਾਰਟ ਫਿਲਮ ਪ੍ਰੋਡਕਸ਼ਨ ਦਾ ਇਹ ਚੈਨਲ ਪਰਿਵਾਰਿਕ ਵਿਸ਼ਿਆਂ ‘ਤੇ ਕਾਫ਼ੀ ਫਿਲਮਾਂ ਬਣਾ ਕੇ ਆਪਣੀ ਪਹਿਚਾਣ ਬਣਾਈ ਹੈ ਅਸੀ ਇਸ ਚੈਨਲ ਤੋਂ ਹੋਰ ਵੀ ਸਮਾਜਿਕ ਸੇਧ ਦਿੰਦੀਆ ਫਿਲਮਾਂ ਦੀ ਆਸ ਕਰਦੇ ਹਾਂ।ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਮਝੂਰ ਦੋਆਬਾ ਫਿਲਮ ਪ੍ਰੋਡਕਸ਼ਨ ਦੀ ਨਵੀਂ ਫਿਲਮ ਸਹੀ ਫੈਸਲਾ ਲਈ ਵਧਾਈ ਦਿੰਦਿਆ ਕਿਹਾ ਕਿ ਉਹ ਸਮਾਜ ਵਿੱਚ ਭਾਈਚਾਰਕ ਸਾਂਝ, ਪਰਿਵਾਰਿਕ ਰਿਸ਼ਤਿਆਰ ਨੂੰ ਮਜਬੂਤ ਕਰਨ ਲਈ ਹੋਰ ਵੀ ਸ਼ਾਰਟ ਫਿਲਮ ਦਾ ਨਿਰਮਾਣ ਕਰਨ ਅਤੇ ਲੋਕਾਂ ਨੂੰ ਚੰਗੀ ਸੋਚ, ਨੌਜਵਾਨਾਂ ਨੂੰ ਨਸ਼ਿਆਂ ਦੇ ਦੂਰ ਪ੍ਰਭਾਵ ਅਤੇ ਖੇਡ ਵੱਲ ਪ੍ਰੇਰਿਤ ਕਰਨ ਲਈ ਜਾਗਰੂਕ ਕਰਨ।ਇਸ ਮੌਕੇ ‘ਤੇ ਕਹਾਣੀਕਾਰ ਤੇ ਨਿਰਮਾਤਾ ਸੁਰਜੀਤ ਮਝੂਰ ਨੇ ਕਿਹਾ ਕਿ ਮਾਂ-ਬਾਪ ਆਪ ਗਲਤ ਹੋ ਸਕਦੇ ਹਨ ਪਰ ਬੱਚਿਆਂ ਲਈ ਕਦੇ ਮਾੜੇ ਨਹੀਂ ਹੋ ਸਕਦੇ ਮਝੂਰ ਦੋਆਬਾ ਫਿਲਮ ਪ੍ਰੋਡਕਸ਼ਨ ਵੱਲੋਂ ਹਾਲ ਹੀ ਵਿੱਚ ਸਮਾਜਿਕ ਪਰਿਵਾਰਿਕ ਮਹੱਤਵ ਵਾਲੀ ਫਿਲਮ ‘’ਸਹੀ ਫੈਸਲਾ’’ ਅਸਲ ਵਿੱਚ ਹਕੀਕਤ ਹੋ ਨਿਬੜੀ ਹੈ, ਜਿਸ ਦਾ ਪੋਸਟਰ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਇਹ ਫਿਲਮ ਯੂ ਟਿਊਬ ਚੈਨਲ ਮਝੂਰ ਦੋਆਬਾ ਫਿਲਮਜ਼ ‘ਤੇ ਉਪਲਬੱਧ ਹੋਵੇਗੀ। ਉਨ੍ਹਾਂ ਦੱਸਿਆ ਕਿ ਫਿਲਮ ਵਿੱਚ ਪ੍ਰੰਪਰਾਗਤ ਪਰਿਵਾਰਿਕ ਤੌਰ ‘ਤੇ ਮਾਂ ਨੂੰ ਹੀ ਬੱਚਿਆਂ ਦਾ ਸਭ ਕੁਝ ਦਿਖਾਇਆ ਜਾਂਦਾ ਰਿਹਾ ਹੈ ਪਰ ਇਸ ਫਿਲਮ ਵਿੱਚ ਬਾਪ ਦਾ ਵੱਡਾ ਕਿਰਦਾਰ ਪੇਸ਼ ਕਰਕੇ ਇੱਕ ਨਵੀਂ ਪਹਿਲਕਦਮੀ ਕੀਤੀ ਹੈ, ਮਾਂ ਮਮਤਾ ਦੀ ਮੂਰਤ ਹੈ ਅਤੇ ਸਿਰਫ ਆਪਣੇ ਬੱਚਿਆਂ ਲਈ ਹੀ ਮਹੱਤਵਪੂਰਨ ਪਰ ਬਾਪ ਦੂਰ ਦ੍ਰਿਸ਼ਟੀਕੋਣ ਸਮਰੱਥਾ ਰੱਖਦਾ ਹੋਇਆ ਘਰ ਪਰਿਵਾਰ ਉੱਤੇ ਪਏ ਸੰਕਟ ਨੂੰ ਕਿਵੇ ਨਜਿੱਠਦਾ ਹੈ ਇਹ ਫਿਲਮ ਸਮਾਜ ਨੂੰ ਸੇਧ ਦਿੰਦੀ ਹੋਈ ਦਿਖਾਉਣ ਵਿੱਚ ਸਫ਼ਲ ਹੋਵੇਗੀ।