ਪਟਿਆਲਾ, 7 ਮਈ ( ਲਿਕੇਸ਼ ਸ਼ਰਮਾਂ, ਜੱਸੀ ਢਿੱਲੋਂ)-: ਬਹਾਦੁਰਗੜ੍ਹ ਵਿਖੇ ਮਾਲ ਗੱਡੀ ਪਟੜੀ ਤੋਂ ਉਤਰ ਗਈ। ਇਹ ਹਾਦਸਾ ਮਾਲ ਗੱਡੀ ਦੇ ਅੱਗੇ ਅਚਾਨਕ ਬਲਦ ਆਉਣ ਕਾਰਨ ਵਾਪਰਿਆ।ਇਹ ਹਾਦਸਾ ਨਾਹਰਾ-ਨਹਾਰੀ ਰੋਡ ਫਲਾਈਓਵਰ ਨੇੜੇ ਵਾਪਰਿਆ।ਮਾਲ ਗੱਡੀ ਦਾ ਡੱਬਾ ਪਟੜੀ ਤੋਂ ਉਤਰ ਗਿਆ।ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।ਇਸ ਹਾਦਸੇ ਕਾਰਨ ਰੇਲਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ।ਦੋ ਟਰੇਨਾਂ ਤੈਅ ਸਮੇਂ ਤੋਂ ਪਿੱਛੇ ਚੱਲੀਆਂ।ਇਸ ਕਾਰਨ ਰੋਹਤਕ- ਦਿੱਲੀ EMU ਲੇਟ ਹੋ ਗਈ।ਮਾਲ ਗੱਡੀ ਦੇ ਪਟੜੀ ਤੋਂ ਉਤਰਨ ਕਾਰਨ ਯਾਤਰੀਆਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।ਪੰਜਾਬ ਮੇਲ ਰੂਟ ਬਦਲ ਦਿੱਤਾ ਗਿਆ ਹੈ।ਡੀਆਰਐਮ ਡਿੰਪੀ ਗਰਗ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਮੌਕੇ ਉਤੇ ਪੁੱਜ ਕੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।ਰੋਹਤਕ-ਦਿੱਲੀ ਰੇਲ ਮਾਰਗ ਕਰੀਬ ਚਾਰ ਘੰਟੇ ਪ੍ਰਭਾਵਿਤ ਰਿਹਾ। ਬਹਾਦੁਰਗੜ੍ਹ ‘ਚ ਇਕ ਮਾਲ ਗੱਡੀ ਪਟੜੀ ਤੋਂ ਉਤਰ ਗਈ। ਇਹ ਹਾਦਸਾ ਮਾਲ ਗੱਡੀ ਦੇ ਅੱਗੇ ਅਚਾਨਕ ਬਲਦ ਆਉਣ ਕਾਰਨ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਨਾਹਰਾ ਦੇ ਨਾਹਰੀ ਰੋਡ ਫਲਾਈਓਵਰ ਦੇ ਕੋਲ ਵਾਪਰੀ। ਮਾਲ ਗੱਡੀ ਦਾ ਇੱਕ ਡੱਬਾ ਪਟੜੀ ਤੋਂ ਉਤਰ ਗਿਆ ਤੇ ਇਸ ਕਾਰਨ ਦੋ ਟਰੇਨਾਂ ਨਿਰਧਾਰਿਤ ਸਮੇਂ ਤੋਂ ਲੇਟ ਹੋ ਗਈਆਂ।ਰੋਹਤਕ-ਦਿੱਲੀ ਈਐਮਯੂ ਲੇਟ ਹੋ ਗਈ ਤੇ ਯਾਤਰੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਨਾਲ ਹੀ ਰੇਲਵੇ ਨੂੰ ਪੰਜਾਬ ਮੇਲ ਦਾ ਰੂਟ ਵੀ ਬਦਲਣਾ ਪਿਆ।ਘਟਨਾ ਪਿਛੋਂ ਡੀਆਰਐਮ ਡਿੰਪੀ ਗਰਗ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ।
