ਬਰਨਾਲਾ, 7 ਮਈ ( ਰਾਜਨ ਜੈਨ, ਸਤੀਸ਼ ਕੋਹਲੀ)-: ਨੇੜਲੇ ਪਿੰਡ ਪੰਧੇਰਾਂ ਦੇ ਨੌਜਵਾਨ ਦੀ ਦੁਬਈ ‘ਚ ਐਕਸੀਡੈਂਟ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਅਮਨਦੀਪ ਸਿੰਘ 30 ਸਾਲ ਪੁੱਤਰ ਨਾਇਬ ਸਿੰਘ ਜੋ ਕਿ ਪਿਛਲੇ ਦੋ ਸਾਲਾਂ ‘ਚੋਂ ਰੋਜ਼ੀ ਰੋਟੀ ਕਮਾਉਣ ਲਈ ਦੁਬਈ ਚਲਾ ਗਿਆ ਸੀ। ਅਚਾਨਕ ਹਾਦਸਾ ਵਾਪਰਨਾ ਉਸਦੀ ਮੌਤ ਹੋ ਗਈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਮਨਦੀਪ ਸਿੰਘ ਦੋ ਭਰਾ ਰਿੰਕੂ ਸਨ ਜਿਨ੍ਹਾਂ ਦੇ ਪਿਤਾ ਦੀ ਅਠਾਰਾਂ ਸਾਲ ਪਹਿਲਾਂ ਮੌਤ ਹੋ ਗਈ ਸੀ ਜਿਨ੍ਹਾਂ ਨੂੰ ਇਨ੍ਹਾਂ ਦੀ ਮਾਤਾ ਨੇ ਬੜੀ ਹੀ ਮੁਸ਼ਕਿਲ ਨਾਲ ਪਾਲਣ ਪੋਸ਼ਣ ਕਰ ਕੇ ਵੱਡਾ ਕੀਤਾ ਸੀ।ਮਾਤਾ ਨੇ ਕਰਜ਼ਾ ਚੁੱਕ ਕੇ ਅਮਨਦੀਪ ਨੂੰ ਦੁਬਈ ਭੇਜਿਆ ਗਿਆ ਸੀ ਜਿਸ ਦੇ ਸੁਪਨੇ ਅਧੂਰੇ ਰਹਿ ਗਏ। ਅਮਨਦੀਪ ਦੇ ਮੌਤ ਦੀ ਖਬਰ ਸੁਣਦਿਆਂ ਹੀ ਸਾਰੇ ਪਿੰਡ ‘ਚ ਸੋਗ ਦੀ ਲਹਿਰ ਫੈਲ ਗਈ। ਇਸ ਮੌਕੇ ਪਿੰਡ ਦੇ ਸਰਪੰਚ ਹਰਮੀਤ ਸਿੰਘ, ਜਥੇਦਾਰ ਮੇਜਰ ਸਿੰਘ ਪੰਧੇਰ, ਗੁਰਜੰਟ ਸਿੰਘ, ਜਸਪਾਲ ਸਿੰਘ, ਭੋਲਾ ਸਿੰਘ, ਨਿੱਕਾ ਸਿੰਘ, ਨੰਬਰਦਾਰ ਪਰਗਟ ਸਿੰਘ,ਬਲਜਿੰਦਰ ਸਿੰਘ ਸਾਬਕਾ ਸਰਪੰਚ ਅਤੇ ਹੋਰ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ।
