Home Uncategorized ਡੀਜ਼ਲ ਨਾਲ ਭਰਿਆ ਟੈਂਕਰ ਬੇਕਾਬੂ ਹੋ ਕੇ ਪਲਟਿਆ

ਡੀਜ਼ਲ ਨਾਲ ਭਰਿਆ ਟੈਂਕਰ ਬੇਕਾਬੂ ਹੋ ਕੇ ਪਲਟਿਆ

30
0


ਲੋਹਟਬੱਧੀ, 2 ਜੁਲਾਈ ( ਭਗਵਾਨ ਭੰਗੂ )-ਡੀਜ਼ਲ ਨਾਲ ਭਰਿਆ ਟੈਂਕਰ ਅਚਾਨਕ ਬੇਕਾਬੂ ਹੋ ਕੇ ਪਲਟ ਗਿਆ। ਜਿਸ ਵਿੱਚ ਟੈਂਕਰ ਚਾਲਕ ਅਤੇ ਕਲੀਨਰ ਗੰਭੀਰ ਜ਼ਖ਼ਮੀ ਹੋ ਗਏ। ਪੁਲੀਸ ਚੌਕੀ ਲੋਹਟਬੱਦੀ ਦੇ ਇੰਚਾਰਜ ਸਬ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਹਿੰਦੁਸਤਾਨ ਪੈਟਰੋਲੀਅਮ ਦਾ ਟੈਂਕਰ ਬਠਿੰਡਾ ਰਿਫਾਇਨਰੀ ਤੋਂ ਡੀਜ਼ਲ ਲਿਆ ਰਿਹਾ ਸੀ। ਜਿਸ ਨੂੰ ਉਸ ਨੇ ਅਹਿਮਦਗੜ੍ਹ ਦੇ ਇਕ ਪੈਟਰੋਲ ਪੰਪ ’ਤੇ ਲਿਜਾਣਾ ਸੀ। ਰਾਏਕੋਟ ਤੋਂ ਅਹਿਮਦਗੜ੍ਹ ਨੂੰ ਜਾਂਦੇ ਰਸਤੇ ’ਤੇ ਪਿੰਡ ਬਡੂੰਦੀ ਕੋਲ ਇੱਕ ਮੋੜ ’ਤੇ ਟੈਂਕਰ ਅਚਾਨਕ ਕੰਟਰੋਲ ਗੁਆ ਬੈਠਾ ਅਤੇ ਪਲਟ ਗਿਆ। ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਟੈਂਕਰ ਚਾਲਕ ਹਰਮੀਤ ਸਿੰਘ ਵਾਸੀ ਪਿੰਡ ਚਾਹਲ ਅਤੇ ਕਲੀਨਰ ਹਰਮਨ ਸਿੰਘ ਵਾਸੀ ਪਿੰਡ ਸ਼ੇਰਗੜ੍ਹ ਜ਼ਖ਼ਮੀ ਹੋ ਗਏ। ਸੂਚਨਾ ਮਿਲਣ ’ਤੇ ਸਬ ਇੰਸਪੈਕਟਰ ਗੁਰਸੇਵਕ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਉਹ ਡਰਾਈਵਰ ਅਤੇ ਕਲੀਨਰ ਨੂੰ ਇਲਾਜ ਲਈ ਹਸਪਤਾਲ ਲੈ ਗਏ।