ਚੀਮਾ (ਭੰਗੂ ) ਪਿੰਡ ਕਣਕਵਾਲ ਭੰਗੂਆ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅੱਜ ਕਣਕਵਾਲ ਭੰਗੂਆ ਦੇ ਜੰਮਪਲ ਸਮਾਜ ਸੇਵੀ ਮਾਸਟਰ ਦੇ ਜਸਵੀਰ ਸਿੰਘ ਨੂੰ ਖੂਨ ਦਾਨ ਦੇ ਖੇਤਰ ਦੇ ਵਿੱਚ ਵੱਧੀਆ ਕੰਮ ਕਰਨ ਲਈ ਪਟਿਆਲਾ ਵਿਖੇ ਰੱਖੇ ਗਏ ਸਮਾਗਮ ਵਿੱਚ ਸੇਹਤ ਮੰਤਰੀ ਬਲਵੀਰ ਸਿੰਘ ਵੱਲੋਂ ਰਾਜ ਪੱਧਰੀ ਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਮਾਸਟਰ ਜਸਵੀਰ ਸਿੰਘ ਇੱਕ ਸਮਾਜ ਸੇਵੀ ਵੀ ਹਨ ਜੋ ਨੇਕੀ ਫਾਊਡੇਸ਼ਨ ਬੁਢਲਾਡਾ ਦੇ ਮੈਂਬਰ ਹਨ। ਹਰ ਇੱਕ ਨੂੰ ਮਾਸਟਰ ਜਸਵੀਰ ਸਿੰਘ ਤੋਂ ਸੇਧ ਲੈਣ ਦੀ ਲੋੜ ਹੈ ਜਿੰਨਾ ਨੇ ਨੇ ਕਣਕਵਾਲ ਭੰਗੂਆ ਦਾ ਨਾਮ ਪੂਰੇ ਪੰਜਾਬ ਵਿੱਚ ਰੌਸ਼ਨ ਕੀਤਾ ਹੈ। ਮਾਸਟਰ ਜਸਵੀਰ ਸਿੰਘ ਨੂੰ ਪਿੰਡ ਵਲੋਂ ਬਹੁਤ ਬਹੁਤ ਵਧਾਈ ਦਿੱਤੀ ਜਾਂਦੀ ਹੈ।